ਪਟਿਆਲਾ

ਭਾਰਤੀ ਸੰਗੀਤ ਪਰੰਪਰਾਵਾਂ ਵਿਚ ਗੁਰਮਤਿ ਸੰਗੀਤ ਦੀ ਵਿਲੱਖਣਤਾ ਦਾ ਧਾਰਣੀ ਹੈ : ਭਾਈ ਬਲਦੀਪ ਸਿੰਘ

ਅਕਾਦਮਿਕ ਖੋਜਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਵਿਸ਼ੇਸ਼ ਯਤਨ ਕਰੇਗੀ – ਡਾ. ਬੀ ਐਸ ਘੁੰਮਣ
ਪਟਿਆਲਾ 5 ਸਤੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਾਨਯੋਗ ਵਾਈਸ-ਚਾਂਸਲਰ ਡਾ. ਬੀ ਐਸ ਘੂੰਮਣ ਜੀ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਵਿਸ਼ੇਸ਼ ਲੜੀ ਉਲੀਕੀ ਗਈ ਹੈ। ਇਨਾਂ ਸਮਾਗਮਾਂ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਸੰਦੇਸ਼ ਦੇ ਪਰਸਾਰ ਪਰਚਾਰ ਲਈ ਪੰਜਾਬ ਸਰਕਾਰ ਦੀ ਵਲੋਂ ਉਚੇਚੇ ਯਤਨ ਕੀਤੇ ਜਾ ਰਹੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ-ਵਿਆਪੀ ਸੱਚਾਈ, ਅਮਨ ਅਤੇ ਪਿਆਰ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਹਿਤ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੱਜ ਮਿਤੀ 5 ਸਤੰਬਰ 2019 ਦਿਨ ਵੀਰਵਾਰ ਨੂੰ ਸੈਨੇਟ ਹਾ ਲਵਿਖੇ ਵਿਖੇ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਮਤਿ ਸੰਗੀਤ ਲਈ ਯੋਗਦਾਨ’ ਵਿਸ਼ੇ ‘ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦੇਣ ਲਈ ਵਿਸ਼ਵ-ਵਿਖਿਆਤ ਸੰਗੀਤਕਾਰ ਭਾਈ ਬਲਦੀਪ ਸਿੰਘ ਵਿਸ਼ੇਸ਼ ਰੂਪ ਵਿਚ ਤਸ਼ਰੀਫ ਲਿਆਏ। ਭਾਈ ਬਲਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਭਾਰਤੀ ਸੰਗੀਤ ਵਿਚ ਪਾਏ ਗਏ ਯੋਗਦਾਨ ਦਾ ਉਲੇਖ ਕਰਦਿਆਂ ਦਸਿਆ ਕਿ ਭਾਰਤੀ ਸੰਗੀਤ ਦੀਆਂ ਦੋ ਸ਼ਾਖ਼ਾਵਾਂ ਹਿੰਦੁਸਤਾਨੀ ਅਤੇ ਕਰਨਾਟਕੀ ਸੰਗੀਤ ਦੇ ਰੂਪ ਵਿਚ ਵਿਕਸਿਤ ਹੋਈਆਂ। ਗੁਰਮਤਿ ਸੰਗੀਤ ਦੀਆਂ ਗਾਇਨ ਸ਼ੈਲੀਆਂ ਕਿਸੇ ਵੀ ਪੱਖੋਂ ਗੁਣਵੱਤਾ ਵਿਚ ਘੱਟ ਨਹੀਂ ਸਗੋਂ ਇਨਾਂ ਦਾ ਸੰਚਾਰ ਅਤੇ ਸੰਗੀਤਾਤਮਿਕਤਾ ਦੇ ਗੁਣ ਮੌਲਿਕਤਾ ਦੇ ਧਾਰਣੀ ਹਨ। ਭਾਈ ਸਾਹਿਬ ਨੇ ਪਰੰਪਰਾਗਤ ਪੁਰਾਤਨ ਟਕਸਾਲੀ ਰੀਤਾਂ ਨੂੰ ਆਪਨੇ ਕੁੰਜੀਵਤ ਭਾਸ਼ਣ ਦਾ ਹਿੱਸਾ ਬਨਾਉਂਦਿਆਂ ਸ਼ਰੋਤਿਆਂ ‘ਤੇ ਵਿਸ਼ੇਸ਼ ਛਾਪ ਛੱਡੀ। ਵਾਈਸ-ਚਾਂਸਲਰ ਸਾਹਿਬ ਨੇ ਭਾਈ ਸਾਹਿਬ ਦਾ ਧਨਵਾਦ ਕਰਦਿਆਂ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਅਕਾਦਮਿਕ ਵਿਕਾਸ ਅਤੇ ਖੋਜ ਨੂੰ ਸਮਾਜ ਨਾਲ ਜੋੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਮਾਜ ਦੇ ਹਰ ਵਰਗ ਤੱਕ ਇਸਦੀ ਪਹੁੰਚ ਹੋਣੀ ਚਾਹੀਦੀ ਹੈ। ਡਾ. ਗੁਰਮੀਤ ਸਿੰਘ ਸਿੱਧੂ ਰੀਲੀਜੀਅਸ ਵਿਭਾਗ ਦੁਆਰਾ ਸੈਮੀਨਾਰ ਵਿਚ ਵਿਚਾਰ ਪ੍ਰਗਰ ਕਰਦਿਆਂ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਦੁਆਰਾ ਵਰੋਸਾਈ ਸ਼ਬਦ ਕੀਰਤਨ ਦੀ ਪਰੰਪਰਾ ਨਾਲ ਅੰਤਰ-ਧਰਮ ਸੰਵਾਦ ਲਈ ਮਾਰਗ ਪ੍ਰਸ਼ਸਤ ਕੀਤਾ ਗਿਆ ਜਿਸ ਦੀਵਰਤਮਾਨ ਸਮੇਂ ਵਿਸ਼ੇਸ਼ ਲੋੜ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਮਤਿ ਸੰਗੀਤ ਨੂੰ ਯੋਗਦਾਨ ਸਬੰਧੀ ਵਿਭਿੰਨ ਵਿਸ਼ਿਆਂ ਸਬੰਧੀ ਆਪਨੀ ਖੋਜ ਪ੍ਰਸਤਤ ਕਰਨ ਵਾਲੇ ਵਿਦਵਾਨਾਂ ਵਿਚ ਡਾ. ਰਾਜਿੰਦਰ ਸਿੰਘ ਗਿਲ ਮੁਖੀ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਭਗਵੰਤ ਕੌਰ, ਸਾਬਕਾ ਮੁਖੀ ਸੰਗੀਤ ਵਿਭਾਗ ਜੀ ਐਨ ਡੀ ਯੂ, ਪ੍ਰਿੰਸੀਪਲ ਡਾ. ਜਸਬੀਰ ਕੌਰ, ਗੁਰਮਤਿ ਕਾਲਜ ਪਟਿਆਲਾ, ਡਾ. ਹਰਜੋਧ ਸਿੰਘ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ, ਡਾ. ਹਰਵਿੰਦਰ ਸਿੰਘ ਜੀ ਸੀ ਜੀ ਚੰਡੀਗੜ੍ਹ, ਡਾ. ਜਸਵੰਤ ਸਿੰਘ ਕੁਰਕਸ਼ੇਤਰ, ਡਾ. ਨਿਵੇਦਿਤਾ ਸਿੰਘ, ਡਾ, ਅਲੰਕਾਰ ਸਿੰਘ ਪਟਿਆਲਾ, ਪ੍ਰੋ. ਸਵਰਲੀਨ ਕੌਰ ਫਤਹਿਗੜ੍ਹ ਸਾਹਿਬ, ਪ੍ਰੋ. ਗੁਰਸਿਮਰਨ ਕੌਰ ਪੰਜੋਖੜਾ ਸਾਹਿਬ ਅੰਬਾਲਾ, ਪ੍ਰੋ. ਅਰਸ਼ਪ੍ਰੀਤ ਸਿੰਘ ਘਨੌਰ, ਪ੍ਰੋ. ਵੀਨਸ ਅੰਮ੍ਰਿਤਸਰ, ਪੰਡਤ ਓਮ ਪ੍ਰਕਾਸ਼ ਜਲੰਧਰ, ਪ੍ਰੋ. ਨਰਿੰਦਰਜੀਤ ਕੌਰ ਫਿਰੋਜ਼ਪੁਰ, ਪ੍ਰੋ. ਮੁਹੰਮਦ ਹਬੀਬ ਪਟਿਆਲਾ, ਡਾ. ਰਾਜੇਸ਼ ਮੋਹਨ ਫਰੀਦਕੋਟ, ਪ੍ਰੋ. ਅਨਿਲ ਗੁਪਤਾ ਫਿਰੋਜ਼ਪੁਰ, ਪ੍ਰੋ. ਸੁਖਦੇਵ ਸਿੰਘ ਜਲੰਧਰ ਸ਼ਾਮਿਲ ਹਨ। ਡਾ. ਯਸ਼ਪਾਲ ਸ਼ਰਮਾ ਡੀਨ ਫੈਕਲਟੀ ਆਰਟਸ ਐਂਡ ਕਲਚਰ ਨੇ ਖੋਜ ਪ੍ਰਸਤੁਤਕਾਰਾਂ ਦਾ ਧਨਵਾਦ ਕਰਦਿਆਂ ਦਸਿਆ ਕਿ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ਬਦ ਕੀਰਤਨ ਪਰੰਪਰਾ ਦੀ ਸਥਾਪਤੀ ਤੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਪ੍ਰਚਾਰਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਵਾਈਸ-ਚਾਂਸਲਰ ਸਾਹਿਬ ਨੇ ਸੈਮੀਨਾਰ ਦੀ ਸਫਲਤਾ ਸਬੰਧੀ ਬੋਲਦਿਆਂ ਵਿਭਾਗ ਦੇ ਮੁਖੀ ਡਾ. ਯਸ਼ਪਾਲ ਅਤੇ ਇੰਚਾਰਜ ਡਾ. ਕੰਵਲਜੀਤ ਸਿੰਘ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਨੇ ਇਕ ਨਵਾਂ ਮਿਆਰ ਸਿਰਜਿਆ ਹੈ ਜਿਸ ਨਾਲ ਭਵਿਖ ਵਿਚ ਆਯੋਜਿਤ ਹੋਣ ਵਾਲੇ ਸਮਾਗਮਾਂ ਲਈ ਰਾਹ ਰੁਸ਼ਨਾਇਆ ਹੈ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸਪਲ ਡਾ. ਜਸਬੀਰ ਕੌਰ ਨੇ ਕਿਹਾ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਨਿਰਧਾਰਤ ਸੰਗੀਤ ਪ੍ਰਬੰਧ ਅਨੁਸਾਰ ਗਾਇਨ ਕਰਨ ਦੀ ਪ੍ਰੇਰਨਾ ਕਰਨੀ ਚਾਹੀਦੀ ਹੈ ਤਾਂ ਜੋ ਭਵਿਖਤ ਕੀਰਾਨੀਏ ਗੁਰੂ ਘਰ ਦੀ ਮੌਲਿਕ ਪਰੰਪਰਾ ਨਾਲ ਜੁੜ ਸਕਣ।

Leave a Reply

Your email address will not be published. Required fields are marked *