ਪੰਜਾਬਪਟਿਆਲਾ

ਕਿਰਪਾਨ ਨਾਲ ਨੌਜਵਾਨ ‘ਤੇ ਹਮਲਾ…!

ਫੌਜ ‘ਚ ਭਰਤੀ ਹੋਏ ਨੌਜਵਾਨਾਂ ‘ਤੇ ਕਿਰਪਾਨ ਨਾਲ ਹਮਲਾ
ਗੰਭੀਰ ਜ਼ਖ਼ਮੀ ਨੌਜਵਾਨ ਹਸਪਤਾਲ ਦਾਖਲ, ਹਮਲਾਵਰ ਖਿਲਾਫ਼ ਮਾਮਲਾ ਦਰਜ
ਪਟਿਆਲਾ 18 ਸਤੰਬਰ (ਕੰਵਰ ਸਿੰਘ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਵਿਖੇ ਫੌਜ ‘ਚ ਭਰਤੀ ਹੋਣ ਆਏ ਨੌਜਵਾਨਾਂ ‘ਤੇ ਕਿਸੇ ਅੰਮ੍ਰਿਤਧਾਰੀ ਸਿੱਖ ਵਲੋਂ ਕਿਰਪਾਨ ਨਾਲ ਹਮਲਾ ਕੀਤਾ ਗਿਆ। ਕਿਰਪਾਨ ਨਾਲ ਕੀਤੇ ਹਮਲੇ ‘ਚ ਹਰਮਨ ਨਾਂ ਦਾ 19 ਸਾਲਾ ਨੌਜਵਾਨ ਬੇਹੱਦ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ।

ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਤੋਂ ਕੁਝ ਨੌਜਵਾਨ ਪਟਿਆਲਾ ਵਿਖੇ ਫੌਜ ‘ਚ ਚੱਲ ਰਹੀ ਭਰਤੀ ਦੌਰਾਨ ਮੈਡੀਕਲ ਕਰਵਾਉਣ ਪੁੱਜੇ ਸਨ। ਨੌਜਵਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਦੋਂ ਫੁੱਟਪਾਥ ‘ਤੇ ਬੈਠੇ ਤਾਂ ਇਕ ਅੰਮ੍ਰਿਤਾਰੀ ਸਿੱਖ ਵਿਅਕਤੀ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਨੌਜਵਾਨਾਂ ਨੇ ਸਿੱਖ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਅੰਮ੍ਰਿਤਧਾਰੀ ਨੇ ਆਪਣੀ ਕਿਰਪਾਨ ਨਾਲ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਨੌਜਵਾਨਾਂ ‘ਤੇ ਕਿਰਪਾਨ ਨਾਲ ਸਿੱਧੇ ਵਾਰ ਕੀਤੇ ਗਏ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਤੱਖਦਰਸ਼ੀਆਂ ਨੇ ਜਦੋਂ ਇਸ ਸਬੰਧੀ ਕੰਟਰੋਲ ਰੂਮ ‘ਤੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਮੌਕੇ ‘ਤੇ ਪੁੱਜੀ ਪੁਲਿਸ ਨੇ ਤੁਰੰਤ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਵਿਖੇ ਭਿਜਵਾ ਦਿੱਤਾ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਬੇਹੱਦ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ ਅਤੇ ਨੌਜਵਾਨ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦਾਅਵਾ ਕੀਤਾ ਕਿ ਹਮਲਾਵਰ ਨੂੰ ਦਬੋਚਣ ਲਈ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਨੂੰ ਖੰਗਾਲਿਆ ਜਾ ਰਿਹਾ, ਜੋ ਜਲਦ ਹੀ ਪੁਲਿਸ ਦੀ ਗ੍ਰਿਫਤਾਰ ‘ਚ ਹੋਵੇਗਾ। ਪੁਲਿਸ ਨੇ ਨੌਜਵਾਨ ਦੇ ਸਾਥੀਆਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *