ਸ੍ਰੀ ਹਨੂਮਾਨ ਚਾਲੀਸਾ ਪਾਠ ਦਾ 11ਵਾਂ ਸਾਲਾਨਾ ਸਮਾਗਮ 26 ਫਰਵਰੀ ਨੂੰ
ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ੍ਰੀ ਰਾਮ ਹਨੂਮਾਨ ਸੇਵਾ ਦਲ ਵੱਲੋਂ ਸ੍ਰੀ ਹਨੂਮਾਨ ਚਾਲੀਸਾ ਪਾਠ ਦਾ 11ਵਾਂ ਸਾਲਾਨਾ ਸਮਾਗਮ 26 ਫਰਵਰੀ ਨੂੰ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਰਾਮ ਹਨੂਮਾਨ ਸੇਵਾ ਦਲ ਵੱਲੋਂ ਇਸ ਵਾਰ ਕਰਵਾਇਆ ਜਾਣ ਵਾਲਾ ਸਮਾਗਮ ਕਸ਼ਮੀਰ ਦੇ ਪੁਲਵਾਮਾ ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾ ਨੂੰ ਸਮਰਪਿਤ ਹੋਵੇਗਾ ਤੇ ਸਮਾਗਮ ਦੌਰਾਨ ਇਕੱਠੀ ਹੋਏ ਵਾਲੀ ਰਾਸ਼ੀ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੇ ਹਵਾਲੇ ਕੀਤਾ ਜਾਵੇਗਾ।
ਸ੍ਰੀ ਪਵਨ ਕੁਮਾਰ ਗੁਪਤਾ ਨੇ ਦੱਸਿਆ ਕਿ ਪੁਲਵਾਮਾ ਚ ਸ਼ਹੀਦ ਹੋਏ ਜਵਾਨਾ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਵੱਲੋਂ ਪਹਿਲਾ ਸਵੇਰ ਸਮੇਂ ਹਵਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪ੍ਰਭੂ ਦਾ ਗੁਣਗਾਨ ਕਰ ਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਜਾਵੇਗੀ। ਸ੍ਰੀ ਗੁਪਤਾ ਨੇ ਕਿਹਾ ਕਿ ਇਸ ਮੌਕੇ ਇਕੱਠੀ ਹੋਣ ਵਾਲੀ ਰਾਸ਼ੀ ਨੂੰ ਵੀ ਦੇਸ਼ ਦੇ ਸ਼ਹੀਦ ਪਰਿਵਾਰਾਂ ਦੇ ਹਵਾਲੇ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਵੱਲੋਂ ਪਟਿਆਲਾ ਸ਼ਹਿਰ ਦੇ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਪਹੁੰਚ ਕੇ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਮੰਗ ਕੀਤੀ ਗਈ ਹੈ।
ਸ੍ਰੀ ਪਵਨ ਗੁਪਤਾ ਨੇ ਦੱਸਿਆ ਕਿ ਸ੍ਰੀ ਰਾਮ ਹਨੂਮਾਨ ਸੇਵਾ ਦਲ ਵੱਲੋਂ ਹਿੰਦੂ ਸੰਸਕ੍ਰਿਤੀ ਤੋਂ ਸਭ ਨੂੰ ਜਾਣੂੰ ਕਰਾਉਣ ਦੇ ਮੰਤਵ ਦੇ ਨਾਲ 12 ਫਰਵਰੀ 2008 ਨੂੰ ਸ੍ਰੀ ਹਨੂਮਾਨ ਚਾਲੀਸਾ ਪਾਠ ਕਰਨਾ ਸ਼ੁਰੂ ਕੀਤਾ ਗਿਆ ਸੀ। ਉਸ ਦਿਨ ਉਨ੍ਹਾਂ ਵੱਲੋਂ ਹਰੇਕ ਮੰਗਲਵਾਰ ਨੂੰ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਹਰੇਕ ਮੰਗਲਵਾਰ ਨੂੰ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਿਆ ਜਾਂਦਾ ਹੈ। ਉਸੇ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਉਨ੍ਹਾਂ ਵੱਲੋਂ ਹੁਣ ਤੱਕ ਇਸ ਪ੍ਰਥਾ ਨੂੰ ਜਾਰੀ ਰੱਖਿਆ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਦਲ ਵੱਲੋਂ ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਹਿੰਦੂ ਧਰਮ ਦੇ ਪ੍ਰਸਾਰ ਲਈ ਕਾਰਜ ਕੀਤਾ ਜਾਂਦਾ ਹੈ। ਇਸ ਮੁਹਿੰਮ ਤਹਿਤ ਸ਼ਹਿਰ ਦੇ ਹੋਰਨਾਂ ਮੰਦਿਰਾ ਚ ਵੀ ਹਰੇਕ ਮੰਗਲਵਾਰ ਨੂੰ ਸ੍ਰੀ ਹਨੂਮਾਨ ਚਾਲੀਸਾ ਪਾਠ ਕਰਾਉਣਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੀ ਹਨੂਮਾਨ ਚਾਲੀਸਾ ਦੇ 11ਵੇ ਸਾਲਾਨਾ ਸਮਾਗਮ ਦੌਰਾਨ ਹਿੰਦੂ ਧਰਮ ਦੇ ਮਹਾਨ ਸੰਤ ਮੰਡਲੇਸ਼ਵਰ ਤੇ ਪਰਮ ਪ੍ਰਚਾਰਕਾਂ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰਭੂ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਰਾਮ ਹਨੂਮਾਨ ਸੇਵਾ ਦਲ ਦੇ ਸੂਬਾ ਪ੍ਰਧਾਨ ਜਗਦੀਸ਼ ਰਾਏਕਾ, ਚੰਦ ਸ਼ਰਮਾ, ਅਮਰੀਕ ਸਿੰਘ, ਰਾਜ ਕੁਮਾਰ ਬਿੱਟੂ, ਚੰਦਰ ਮੋਹਨ ਸ਼ਾਹੀ, ਸੁਰੇਸ਼ ਕੁਮਾਰ, ਪਵਨਜੀਤ ਸ਼ਰਮਾ, ਪਰਵੀਤ ਅਗਰਵਾਲ, ਰਮੇਸ਼ ਕੁਮਾਰ, ਗੁਰਪ੍ਰੀਤ ਬੱਗੀ, ਰਮੇਸ਼ ਕੁਮਾਰ, ਸ੍ਰੀਮਤੀ ਨੀਲਮ ਸ਼ਰਮਾ, ਸ੍ਰੀਮਤੀ ਰੀਟਾ ਠਾਕੁਰ, ਹਿੰਦੁਸਤਾਨ ਧਰਮ ਪ੍ਰਚਾਰ ਸੈਨਾ ਦੇ ਪ੍ਰਮੁੱਖ ਪੰਡਿਤ ਬਦਰੀ ਪ੍ਰਸਾਦ ਅਤੇ ਵੱਡੀ ਗਿਣਤੀ ਚ ਸ਼ਿਵ ਸੈਨਾ ਹਿੰਦੁਸਤਾਨ ਅਤੇ ਵੱਖ ਵੱਖ ਸੰਗਠਨਾਂ ਦੇ ਮੈਂਬਰਾਂ ਹਾਜ਼ਰ ਰਹੇ।

