ਪੰਜਾਬਪਟਿਆਲਾ

ਪੁਤਲੀਘਰ ਦੇ ਲਵਕੁਸ਼ ਨਗਰ ਵਿਖੇ ਕਬਾੜ ‘ਚ ਵੱਡਾ ਧਮਾਕਾ…!

ਪੁਤਲੀਘਰ ਦੇ ਲਵਕੁਸ਼ ਨਗਰ ‘ਚ ਹੋਇਆ ਧਮਾਕਾ
ਦੋ ਦੀ ਮੌਤ , ਦੋ ਬੱਚਿਆਂ ਸਮੇਤ ਪੰਜ ਜ਼ਖ਼ਮੀ
ਪੁਤਲੀਘਰ ਦੇ ਲਵਕੁਸ਼ ਨਗਰ ਵਿਖੇ ਦੇਰ ਰਾਤ ਇਕ ਘਰ ਵਿਚ ਪਏ ਕਬਾੜ ‘ਚ ਵੱਡਾ ਧਮਾਕਾ ਹੋਇਆ..ਧਮਾਕੇ ਕਾਰਨ ਜਿਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਉਥੇ ਹੀ ਦੋ ਮਾਸੂਮ ਬੱਚਿਆਂ ਸਮੇਤ ਪੰਜ ਹੋਰ ਜਖ਼ਮੀ ਹੋ ਗਏ ਐ…

ਇਲਾਕੇ ਦੇ ਲੋਕਾਂ ਦਾ ਕਹਿਣਾ ਪੁਲਿਸ ਵੱਲੋਂ ਥਾਣਿਆਂ ‘ਚ ਚਲਾਈ ਸਫਾਈ ਮੁਹਿੰਮ ਦੇ ਚੱਲਦਿਆਂ ਥਾਣੇ ਦਾ ਪੂਰਾ ਕਬਾੜ ਚੁਕਵਾਉਣ ਦੀ ਜ਼ਿੰਮੇਵਾਰੀ ਥਾਣੇ ਦੇ ਇਕ ਦਰਜਾ ਚਾਰ ਕਰਮਚਾਰੀ ਗੁਰਨਾਮ ਸਿੰਘ ਦੀ ਜਿੰਮੇਵਾਰੀ ਸੌਂਪੀ ਗਈ, ਜੋ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਬਾੜ ਚੁਕਵਾ ਰਿਹਾ ਸੀ..ਜਦ ਕਬਾੜ ਦੀ ਛਾਂਟੀ ਕੀਤੀ ਜਾਣ ਲੱਗੀ ਤਾਂ ਅਚਾਨਕ ਇਕ ਵੱਡਾ ਧਮਾਕਾ ਹੋ ਗਿਆ…ਲੋਕਾਂ ਨੇ ਦੋਸ਼ ਲਾਇਆ ਕਿ ਧਮਾਕਾ ਕਬਾੜ ‘ਚ ਪਏ ਕਿਸੇ ਸਰਕਾਰੀ ਅਸਲ੍ਹੇ ਨਾਲ ਹੋਇਆ ਹੈ। ਮੌਕੇ ‘ਤੇ ਪੁੱਜੀ ਫੋਰੈਂਸਿਕ ਟੀਮ ਵਲੋਂ ਜਿਥੇ ਵੱਖ-ਵੱਖ ਪਹਿਲੂਆਂ ਤੋਂ ਆਪਣੀ ਜਾਂਚ ਸ਼ੁਰੂ ਕੀਤੀ ਗਈ, ਉਥੇ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ…

Leave a Reply

Your email address will not be published. Required fields are marked *