ਪੰਜਾਬਪਟਿਆਲਾ

ਪੰਜਾਬ ਸਕੱਤਰੇਤ ਬਿਲਡਿੰਗ ਤੋਂ ਲਗਾਈ ਛਲਾਂਗ, ਮੌਤ

ਐਫਸੀਆਰ ਵਿਭਾਗ ਦੀ ਰਿਕਾਰਡ ਬ੍ਰਾਂਚ ‘ਚ ਸੀ ਤਾਇਨਾਤ
ਵਿਭਾਗ ਦੇ ਕਿਸੇ ਕਰਮਚਾਰੀ ਤੋਂ ਸੀ ਪ੍ਰੇਸ਼ਾਨ : ਸੂਤਰ
ਚੰਡੀਗਡ੍ਹ 11 ਅਕਤੂਬਰ (ਜਤਿੰਦਰ/ਮਧੂਸਾਰ ਬਿਊਰੋ) ਪੰਜਾਬ ਸਕੱਤਰੇਤ ਦੀ ਬਿਲਡਿੰਗ ਤੋਂ ਐਫ ਸੀ ਆਰ ਵਿਭਾਗ ਦੇ ਕਰਮਚਾਰੀ ਨੇ ਛਲਾਂਗ ਲਗਾ ਦਿੱਤੀ ਹੈ। ਵਿਭਾਗ ਦੇ ਕਰਮਚਾਰੀ ਪਰਮਜੀਤ ਸਿੰਘ ਵੱਲੋਂ ਅੱਜ ਸਵੇਰੇ ਛਾਲ ਮਾਰ ਦਿੱਤੀ ਗਈ..ਵਿਅਕਤੀ ਨੂੰ ਗੰਭੀਰ ਹਾਲਾਤ ‘ਚ ਸੈਕਟਰ 16 ਦੇ ਹਸਪਤਾਲ ‘ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਹੈ।

ਸੂਤਰਾਂ ਦਾ ਕਹਿਣਾ ਇਹ ਕਰਮਚਾਰੀ ਐਫਸੀਆਰ ਵਿਭਾਗ ਦੀ ਰਿਕਾਰਡ ਬ੍ਰਾਂਚ ‘ਚ ਤਾਇਨਾਤ ਸੀ ਤੇ ਵਿਭਾਗ ਦੇ ਹੀ ਕਿਸੇ ਕਰਮਚਾਰੀ ਤੋਂ ਦੁਖੀ ਸੀ, ਪਰਮਜੀਤ ਸਿੰਘ ਵੱਲੋਂ ਛਲਾਂਗ ਮਾਰੇ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Leave a Reply

Your email address will not be published. Required fields are marked *