ਪੰਜਾਬਪਟਿਆਲਾ

ਥਾਣੇ ਬਾਹਰ ਧਰਨੇ ‘ਤੇ ਬੈਠੀ ਔਰਤ ਖਿਲਾਫ਼ ਮਾਮਲਾ ਦਰਜ

ਪਤੀ-ਪਤਨੀ ‘ਚ ਝਗੜੇ ਦਾ ਮਾਮਲਾ : ਸੀਸੀਟੀਵੀ ਫੋਟੋਜਾਂ ਦੇ ਆਧਾਰ ‘ਤੇ ਪੁਲਿਸ ਨੇ ਕੀਤੀ ਕਾਰਵਾਈ
ਪਟਿਆਲਾ 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਹਿਰ ਦੇ ਥਾਣਾ ਡਵੀਜ਼ਨ ਨੰ: 4 ਦੇ ਬਾਹਰ ਧਰਨੇ ‘ਤੇ ਬੈਠੀ ਔਰਤ ਅਮਨਪ੍ਰੀਤ ਕੌਰ ਨੂੰ ਧਰਨਾ ਲਾਉਣਾ ਮਹਿੰਗਾ ਪੈ ਗਿਆ ਹੈ ਕਿਉਂਕਿ ਪੁਲਿਸ ਨੇ ਔਰਤ ਖਿਲਾਫ਼ ਹੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਔਰਤ ਖਿਲਾਫ਼ ਇਹ ਮਾਮਲਾ ਸੀਸੀਟੀਵੀ ਫੋਟੇਜ਼ ਦੇ ਆਧਾਰ ‘ਤੇ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਔਰਤ ਅਮਨਂਪ੍ਰੀਤ ਕੌਰ ਵੱਲੋਂ ਥਾਣੇ ਦੇ ਬਾਹਰ ਆਪਣੇ ਪਤੀ ਅਤੇ ਉਸ ਦੇ ਡਰਾਈਵਰ ਗੁਰਪ੍ਰੀਤ ਖਿਲਾਫ਼ ਕਾਰਵਾਈ ਨੂੰ ਲੈ ਕੇ ਹੰਗਾਮਾ ਕੀਤਾ ਸੀ। ਔਰਤ ਨੇ ਧਰਨਾ ਜਾਰੀ ਰੱਖਕੇ ਮੰਗ ਕੀਤੀ ਸੀ ਕਿ ਮੇਰੇ ਵਕੀਲ ਪਤੀ ਦੇ ਡਰਾਈਵਰ ਨੇ ਮੇਰੇ ਨਾਲ ਛੇੜਛਾੜ ਕੀਤੀ ਹੈ, ਜਿਸ ਖਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਡਰਾਈਵਰ ਨੇ ਛੇੜਛਾੜ ਮੇਰੇ ਪਤੀ ਦੇ ਕਹਿਣ ‘ਤੇ ਕੀਤੀ ਹੈ, ਜਿਸ ਲਈ ਮੇਰੇ ਪਤੀ ਅਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿੱਤਾ ਜਾਵੇਗਾ।
ਦੂਜੇ ਪਾਸੇ ਪੁਲਿਸ ਨੇ ਕਾਲੀ ਮਾਤਾ ਮੰਦਰ ਦੇ ਲੱਗੇ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਖੰਗਾਲਣ ਤੋਂ ਬਾਅਦ ਔਰਤ ਅਮਨਪ੍ਰੀਤ ਕੌਰ ਖਿਲਾਫ਼ ਧਾਰਾ 195ਏ, 341, 34 ਆਈਪੀਸੀ ਥਾਣਾ ਲਾਹੌਰੀ ਗੇਟ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੋਟੋਆਂ ‘ਤੇ ਪਤਾ ਲੱਗਾ ਹੈ ਕਿ ਔਰਤ ਨੇ ਡਰਾਈਵਰ ਦੀ ਇਸ ਕਰਕੇ ਕੁੱਟਮਾਰ ਕੀਤੀ ਕਿ ਉਸ ਖਿਲਾਫ਼ ਅਦਾਲਤ ‘ਚ ਚੱਲ ਰਹੇ ਕੇਸ ਦੌਰਾਨ ਗੁਰਪ੍ਰੀਤ ਡਰਾਈਵਰ ਕੋਈ ਵੀ ਗਵਾਹੀ ਨਾ ਦੇਵੇ। ਡਰਾਈਵਰ ਨੇ ਆਪਣੀ ਸ਼ਿਕਾਇਤ ‘ਚ ਪੁਲਿਸ ਨੇ ਦੱਸਿਆ ਕਿ ਔਰਤ ਅਮਨਪ੍ਰੀਤ ਕੌਰ ਕੇਸ ‘ਚ ਗਵਾਹੀ ਦੇਣ ਲਈ ਧਮਕਾ ਰਹੀ ਸੀ, ਜਦ ਉਸ ਨੇ ਮਨਾਂ ਕੀਤਾ ਤਾਂ ਮੇਰੀ ਕੁੱਟਮਾਰ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਔਰਤ ਅਮਨਪ੍ਰੀਤ ਕੌਰ ਦਾ ਆਪਣੇ ਹੀ ਪਤੀ ਨਾਲ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਅਦਾਲਤ ‘ਚ ਚੱਲ ਰਹੇ ਇਕ ਫੌਜਦਾਰੀ ਕੇਸ ‘ਚ ਦੋਵੇਂ ਪਤੀ-ਪਤਨੀ ਆਹਮੋ-ਸਾਹਮਣੇ ਹਨ। ਔਰਤ ਨੇ ਧਰਨੇ ‘ਤੇ ਬੈਠ ਕੇ ਦੋਸ਼ ਲਾਇਆ ਸੀ ਕਿ ਮੇਰਾ ਪਤੀ ਮੇਰੀ ਕੁੱਟਮਾਰ ਕਰਦਾ ਹੈ। ਉਸ ਨੇ ਪਤੀ ‘ਤੇ ਦੋਸ਼ ਲਾਇਆ ਸੀ ਕਿ ਮੇਰੇ ਖਿਲਾਫ਼ ਕਈ ਕੇਸ ਬਣਾ ਕੇ ਮੈਨੁੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਜਦ ਉਹ ਪੇਸ਼ੀ ਭੁਗਤਣ ਅਦਾਲਤ ‘ਚ ਜਾ ਰਹੀ ਸੀ ਮੇਰੇ ਪਤੀ ਦੇ ਡਰਾਈਵਰ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਮੇਰੀ ਸ਼ਿਕਾਇਤ ਪੁਲਿਸ ਵੱਲੋਂ ਦਰਜ ਨਹੀਂ ਕੀਤੀ ਜਾ ਰਹੀ।

Leave a Reply

Your email address will not be published. Required fields are marked *