ਪਟਿਆਲਾ

ਖ਼ਾਲਸਾ ਮੈਨੇਜ਼ਮੈਂਟ ਵਲੋਂ 2 ਨਵੰਬਰ ਨੂੰ ਸਜਾਏ ਜਾ ਰਹੇ ਵਿਸ਼ਾਲ ਕੀਰਤਨ ਦਰਬਾਰ ਦੀ ਤਿਆਰੀਆਂ ਸਬੰਧੀ ਛੀਨਾ ਨੇ ਲਿਆ ਜਾਇਜ਼ਾ

ਇਤਿਹਾਸਕ ਕੈਂਪਸ ਵਿਖੇ 20,000 ਤੋਂ ਵਧੇਰੇ ਸੰਗਤ ਲਈ ਮੈਨੇਜ਼ਮੈਂਟ ਨੇ ਤਿਆਰ ਕਰਵਾਇਆ ਵਿਸ਼ਾਲ ਪੰਡਾਲ
ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ 2 ਨਵੰਬਰ ਨੂੰ ਇਤਿਹਾਸਕ ਖਾਲਸਾ ਕਾਲਜ ਦੇ ਖੁੱਲ•ੇ ਵਿਹੜੇ ‘ਚ ਸਜਾਏ ਜਾ ਰਹੇ ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਤਿਆਰੀਆਂ ਦਾ ਅੱਜ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਨ•ਾਂ ਨਾਲ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੀ ਮੌਜ਼ੂਦ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸਜਾਏ ਜਾ ਰਹੇ ਮਹਾਨ ਧਾਰਮਿਕ ਦੀਵਾਨ ਲਈ ਲਗਭਗ ਮੈਨੇਜ਼ਮੈਂਟ ਵਲੋਂ 20,000 ਤੋਂ ਵਧੇਰੇ ਸੰਗਤ ਦੇ ਬੈਠਣ ਲਈ ਵਿਸ਼ਾਲ ਪੰਡਾਲ ਦਾ ਤਿਆਰ ਕੀਤਾ ਗਿਆ ਹੈ। ਜਿਸ ‘ਚ ਪਾਠਾਂ ਦੇ ਭੋਗ ਉਪਰੰਤ ਵਿਸ਼ਵ ਭਰ ਤੋਂ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਜਥੇ ਗੁਰਬਾਣੀ ਜੱਸ ਗਾਇਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ।
ਸਮਾਰੋਹ ‘ਚ ਧਾਰਮਿਕ ਸਖਸ਼ੀਅਤਾਂ, ਰਾਜਨੀਤਿਕ ਨੇਤਾਵਾਂ, ਵੱਖ-ਵੱਖ ਵਿੱਦਿਅਕ, ਸੋਸਾਇਟੀਆਂ, ਜਥੇਬੰਦੀਆਂ ਦੇ ਮੁੱਖੀਆਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ, ਕਮੇਟੀ ਪ੍ਰਬੰਧਕਾਂ ਦੇ ਮੈਂਬਰਾਨ, ਸਟਾਫ਼ ਅਤੇ ਕੌਂਸਲ ਅਧੀਨ ਆਉਂਦੀਆਂ ਸਮੂਹ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਹਾਜ਼ਰੀਆਂ ਭਰਨਗੇ।
ਇਸ ਮੌਕੇ ਸ: ਛੀਨਾ ਨੇ ਦੱਸਿਆ ਕਿ ਉਕਤ ਸਮਾਗਮ ਦੀ ਆਰੰਭਤਾ ਕਾਲਜ ਦੇ 100 ਵਿਦਿਆਰਥੀਆਂ ਵਲੋਂ ਇਕਜੁੱਟ ਹੋ ਕੇ ਗੁਰਬਾਣੀ ਦਾ ਪਾਠ ਕਰਨ ਉਪਰੰਤ ਆਸਟਰੇਲੀਆ ਤੋਂ ਭਾਈ ਗੁਰਦੇਵ ਸਿੰਘ, ਭਾਈ ਲਾਲ ਜੀ (ਭਾਈ ਮਰਦਾਨਾ ਦੇ ਵੰਸ਼ਿਜ) ਲਾਹੌਰ (ਪਾਕਿਸਤਾਨ), ਭਾਈ ਮਦਨ ਗੋਪਾਲ ਸਿੰਘ ਦਿੱਲੀ ਵਾਲੇ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ ਵਾਲੇ, ਭਾਈ ਹਰਜੋਤ ਸਿੰਘ ਜਖ਼ਮੀ ਅਤੇ ਭਾਈ ਗਗਨਦੀਪ ਸਿੰਘ ਸ੍ਰੀ ਗੰਗਾਨਗਰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨਿਹਾਲ ਕਰਨਗੇ। ਇਸ ਦੌਰਾਨ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ, ਕੇਂਦਰੀ ਮੰਤਰੀਆਂ, ਰਾਜਪਾਲ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਿੱਖ ਸੁਸਾਇਟੀਆਂ ਸਮੇਤ ਵੱਖ ਵੱਖ ਸਿੱਖ ਸੰਸਥਾਵਾਂ ਦੇ ਮੁਖੀ ਸ਼ਾਮਿਲ ਹੋਣਗੇ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਨ•ਾਂ ਕਿਹਾ ਕਿ ਕੌਂਸਲ ਦੇ ਜਨਰਲ ਇਜਲਾਸ ਵਲੋਂ ਪਿਛਲੇ ਦਿਨੀਂ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਦੀ ਪ੍ਰਧਾਨਗੀ ‘ਚ ਉਕਤ ਧਾਰਮਿਕ ਸਮਾਗਮ ਕਰਵਾਉਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ‘ਚ ਸੰਗਤ ਲਈ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ। ਉਨ•ਾਂ ਕਿਹਾ ਕਿ ਕੌਂਸਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ‘ਚ ਇਕ ਕਾਲਜ ਅਤੇ ਜਲੰਧਰ ‘ਚ ਵੱਖ-ਵੱਖ 2 ਵਿੱਦਿਅਕ ਸੰਸਥਾਵਾਂ ਖੋਲ•ਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਦੀ ਵਿਸ਼ਾਲ ਇਤਿਹਾਸਕ ਇਮਾਰਤ ਨੂੰ ਰੰਗਲੂ-ਬਿਰੰਗੀਆਂ ਲਾਈਟਾਂ ਨਾਲ ਰੌਸ਼ਨਾਇਆ ਜਾ ਰਿਹਾ ਹੈ ਅਤੇ ਵਿਸ਼ਾਲ ਸਟੇਜ਼ ਸਜਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਸਮਾਗਮ ਮੌਕੇ ਵੱਡੀ ਗਿਣਤੀ ‘ਚ ਵਾਹਨਾਂ ਦੀ ਪਾਰਕਿੰਗ, ਸੰਗਤਾਂ ਲਈ ਪੰਡਾਲ, ਜਲ ਸਪਲਾਈ ਅਤੇ ਮਹਿਮਾਨਾਂ ਦਾ ਸਵਾਗਤ ਕਰਨ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਅਸੀ ਬਹੁਤ ਵੱਡਭਾਗੇ ਹਾਂ ਕਿ ਮੈਨੈਜ਼ਮੈਂਟ ਦੇ ਸਹਿਯੋਗ ਨਾਲ ਆਪਣੇ ਜੀਵਨ ਕਾਲ ‘ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਪੱਧਰ ਦਾ ਧਾਰਮਿਕ ਸਮਾਗਮ ਨੂੰ ਕਾਲਜ ਵਿਹੜੇ ‘ਚ ਮਨਾਉਣ ਜਾ ਰਹੇ ਹਾਂ, ਜੋ ਕਿ ਕਾਲਜ ਇਤਿਹਾਸ ਦਾ ਸੁਨਹਿਰੀ ਪੰਨ•ਾ ਹੋਵੇਗਾ। ਇਸ ਮੌਕੇ ਉਨਾਂ ਗੁਰੂ ਦੇ ਦਰਸ਼ਨ ਤੇ ਸਿੱਖਿਆ ਨੂੰ ਵਿਸ਼ਵਵਿਆਪੀ ਮਨੁੱਖੀ ਕਦਰਾਂ ਕੀਮਤਾਂ ਲਈ ਮਨੁੱਖਜਾਤੀ ਦੀ ਭਲਾਈ ਲਈ ਫ਼ੈਲਾਉਣ ‘ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *