ਪਟਿਆਲਾ

ਗੁਰੂ ਨਾਨਕ ਸਾਹਿਬ ਪੂਰੀ ਕਾਇਨਾਤ ਦੇ ਰਹਿਬਰ- ਸੰਤ ਬਲਜਿੰਦਰ ਸਿੰਘ

ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ 5 ਰੋਜਾ ਧਾਰਮਿਕ ਕੀਰਤਨ ਦੀਵਾਨ ਦੇ ਦੂਜੇ ਦਿਨ ਸੰਗਤਾਂ ਨੇ ਗੁਰੂ ਜਸ ਕੀਤਾ ਸਰਵਣ
1 ਨਵੰਬਰ ਤੱਕ ਚੱਲਣਗੇ ਰਾੜਾ ਸਾਹਿਬ ਵਾਲੇ ਸੰਤਾਂ ਦੀ ਯਾਦ ‘ਚ ਸਾਲਾਨਾ ਧਾਰਮਿਕ ਦੀਵਾਨ
ਪਟਿਆਲਾ (ਮਧੂਸਾਰ ਬਿਊਰੋ) ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵਲੋਂ 1 ਨਵੰਬਰ ਤੱਕ ਸਜਾਏ ਜਾ ਰਹੇ 5 ਰੋਜਾ ਧਾਰਮਿਕ ਕੀਰਤਨ ਦੀਵਾਨ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਹਾਜਰੀ ਭਰ ਰਹੀਆਂ ਹਨ। ਰਾੜਾ ਸਾਹਿਬ ਸੰਪਰਦਾਇ ਦੇ ਸੰਤ ਈਸ਼ਰ ਸਿੰਘ, ਸੰਤ ਕਿਸ਼ਨ ਸਿੰਘ ਅਤੇ ਸੰਤ ਤੇਜਾ ਸਿੰਘ ਭੋਰਾ ਸਾਹਿਬ ਵਾਲੇ ਦੀ ਯਾਦ ‘ਚ ਹਰ ਸਾਲ ਕਰਵਾਏ ਜਾਂਦੇ ਇਸ ਕੀਰਤਨ ਸਮਾਗਮ ‘ਚ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤੱਕ ਗੁਰਬਾਣੀ ਕੀਰਤਨ ਹੁੰਦਾ ਹੈ।

ਸੰਤ ਬਲਜਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਪ੍ਰਕਰਨ ਬਾਬਤ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚੋਂ ਉਦਾਰਹਣਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸੰਤ ਬਲਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਰਹਿਬਰ ਹਨ। ਇਸ ਮੌਕੇ ਗੁਰਦੁਆਰਾ ਸਿੱਧਸਰ ਅਲੌਹਰਾਂ ਵਾਲੇ ਜਥੇਦਾਰ ਸੰਤ ਕਸ਼ਮੀਰਾ ਸਿੰਘ ਨੇ ਵੀ ਗੁਰਬਾਣੀ ਕੀਰਤਨ ਸ੍ਰਵਣ ਕਰਵਾਇਆ।
ਸਮਾਗਮ ਲਈ ਪ੍ਰਬੰਧ ਗੁਰਦੁਆਰਾ ਐਮ.ਈ.ਐਸ. ਨੇੜੇ ਮੋਦੀ ਕਾਲਜ ਦੀ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ। ਇਸ ਮੌਕੇ ਰਾੜਾ ਸਾਹਿਬ ਦੇ ਸਕੱਤਰ ਸ. ਰਣਧੀਰ ਸਿੰਘ ਢੀਂਡਸਾ, ਡਾ. ਦਰਸ਼ਨ ਸਿੰਘ ਘੁੰਮਣ, ਦੇਵਿੰਦਰ ਸਿੰਘ ਭੋਲਾ, ਸੁਖਵਿੰਦਰ ਸਿੰਘ ਸੁੱਖੀ ਅਤੇ ਹੋਰ ਸੰਗਤਾਂ ਵੱਡੀ ਗਿਣਤੀ ‘ਚ ਮੌਜੂਦ ਸਨ।

Leave a Reply

Your email address will not be published. Required fields are marked *