ਪਟਿਆਲਾ

ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕੀਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਅਗਵਾਈ ਹੇਠ ਕਾਨੂੰਨ ਵਿਭਾਗ ਦੇ ਮੁਖੀ ਡਾ. ਮੋਨਿਕਾ ਚਾਵਲਾ ਦੀ ਦੇਖ-ਰੇਖ ਵਿੱਚ ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਇੱਕ ਵਿਸ਼ੇਸ਼ ਵਿਦਿਅਕ ਦੌਰਾ ਕੀਤਾ, ਜਿਸ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਨੇ ਜੇਲ ਪ੍ਰਸ਼ਾਸ਼ਨ ਦੀ ਕਾਨੂੰਨੀ ਪ੍ਰਕਿਰਿਆ ਦੀਆਂ ਬਾਰੀਕੀਆਂ ਨੂੰ ਨੇੜੇ ਤੋਂ ਸਮਝਿਆ । ਇਸ ਮੌਕੇ ਕੇਂਦਰੀ ਜੇਲ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਵਿਦਿਆਰਥੀਆਂ ਨੂੰ ਜੇਲ੍ਹ ਪ੍ਰਬੰਧਾਂ ਅਤੇ ਕੈਦੀਆਂ ਤੇ ਹਵਾਲਾਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਕਾਨੂੰਨੀ ਪੱਖਾਂ ਤੇ ਚਾਨਣਾ ਵੀ ਪਾਇਆ । ਵਿਦਿਆਰਥੀਆਂ ਨੇ ਮਹਿਲਾ ਸੈੱਲ ਦੀਆਂ ਮਹਿਲਾ ਬੰਦੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ।

ਇਸ ਮੌਕੇ ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪਰਮਿੰਦਰ ਕੌਰ ਨੇ ਵੀ ਵਿਦਿਆਰਥੀਆਂ ਨਾਲ ਵਾਰਤਾਲਾਪ ਕੀਤੀ ਤੇ ਉਹਨਾਂ ਨੂੰ ਜੇਲ੍ਹ ਕੋਰਟ ਵਿੱਚ ਲੱਗਦੇ ਕੈਂਪ ਬਾਰੇ ਜਾਣਕਾਰੀ ਦਿੱਤੀ । ਵਿਭਾਗ ਦੇ ਮੁਖੀ ਡਾ. ਮੋਨਿਕਾ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦੌਰੇ ਦੌਰਾਨ ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨੇ ਜੇਲ੍ਹ ਵਿੱਚ ਬੰਦੀਆਂ ਦੁਆਰਾ ਕੀਤੇ ਜਾਂਦੇ ਕੰਮ ਜਿਵੇਂ ਕਿ ਟੇਲਰਿੰਗ, ਤਰਖਾਣਾ, ਬੇਕਰੀ, ਖੇਤੀਬਾੜੀ, ਫੁਲਕਾਰੀ ਆਦਿ ਬਾਰੇ ਜਾਣਕਾਰੀ ਹਾਸਿਲ ਕੀਤੀ ਜੋ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਪੱਖਾਂ ਤੋਂ ਲਾਹੇਵੰਦ ਸਾਬਿਤ ਹੋਵੇਗੀ । ਇਸ ਮੌਕੇ ਵਧੀਕ ਜੇਲ੍ਹ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਸਹਾਇਕ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ, ਡਾ. ਅਰਪਿੰਦਰ ਸਿੰਘ ਖਹਿਰਾ, ਮਿਸ. ਕਿਊਟ ਨਾਰੰਗ, ਮਿਸ. ਵੀਨਾ ਰਾਣੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *