ਪੰਜਾਬਪਟਿਆਲਾ

ਕਾਂਗਰਸ ਦੀ ਗੁੰਡਾਗਰਦੀ ਦੇ ਖਿਲਾਫ ਦਿੱਤੇ ਧਰਨੇ ‘ਚ ਨੌਜਵਾਨ ਵੱਡੀ ਗਿਣਤੀ ਵਿਚ ਕਰਨਗੇ ਸ਼ਮੂਲੀਅਤ:ਚੰਦੂਮਾਜਰਾ, ਸਾਬੀ

ਐਡਵੋਕੇਟ ਖੱਟੜਾ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਹੋਈ ਮੀਟਿੰਗ
ਪਟਿਆਲਾ, 18 ਦਸੰਬਰ (ਮਧੂਸਾਰ ਬਿਊਰੋ) ਅਕਾਲੀ ਦਲ ਵੱਲੋਂ 21 ਦਸੰਬਰ ਦਿਨ ਸ਼ਨੀਵਾਰ ਨੂੰ ਕਾਂਗਰਸ ਦੀ ਗੁੰਡਾਗਰਦੀ ਦੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿਚ ਨੌਜਵਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਹ ਦਾਅਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕੀਤਾ। ਦੋਨੋ ਆਗੂ ਯੂਥ ਅਕਾਲੀ ਦਲ ਦੇ ਮਾਲਵਾ ਜੋਨ-2 ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਅਤੇ ਮਾਲਵਾ ਜੋਨ-3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਰਹੇ ਸਨ। ਉਹਨਾਂ ਕਿਹਾ ਕਿ ਪਿੰਡ ਤਖਤੁਮਾਜਰਾ ਮਾਮਲੇ ਵਿਚ ਪੁਲਸ ਅਤੇ ਪ੍ਰਸਾਸ਼ਨ ਨੂੰ ਸ਼ਰੇਆਮ ਵਰਤਿਆ ਜਾ ਰਿਹਾ ਹੈ।

ਧਾਇਕ ਵੱਲੋਂ ਖੁਲੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਿਧਾਇਕ ਵੱਲੋਂ ਸ਼ਰੇਆਮ ਨਸ਼ੇ ਦੀ ਸਮਗਲਿੰਗ ਕੀਤੀ ਜਾ ਰਹੀ ਅਤੇ ਨੌਜਵਾਨਾ ਨੂੰ ਨਸ਼ਿਆ ‘ਤੇ ਲਗਾ ਕੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਦਲ ਦਲ ਵਿਚ ਫਸਾਇਆ ਜਾ ਰਿਹਾ ਹੈ, ਉਸ ਤੋਂ ਸਾਫ ਹੈ ਕਿ ਕਾਂਗਰਸੀ ਵਿਧਾਇਕ ਕਾਨੂੰਨ ਨੂੰ ਆਪਣੀ ਜੇਬ ਵਿਚ ਸਮਝਦਾ ਹੈ। ਵਿਧਾਇਕ ਚੰਦੂਮਾਜਰਾ ਅਤੇ ਸਾਬੀ ਨੇ ਕਿਹਾ ਕਿ 21 ਦਸੰਬਰ ਦੇ ਧਰਨੇ ਵਿਚ ਨੌਜਵਾਨ ਦੀ ਸਮੂਲੀਅਤ ਕਾਂਗਰਸ ਨੂੰ ਚਿਤਾਵਨੀ ਦੇਣ ਵਾਲੀ ਹੋਵੇਗੀ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਨੇ ਹਮੇਸ਼ਾਂ ਹੀ ਲੋਕਾਂ ਦੀ ਹਿੱਤਾਂ ਲਈ ਛਾਤੀ ਠੋਕ ਰੱਖਿਆ ਕੀਤੀ ਅਤੇ ਹੁਣ ਵੀ ਸਵਾਲ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਲੋਕਾਂ ‘ਤੇ ਕੀਤੇ ਜਾ ਰਹੇ ਜੁਲਮਾਂ ਦਾ ਜਵਾਬ ਦੇਣ ਦਾ ਹੈ। ਉਹਨਾਂ ਦੱਸਿਆ ਕਿ ਧਰਨੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਇੰਚਾਰਜ਼ ਬਿਕਰਮ ਸਿੰਘ ਮਜੀਠੀਆ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ ਵਿਸ਼ੇਸ ਤੌਰ ‘ਤੇ ਪਹੁੰਚ ਰਹੇ ਹਨ।
ਐਡਵੋਕੇਟ ਸਤਬੀਰ ਸਿੰਘ ਖੱਟੜਾ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਯੂਥ ਅਕਾਲੀ ਦਲ ਨੇ ਕਦੇ ਵੀ ਕਿਸੇ ਹਕੁਮਤ ਦੇ ਸਾਹਮਣੇ ਆਪਣੇ ਗੋਡੇ ਨਹੀਂ ਟੇਕੇ ਅਤੇ ਹਮੇਸ਼ਾ ਸਮੇਂ ਦੀਆਂ ਹਕੂਮਤਾਂ ਦੇ ਜਬਰ ਜੁਲਮ ਦਾ ਡੱਟ ਕੇ ਟਾਕਰਾ ਕੀਤਾ ਹੈ। ਉਹਨਾਂ ਕਿਹਾ ਕਿ ਨੌਜਵਾਨਾ ਵਿਚ ਧਰਨੇ ਵਿਚ ਸਮੂਲੀਅਤ ਨੂੰ ਲੈ ਕੇ ਵਿਸ਼ੇਸ ਉਤਸਾਹ ਹੈ। ਉਹਨਾਂ ਕਿਹਾ ਕਾਂਗਰਸ ਦੀ ਗੁੰਡਾਗਰਦੀ ਦੇ ਖਿਲਾਫ ਪਟਿਆਲਾ ਅਤੇ ਆਸ ਪਾਸ ਦੇ ਜਿਲਿਆਂ ਤੋਂ ਨੌਜਵਾਨ ਵਧ ਚੜ ਕੇ ਸਮੂਲੀਅਤ ਕਰਨਗੇ। ਦੋਨਾ ਪ੍ਰਧਾਨਾ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਰੇ ਹਲਕਿਆਂ ਵਿਚ ਨੌਜਵਾਨਾ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਮੀਟਿੰਗ ਵਿਚ ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ ਜਿਲਿਆਂ ਦੇ ਨੌਜਵਾਨ ਸ਼ਾਮਲ ਹੋਏ। ਮੀਟਿੰਗਵਿਚ ਵਿਸ਼ੇਸ਼ ਤੌਰ ‘ਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਵੀ ਪਹੁੰਚੇ ਹੋਏ ਸਨ। ਇਸ ਮੌਕੇ ਵਿਨਰਜੀਤ ਗੋਲਡੀ ਮੁੱਖ ਬੁਲਾਰੇ, ਕੋਰ ਕਮੇਟੀ ਮੈਂਬਰ ਹੈਰੀ ਮੁਖਮੈਲਪੁਰ, ਅਮਿਤ ਰਾਠੀ, ਹਰਪ੍ਰਤਾਪ ਸਿੰਘ ਬਰਨਾਲਾ, ਪਰਮਿੰਦਰ ਸਿੰਘ ਸੁਹਾਣਾ ਜਿਲਾ ਪ੍ਰਧਾਨ ਮੁਹਾਲੀ, ਇਕਬਾਲ ਸਿੰਘ ਰਾਏ ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ, ਇੰਦਰਜੀਤ ਸਿੰਘ ਰੱਖੜਾ ਜਿਲਾ ਪ੍ਰਧਾਨ ਪਟਿਆਲਾ, ਅਵਤਾਰ ਸਿੰਘ ਹੈਪੀ ਜਿਲਾ ਪ੍ਰਧਾਨ ਪਟਿਆਲਾ ਸ਼ਹਿਰੀ, ਮਨਪ੍ਰੀਤ ਸਿੰਘ ਭੰਗੂ ਮਨੀ ਭੰਗੂ, ਜਸਪਾਲ ਸਿੰਘ ਬਿੱਟੂ ਚੱਠਾ, ਜਸਪ੍ਰੀਤ ਸਿੰਘ ਬੱਤਾ, ਜਤਿੰਦਰ ਪਹਾੜੀਪੁਰ, ਸ਼ਰਨਜੀਤ ਸਿੰਘ ਰਜਵਾੜਾ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਰਵਿੰਦਰ ਸਿੰਘ ਖੇੜਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਨੋਰ, ਰੁਪਿੰਦਰ ਸਿੰਘ ਕੱਕੇਪੁਰ, ਰਜਿੰਦਰ ਵਿਰਕ, ਹਰਵਿੰਦਰ ਬੱਬੂ, ਬਲਵਿੰਦਰ ਕੰਗ, ਅਮਰੀਕ ਸਿਉਣਾ, ਕਾਲਾ ਗਰਗ, ਬੱਬੀ ਟਿਵਾਣਾ, ਜਤਿੰਦਰ ਮੁਹੱਬਤਪੁਰ, ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *