ਦੇਸ਼-ਵਿਦੇਸ਼ਪੰਜਾਬ

ਓ.ਪੀ. ਚੌਟਾਲਾ ਦੀ ਰਿਹਾਈ ਤੇ ਜਲਦੀ ਫੈਸਲਾ ਲਵੇ ਦਿੱਲੀ ਸਰਕਾਰ: ਹਾਈਕੋਰਟ

ਚੰਡੀਗੜ੍ਹ (ਮਧੂਸਾਰ ਬਿਊਰੋ) ਦਿੱਲੀ ਹਾਈਕੋਰਟ ਨੇ ਅੱਜ ਜੇ.ਬੀ.ਟੀ. ਸਿੱਖਿਆ ਘੋਟਾਲਾ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਰਿਹਾਈ ਵਾਲੀ ਪਟੀਸ਼ਨ ‘ਤੇ ਨਵੇ ਸਿਰੇ ਤੋਂ ਜਲਦੀ ਵਿਚਾਰ ਕਰਨ ਲਈ ਸੂਬਾ ਸਰਕਾਰ ਨੂੰ ਆਦੇਸ਼ ਦਿੱਤਾ ਹੈ। ਦੱਸ ਦੇਈਏ ਕਿ ਓ.ਪੀ. ਚੌਟਾਲਾ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਉਮਰ ਅਤੇ ਅਪਾਹਜਤਾ ਦੇ ਆਧਾਰ ‘ਤੇ ਜੇਲ ਤੋਂ ਰਿਹਾਈ ਦੀ ਮੰਗ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਓ.ਪੀ. ਚੌਟਾਲਾ ਨੇ ਕੇਂਦਰ ਸਰਕਾਰ ਦੇ 18 ਜੁਲਾਈ 2018 ਦੀ ਅਧਿਸੂਚਨਾ ਦੇ ਹਵਾਲੇ ਤੋਂ ਦਲੀਲ ਦਿੱਤੀ ਸੀ। ਅਧਿਸੂਚਨਾ ਤਹਿਤ 60 ਸਾਲ ਤੋਂ ਜ਼ਿਆਦਾ ਉਮਰ ਪਾਰ ਕਰ ਚੁੱਕੇ ਪੁਰਸ਼, 70 ਫੀਸਦੀ ਵਾਲੇ ਅਪਾਹਜ ਜੇਕਰ ਆਪਣੀ ਅੱਧੀ ਸਜ਼ਾ ਕੱਟ ਚੁੱਕੇ ਹਨ ਤਾਂ ਸੂਬਾ ਸਰਕਾਰ ਉਸ ਦੀ ਰਿਹਾਈ ‘ਤੇ ਵਿਚਾਰ ਕਰ ਸਕਦੀ ਹੈ। ਪਟੀਸ਼ਨ ‘ਚ ਚੌਟਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਉਮਰ 83 ਸਾਲ ਦੀ ਹੋ ਗਈ ਹੈ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਹ ਸੱਤ ਸਾਲ ਦੀ ਸਜ਼ਾ ਕੱਟ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਅਤੇ ਕਈ ਹੋਰ ਅਧਿਕਾਰੀ ਹਰਿਆਣਾ ਜੇ.ਬੀ.ਟੀ ਸਿੱਖਿਆ ਭਰਤੀ ਮਾਮਲੇ ‘ਚ ਭ੍ਰਿਸ਼ਟਾਚਾਰ ਦੇ ਦੋਸ਼ੀ ਦੱਸੇ ਗਏ ਸਨ। ਕੋਰਟ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਓਮ ਪ੍ਰਕਾਸ਼ ਚੌਟਾਲਾ ਅਤੇ ਅਜੈ ਚੌਟਾਲਾ ਤਿਹਾੜ ਜੇਲ ‘ਚ ਬੰਦ ਹਨ।

Leave a Reply

Your email address will not be published. Required fields are marked *