ਪੰਜਾਬਪਟਿਆਲਾ

ਲੰਡਨ ‘ਚ ਪੜ੍ਹਾਈ ਕਰਨ ਗਏ ਪਟਿਆਲਾ ਦੇ ਹਰਿੰਦਰ ਦਾ ਹੋਇਆ ਕਤਲ

ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਲਾਈ ਗੁਹਾਰ
ਪਟਿਆਲਾ 21 ਜਨਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਲੰਡਨ ‘ਚ ਤਿੰਨ ਸਿੱਖ ਨੌਜਵਾਨਾਂ ‘ਚੋਂ ਕਤਲ ਹੋਇਆ ਇਕ ਨੌਜਵਾਨ ਪਟਿਆਲਾ ਦਾ ਰਹਿਣ ਵਾਲਾ ਸੀ, ਜੋ 9 ਸਾਲ ਪਹਿਲਾਂ ਪੜ੍ਹਾਈ ਅਤੇ ਸੈਟਲ ਹੋਣ ਲਈ ਲੰਡਨ ਗਿਆ ਸੀ।

ਕੰਮ ਦੌਰਾਨ ਠੇਕੇਦਾਰਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਹੋਏ ਤਕਰਾਰ ‘ਚ ਪਟਿਆਲਾ ਦਾ ਹਰਿੰਦਰ ਵੀ ਮੌਤ ਦੇ ਮੂੰਹ ਜਾ ਪਿਆ ਹੈ। ਹਰਿੰਦਰ ਦੀ ਮੌਤ ਦੀ ਖ਼ਬਰ ਨੇ ਜਿਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉਥੇ ਹੀ ਇਲਾਕੇ ਭਰ ‘ਚ ਸੋਗ ਦੀ ਲਹਿਰ ਉਠ ਖੜੀ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 2011 ਵਿਚ ਸਟੱਡੀ ਵੀਜ਼ਾ ਲੈ ਕੇ ਲੰਡਨ ਗਿਆ ਸੀ। ਜਿਥੇ 3-4 ਸਾਲ ਪੜਾਈ ਕਰਨ ਤੋਂ ਬਾਅਦ ਉਹ ਕੰਮ ਕਰਨ ਲੱਗ ਗਿਆ। ਹਰਿੰਦਰ ਕੁਮਾਰ ਲੰਡਨ ਵਿਚ ਠੇਕੇਦਾਰ ਦੇ ਨਾਲ ਕੰਮ ਕਰਦਾ ਸੀ, ਜਿਥੇ ਉਸਨੂੰ ਕੰਮ ਦੇ ਹਿਸਾਬ ਨਾਲ ਪੈਸੇ ਨਹੀਂ ਦਿੱਤੇ ਜਾਂਦੇ ਸਨ। ਸਭ ਔਖਾਈਆਂ ਦੇ ਬਾਵਜੂਦ ਵੀ ਕਦੇ ਵੀ ਹਰਿੰਦਰ ਆਪਣੇ ਮੂੰਹੋਂ ਕੁਝ ਨਹੀਂ ਦੱਸਿਆ ਸੀ, ਲੰਡਨ ਵਿਚ ਛੋਟੇ-ਮੋਟੇ ਝਗੜੇ ਹੋਣ ਦੀ ਗੱਲ ਤਾਂ ਦੱਸਦਾ ਸੀ ਪਰ ਉਸ ਨਾਲ ਕਦੇ ਵੀ ਲੜਾਈ ਨਹੀਂ ਹੋਈ ਸੀ।
ਹਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਦੇਸ਼ ਦੀ ਧਰਮੀ ਉਨਾਂ ਦੇ ਨੌਜਵਾਨ ਪੁੱਤ ਨੂੰ ਖਾ ਗਈ ਹੈ ਤੇ ਹੁਣ ਕੋਈ ਉਸਦੀ ਲਾਸ਼ ਨੂੰ ਹੀ ਸਹੀ ਸਲਾਮਤ ਸਾਡੇ ਤੱਕ ਪਹੁੰਚਾ ਦੇਵੇ ਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਦਿਵਾਈ ਜਾਵੇ। ਉਨਾਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਭਗਵੰਤ ਮਾਨ ਤੇ ਸਰਬਤ ਦਾ ਭਲਾ ਟਰਸਟ ਦੇ ਮੁਖੀ ਡਾ. ਐਸਪੀ ਓਬਰਾਏ ਨੂੰ ਅਪੀਲ ਕੀਤੀ ਹੈ ਕਿ ਹਰਿੰਦਰ ਦੀ ਲਾਸ਼ ਘਰ ਤੱਕ ਲਿਆਉਣ ਤੇ ਕਾਤਲਾਂ ਨੂੰ ਸਖਤ ਸਜ਼ਾ ਦਿਵਾਉਣ ਵਿਚ ਮਦਦ ਕਰਨ।

Leave a Reply

Your email address will not be published. Required fields are marked *