ਦਫ਼ਾ 498 ਏ ਦਾ ਦੂਜਾ ਐਡੀਸ਼ਨ ਮਹਿਲਾ ਕਮਿਸ਼ਨ ਵੱਲੋਂ ਰਿਲੀਜ਼
ਇਹ ਕਿਤਾਬ ਹਰ ਨੌਜਵਾਨ ਮੁੰਡੇ ਕੁੜੀ ਨੂੰ ਪੜ੍ਹਨ ਦੀ ਸਿਫ਼ਾਰਸ਼ ਕਰਦੀ ਹਾਂ : ਚੇਅਰਪਰਸਨ ਮਨੀਸ਼ਾ ਘੁਲਾਟੀ
ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ) ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਵੱਲੋਂ ਘਰੇਲੂ ਹਿੰਸਾ ਤੇ ਲਿਖੀ ਕਿਤਾਬ ‘ਦਫ਼ਾ 498 ਏ’ ਦਾ ਦੂਜਾ ਐਡੀਸ਼ਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਘੁਲਾਟੀ ਨੇ ਰਿਲੀਜ਼ ਕੀਤਾ। ਇਸ ਕਿਤਾਬ ਦਾ ਪਹਿਲਾ ਐਡੀਸ਼ਨ ਗਰੈਸੀਅਸ ਬੁੱਕਸ ਵੱਲੋਂ ਛਾਪਿਆ ਗਿਆ ਸੀ ਪਰ ਦੂਜਾ ਐਡੀਸ਼ਨ ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ।
ਇਸ ਵੇਲੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲ੍ਹਾਟੀ ਨੇ ਕਿਹਾ ਕਿ ਇਹ ਕਿਤਾਬ ਪਹਿਲਾਂ ਹੀ ਸਾਡੇ ਮੈਂਬਰਾਂ ਵੱਲੋਂ ਪੜੀ ਜਾ ਚੁੱਕੀ ਹੈ, ਜਿਸ ਬਾਰੇ ਮੇਰੇ ਕੋਲ ਇਹ ਸਿਫ਼ਾਰਸ਼ਾਂ ਆ ਰਹੀਆਂ ਹਨ ਕਿ ਇਹ ਕਿਤਾਬ ਹਰ ਇਕ ਮਹਿਲਾ ਥਾਣੇ ਦੇ ਸਟਾਫ਼ ਨੂੰ ਪੜਨ ਲਈ ਦੇਣੀ ਚਾਹੀਦੀ ਹੈ ਤਾਂ ਕਿ ਘਰੇਲੂ ਹਿੰਸਾ ਦੇ ਕੇਸਾਂ ਦੀ ਪੜਤਾਲ ਕਰਨ ਵਾਲੇ ਅਧਿਕਾਰੀ ਪੜਤਾਲ ਕਰਨ ਵੇਲੇ ਨਵੇਂ ਪੱਖਾਂ ਨੂੰ ਜ਼ਰੂਰ ਵਿਚਾਰ ਵਿਚ ਰੱਖਣ, ਸ੍ਰੀਮਤੀ ਗੁਲ੍ਹਾਟੀ ਨੇ ਕਿਹਾ ਕਿ ਜਿਨੀ ਕੁ ਇਹ ਕਿਤਾਬ ਮੈਂ ਪੜੀ ਹੈ ਅਤੇ ਮੈਨੂੰ ਇਸ ਕਿਤਾਬ ਬਾਰੇ ਸਿਫ਼ਾਰਸ਼ਾਂ ਆ ਰਹੀਆਂ ਹਨ ਮੈਨੂੰ ਲੱਗਦਾ ਹੈ ਕਿ ਇਹ ਕਿਤਾਬ ਹਰੇਕ ਨੌਜਵਾਨ ਮੁੰਡੇ ਤੇ ਕੁੜੀ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਕਿ ਘਰੇਲੂ ਹਿੰਸਾ ਦੇ ਕਾਰਨਾਂ ਦਾ ਅੰਦਰਲੇ ਭਾਵਾਂ ਦਾ ਬੱਚਿਆਂ ਨੂੰ ਪਤਾ ਲੱਗ ਸਕੇ, ਉਨ੍ਹਾਂ ਕਿਹਾ ਕਿ ਸਾਡੇ ਕੋਲ ਪੁਰਾਣਾ ਸਾਹਿਤ ਲਿਖਿਆ ਕਾਫੀ ਮਿਲਦਾ ਹੈ ਪਰ ਅਜੋਕੇ ਯੁੱਗ ਵਿਚ ਮੋਬਾਈਲ ਦੀ ਵਰਤੋਂ ਹੋ ਰਹੀ ਹੈ, ਇੰਟਰਨੈੱਟ ਦੀ ਵਰਤੋਂ ਹੋ ਰਹੀ ਹੈ, ਪਹਿਲਾਂ ਵਾਂਗ ਹੁਣ ਰਿਸ਼ਤੇ ਨਹੀਂ ਨਿਭ ਰਹੇ ਇਸ ਕਰਕੇ ਬਹੁਤ ਕੁੱਝ ਨਵਾਂ ਹੋ ਰਿਹਾ ਹੈ, ਉਸ ਤਹਿਤ ਅਜਿਹਾ ਸਾਹਿਤ ਵੀ ਪੜ੍ਹਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਮੁੰਡੇ ਕੁੜੀਆਂ ਦੇ ਰਿਸ਼ਤੇ ਬੱਚ ਜਾਣ, ਉਨ੍ਹਾਂ ਕਿਹਾ ਕਿ ਸਾਡੇ ਕੋਲ ਘਰੇਲੂ ਹਿੰਸਾ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ ਕੁੜੀਆਂ ਵੱਲੋਂ ਕੀਤੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਕੁੜੀਆਂ ਝੂਠੀਆਂ ਪਾਈਆਂ ਜਾ ਰਹੀਆਂ ਹਨ। ਪਰ ਚੰਗੇ ਅਧਿਕਾਰੀ ਮਾਮਲੇ ਨੂੰ ਸਹੀ ਦਿਸ਼ਾ ਵੱਲ ਲੈ ਕੇ ਚਲੇ ਜਾਂਦੇ ਹਨ, ਇਸ ਵੇਲੇ ਡੀਐਸਪੀ ਹਰਬੰਤ ਕੌਰ ਤੋਂ ਇਲਾਵਾ ਮਹਿਲਾ ਕਮਿਸ਼ਨ ਦੇ ਮੈਂਬਰ ਵੀ ਮੌਜੂਦ ਸਨ।

