ਪੰਜਾਬਪਟਿਆਲਾ

ਸੀ.ਐਮ. ਸਿਟੀ ‘ਚ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਜਬਰਦਸਤ ਮੁਜ਼ਾਹਰਾ

ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ) ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਭਾਰਤੀ ਮੁਕਤੀ ਪਾਰਟੀ ਬਾਮਸੇਫ, ਸੁਤੰਤਰ ਅਕਾਲੀ ਦਲ, ਕਿਸਾਨ ਯੂਨੀਅਨ, ਵਪਾਰ ਮੰਡਲ, ਮੁਲਾਜ਼ਮ ਯੂਨੀਅਨ, ਦੋਧੀ ਯੂਨੀਅਨ, ਸਮੂਹ ਪੰਥਕ ਜਥੇਬੰਦੀਆਂ, ਮਜ਼ਦੂਰ ਯੂਨੀਅਨ, ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ, ਸਾਰੇ ਸਕੂਲ, ਕਾਲਜ ਪੂਰੀ ਤਰ੍ਹਾਂ ਬੰਦ ਰੱਖੇ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸ਼ੇਰਾਂਵਾਲਾ ਗਏ, ਧਰਮਪੁਰਾ ਬਾਜ਼ਾਰ ਅਤੇ ਸ਼ਹਿਰ ਦੀਆਂ ਹੋਰ ਥਾਵਾਂ ਤੇ ਹੁੰਦਾ ਹੋਇਆ ਆਖ਼ਿਰ ਫੁਹਾਰਾ ਚੌਂਕ ਵਿਖੇ ਪਹੁੰਚਿਆ। ਇੱਥੇ ਕੁਝ ਦੇਰ ਲਈ ਧਰਨਾ ਦੇ ਕੇ ਜਾਮ ਲਗਾਇਆ ਗਿਆ।

ਮੋਦੀ ਹਕੂਮਤ ਵੱਲੋਂ ਬਣਾਏ ਕਾਲੇ ਕਾਨੂੰਨ ਦਾ ਵਿਰੋਧ ਕੀਤਾ। ਮੋਦੀ ਹਕੂਮਤ, ਬੀਜੇਪੀ ਆਰ.ਐਸ.ਐਸ. ਵੱਲੋਂ ਘੱਟ ਗਿਣਤੀ ਕੌਮਾਂ ‘ਤੇ ਹਿੰਦੂਤਵ ਦਾ ਜ਼ਬਰੀ ਕੁਹਾੜਾ ਚਲਾਉਣ ਦੇ ਅਮਲ ਹੋ ਰਹੇ ਹਨ ਅਤੇ ਸਭਨਾਂ ਨੂੰ ਹਿੰਦੂ ਰਾਸ਼ਟਰ ਅਤੇ ਹਿੰਦੂਆਂ ‘ਚ ਸਮੇਟਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਸੋਚ ਅਧੀਨ ਨਾਗਰਿਕਤਾ ਸੋਧ ਬਿੱਲ, ਕੌਮੀ ਨਾਗਰਿਕਤਾ ਅਤੇ ਕੌਮੀ ਜਨਸੰਖਿਆ ਰਜਿਸਟਰ ਆਦਿ ਕਾਨੂੰਨ, ਹਿੰਦੂਤਵ ਸੋਚ ਨੂੰ ਜ਼ਬਰੀ ਸਮੁੱਚੀਆਂ ਘੱਟ ਗਿਣਤੀ ਕੌਮਾਂ ‘ਤੇ ਲਾਗੂ ਕਰਕੇ ਹਿੰਦੂ ਰਾਸ਼ਟਰ ਨੂੰ ਅਮਲੀ ਰੂਪ ਦੇਣ ਲਈ ਬਣਾਏ ਗਏ ਹਨ। ਇਸ ਮੌਕੇ ਤੇ ਅਮਨ ਪਸੰਦ ਲੋਕਾਂ ਵੱਲੋਂ ਪਟਿਆਲਾ ਵਿਖੇ ਰੋਸ ਮਾਰਚ ਕੱਢ ਕੇ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਦੇ ਜਨਰਲ ਸਕੱਤਰ ਪ੍ਰੋ: ਮੋਹਿੰਦਰਪਾਲ ਸਿੰਘ, ਸਾਬਕਾ ਐਮ.ਪੀ. ਡਾ. ਧਰਮਵੀਰ ਗਾਂਧੀ, ਸ: ਕੁਲਦੀਪ ਸਿੰਘ ਈਸਾਪੁਰੀ, ਹਰਭਜਨ ਸਿੰਘ ਕਸ਼ਮੀਰੀ, ਜਿਲ੍ਹਾ ਪ੍ਰਧਾਨ ਜਥੇ: ਬਲਕਾਰ ਸਿੰਘ ਭੁੱਲਰ, ਸੰਯੁਕਤ ਅਕਾਲੀ ਪਰਮਜੀਤ ਸਿੰਘ ਸਹੌਲੀ ਆਦਿ ਆਗੂਆਂ ਨੇ ਕੀਤੀ। ਪ੍ਰੋ: ਸਾਹਿਬ ਨੇ ਕਿਹਾ ਇਸੇ ਅਧੀਨ ਅਸਾਮ ਵਿੱਚੋਂ 19.50 ਲੱਖ ਮੁਸਲਮਾਨਾਂ ਨੂੰ ਗੈਰ-ਇੰਡੀਅਨ ਗਰਦਾਨਕੇ ਕੈਂਪਾਂ ਵਿੱਚ ਕੈਦ ਕੀਤੇ ਗਏ ਹਨ। ਮੋਦੀ ਸਰਕਾਰ ਪੰਜਾਬ ਦੇ ਮੂਲ ਨਿਵਾਸੀਆਂ, ਮੁਸਲਮਾਨਾਂ, ਈਸਾਈਆਂ, ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜਾ ਪਾ ਕੇ ਲੋਕਾਂ ਨੂੰ ਆਪਸ ‘ਚ ਵੰਡਣਾ ਚਾਹੁੰਦੀ ਹੈ, ਇਸ ਲਈ ਸਾਰਿਆਂ ਨੂੰ ਕੇਂਦਰ ਸਰਕਾਰ ਦੀਆਂ ਲੂੰਬੜ ਚਾਲਾਂ ਨੂੰ ਸਮਝਦੇ ਹੋਏ ਦੇਸ਼ ਵਿਰੋਧੀ ਨਾਗਰਿਕਤਾ ਸੋਧ ਬਿੱਲ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਅਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਗਰਿਕਤਾ ਸੋਧ ਬਿੱਲ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਰ.ਐਸ.ਐਸ. ਦੇ ਏਜੰਡੇ ‘ਤੇ ਕੰਮ ਕਰ ਰਹੀ ਹੈ। ਪੰਜਾਬ ਅਤੇ ਸਿੱਖ ਜਮਹੂਰੀਅਤ ਅਮਨਮਈ ਢੰਗਾਂ ਨਾਲ ਜਬਰ-ਜੁਲਮਾਂ ਦਾ ਡਟਕੇ ਵਿਰੋਧ ਕਰ ਰਹੇ ਹਨ ਅਤੇ ਹਿੰਦੂਤਵ ਰਾਸ਼ਟਰ ਦੀ ਧੌਂਸ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *