ਪਟਿਆਲਾ

ਗਣਤੰਤਰ ਦਿਵਸ ਮੁਲਾਜ਼ਮਾਂ ਨੇ ਝੰਡੇ ਲਹਿਰਾਕੇ ਨਾਅਰੇਬਾਜ਼ੀ ਕਰਕੇ ਮਨਾਇਆ

ਮੰਤਰੀਆਂ ਨੇ ਮੰਗ ਪੱਤਰ ‘ਤੇ ਦਿੱਤਾ ਮੰਗਾਂ ਮੰਨਣ ਦਾ ਭਰੋਸਾ
ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਵਿਚਲੇ ਚੋਥਾ ਦਰਜਾ ਕਰਮਚਾਰੀਆਂ, ਦਿਹਾੜੀਦਾਰ, ਕੰਟਰੈਕਟ ਤੇ ਆਉਟ ਸੋਰਸ ਸਮੇਤ ਪਾਰਟ ਟਾਇਮ ਕਰਮੀ ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਤੇ ਆਪਣੀਆਂ ਮੰਗਾਂ ਨੂੰ ਹੁਕਮਰਾਨ ਮੰਤਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਖਾਲੀ ਪਿੱਪੇ ਖੜਕਾਕੇ, ਕਾਲੇ ਤੇ ਲਾਲ ਝੰਡਿਆਂ ਨਾਲ 25 ਅਤੇ 26 ਜਨਵਰੀ ਨੂੰ ਮੁਜਾਹਰੇ ਕੀਤੇ ਗਏ ਪਰੰਤੂ ਮੰਤਰੀਆਂ ਵੱਲੋਂ ਮੰਗ ਪੱਤਰ ਪ੍ਰਾਪਤ ਕਰਨ ਸਮੇਂ ਕੇਵਲ ਭਰੋਸੇ ਹੀ ਦਿੱਤੇ ਗਏ।

ਪਟਿਆਲਾ ਦੇ ਮੁਲਾਜਮ ਆਗੂਆਂ ਨੂੰ ਜਿਲਾ ਪ੍ਰਸ਼ਾਸ਼ਨ ਵਲੋਂ 25 ਜਨਵਰੀ ਨੂੰ ਪ੍ਰੇਰਿਤ ਕੀਤਾ ਜਾਂਦਾ ਰਿਹਾ ਕਿ ਉਹ 26 ਜਨਵਰੀ ਨੂੰ ਮੁਜਾਹਰਾ ਨਾ ਕਰਨ, ਉਨ੍ਹਾਂ ਦੀ ਮੁਲਾਕਾਤ ਝੰਡਾ ਲਹਿਰਾਉਣ ਆ ਰਹੇ ਮੰਤਰੀ ਨਾਲ ਕਰਵਾ ਦਿੱਤੀ ਜਾਵੇਗੀ। 25 ਜਨਵਰੀ ਨੂੰ ਦੇਰ ਸ਼ਾਮ ਮੁਲਾਜਮ ਆਗੂਆਂ ਦਾ 7 ਮੈਂਬਰੀ ਡੈਪੂਟੇਸ਼ਨ ਪੁਲਿਸ ਅਧਿਕਾਰੀਆਂ ਨੇ ਸਰਕਾਰੀ ਵਿਕਟੋਰੀਆ ਸਕੂਲ ਵਿਖੇ ਵਿਦਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨਾਲ ਮੁਲਾਕਾਤ ਕਰਵਾਈ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ੍ਰ. ਮਨਦੀਪ ਸਿੰਘ ਸਿੱਧੂ ਅਤੇ ਆਲਾ ਪੁਲਿਸ ਤੇ ਸਿਵਲ ਅਧਿਕਾਰੀ ਸ਼ਾਮਲ ਸਨ। ਮੁਲਾਜਮਾਂ ਦੇ ਡੈਪੂਟੇਸ਼ਨ ਦੀ ਅਗਵਾਈ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ ਤੇ ਦੂਸਰੇ ਆਗੂਆਂ ਵਿਚੋਂ ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਰਾਕੇਸ਼ ਸ਼ਰਮਾ ਅਤੇ ਲਖਵਿੰਦਰ ਲੱਕੀ, ਰਾਜ ਕੁਮਾਰ ਸ਼ਾਮਲ ਸੀ। ਮੰਤਰੀ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਸ਼ਾਮਲ ਮੰਗਾਂ ਤੇ ਗੱਲਬਾਤ ਦੌਰਾਨ ਕੋਈ ਵੀ ਹੁੰਗਾਰਾ ਨਹੀਂ ਦਿੱਤਾ ਗਿਆ। ਜਦੋਂ ਇਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਕੈਬਨਿਟ ਸਬ ਕਮੇਟੀ, ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਸਮੇਤ ਆਫਿਸਰ ਕਮੇਟੀਆਂ ਵੱਲੋਂ ਗੱਲਬਾਤ ਕਰਕੇ ਭਰੋਸੇ ਦੇਣ ਦੀ ਗੱਲ ਆਖੀ ਤਾਂ ਮੰਤਰੀ ਨੇ, ਇਸ ਦੇ ਲਿਖਤ ਪੱਤਰ ਦੇਣ ਦੀ ਗੱਲ ਆਖਕੇ ਟਾਲ ਮਟੋਲ ਕਰਨ ਦਾ ਯਤਨਕੀਤਾ ਤੇ ਕੋਈ ਵੀ ਅਗਾਉਂ ਭਰੋਸਾ ਨਾ ਦੇਣ ਤੇ ਮੁਲਾਜਮਾਂ ਨੇ 26 ਜਨਵਰੀ ਨੂੰ ਆਪਣਾ ਰੋਸ ਲੀਲਾ ਭਵਨ ਚੌਂਕ ਤੇ ਕੀਤੀ, ਜਦੋਂ ਮਾਰਚ ਸ਼ੁਰੂ ਕੀਤਾ ਤੇ ਪ੍ਰਸ਼ਾਸ਼ਨ ਨੇ ਮਾਰਚ ਕਰਨ ਤੋਂ ਰੋਕ ਦਿੱਤਾ ਤੇ ਮੁਲਾਜਮਾਂ ਨੇ ਜਿਲਾ ਸਿੱਖਿਆ ਦਫਤਰ ਕੰਪਲੈਕਸ ਅੱਗੇ ਆਪਣੀਆਂ ਮੰਗਾਂ ਦੇ ਪੋਸਟਰ ਲੈ ਕੇ ਮਨੁੱਖੀ ਚੇਨ ਬਣਾਕੇ ਮੇਨ ਸੜਕ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ।

Leave a Reply

Your email address will not be published. Required fields are marked *