ਪੰਜਾਬਪਟਿਆਲਾ

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਸੰਘਰਸ਼ ਛੇੜਨ ਦੀ ਦਿੱਤੀ ਚਿਤਾਵਨੀ

ਪਟਿਆਲਾ 11 ਫਰਵਰੀ (ਮਧੂਸਾਰ ਬਿਊਰੋ) ਬੇਰਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਿਲ੍ਹਾ ਪਟਿਆਲਾ ਦੇ ਪਾਵਰਕਾਮ ਦੇ ਹੈਡ ਆਫਿਸ ਦੇ ਸਾਹਮਣੇ ਬਾਰਾਂਦਰੀ ਪਾਰਕ ਦੇ ਵਿੱਚ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੇ ਵਿੱਚ ਪੰਜਾਬ ਭਰ ਤੋਂ ਬੇਰੁਜ਼ਗਾਰ ਲਾਈਨਮੈਨ ਸਾਥੀਆਂ ਨੇ ਭਾਗ ਲਿਆ।

ਮੀਟਿੰਗ ਦੇ ਵਿੱਚ ਵੱਖ-ਵੱਖ ਬੁਲਾਰਿਆਂ ਵਿੱਚ ਸੂਬਾ ਮੀਤ ਪ੍ਰਧਾਨ ਮੇਵਾ ਸਿੰਘ ਮੀਮਸਾ, ਸੂਬਾ ਪ੍ਰੈੱਸ ਸਕੱਤਰ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ,ਸੂਬਾ ਵਰਕਿੰਗ ਕਮੇਟੀ ਮੈਂਬਰ ਸੰਜੀਵ ਸ਼ਰਮਾ ਸਮਾਣਾ, ਜ਼ਿਲ੍ਹਾ ਪ੍ਰਧਾਨ ਸੰਗਰੂਰ ਰਮਨਜੀਤ ਸਿੰਘ ਲਾਲੀ , ਸ਼ਮਿੰਦਰ ਬਠਿੰਡਾ, ਨੀਰਜ ਮਹਿੰਦੀ ਫਾਜ਼ਿਲਕਾ,ਹਰਦੀਪ ਮਾਨਸਾ, ਸੁਖਪਾਲ ਬਰਨਾਲਾ, ਜਸਪਾਲ ਮਜੀਠਾ, ਲਵਲੀ ਮੋਗਾ, ਕਰਮਜੀਤ ਗੁਰਦਾਸਪੁਰ, ਗੁਰਦੇਵ ਸਿੰਘ ਮਮਦੋਟ ਫਿਰੋਜ਼ਪੁਰ, ਹਰਦੀਪ ਪੰਨੂੰ ਅਜਨਾਲਾ,ਸ਼ਕੀਲ ਅਹਿਮਦ ਪਟਿਆਲਾ ਆਦਿ ਨੇ ਕਿਹਾ ਕਿ ਇਸ਼ਤਿਹਾਰ 295/19 ਦੇ ਵਿੱਚ 3500 ਸਹਾਇਕ ਲਾਇਨਮੈਨਾਂ ਦੀ ਡਾਕੂਮੈਂਟ ਚੈਕਿੰਗ ਪੂਰੀ ਹੋਣ ਤੋਂ ਬਾਅਦ 27 ਜਨਵਰੀ 2020 ਨੂੰ ਮਹਾਰਾਣੀ ਪ੍ਰਨੀਤ ਕੌਰ ਲੋਕ ਸਭਾ ਮੈਂਬਰ ਪਟਿਆਲਾ ਨੇ 300 ਸਹਾਇਕ ਲਾਈਨਮੈਨਾਂ ਨੂੰ ਟੀ ਟੀ ਆਈ ਪਟਿਆਲਾ ਵਿਖੇ ਨਿਯੁਕਤੀ ਪੱਤਰ ਦਿੱਤੇ ਗਏ ਸਨ ,ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਨਿਯੁਕਤੀ ਪੱਤਰ ਦੇਣ ਦੀ ਟਾਲ ਮਟੋਲ ਕਰ ਰਹੀ ਹੈ ਇਸ ਲਈ ਅਸੀਂ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕਰਦੇ ਹਾਂ ਕਿ ਬਾਕੀ ਰਹਿੰਦੇ ਬੇਰੁਜ਼ਗਾਰ ਲਾਈਨਮੈਨ ਸਾਥੀਆਂ ਨੂੰ ਵੀ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ,ਜੇਕਰ ਇਸ ਹਫਤੇ ਦੇ ਵਿੱਚ ਨਿਯੁਕਤੀ ਨਾ ਦਿੱਤੇ ਤਾਂ ਮਜ਼ਬੂਰ ਹੋ ਕੇ ਆਪਣੀ ਹੀ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਉਲੀਕਣਾ ਪਵੇਗਾ,ਇਸ ਤੋਂ ਬਾਅਦ ਸੂਬਾ ਜਰਨਲ ਸਕੱਤਰ ਹਿਤੇਸ਼ ਕੁਮਾਰ ਫਿਰੋਜ਼ਪੁਰ ਨੇ ਕਿਹਾ ਕਿ ਜੱਥੇਬੰਦੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਸਾਰੇ ਸਾਥੀਆਂ ਦਾ ਸਾਥ ਕਰਕੇ ਇੱਕ ਜੁੱਟ ਹੈ ਅਤੇ ਸਾਰੇ ਸਾਥੀ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੇ ਨਾਲ ਹਨ । ਬਾਅਦ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਮੰਗ ਕੀਤੀ ਕਿ ਇਸ਼ਤਿਹਾਰ 295/19 ਅਧੀਨ ਜਿਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਪਲਾਈ 42 ਤੋਂ 44 ਸਾਲ ਵਾਲੇ 150 ਸਾਥੀਆਂ ਦੇ ਡਾਕੂਮੈਂਟ ਚੈਕਿੰਗ ਹੋ ਚੁੱਕੀ ਹੈ ਅਤੇ ਪਿਛਲੇ ਇਸ਼ਤਿਹਾਰ 289/16 ਅਧੀਨ 42 ਤੋਂ 44 ਸਾਲ ਵਾਲੇ 53 ਸਾਥੀਆਂ ਦੀ ਡਾਕੂਮੈਂਟ ਚੈਕਿੰਗ ਹੋ ਚੁੱਕੀ ਹੈ ਇਹਨਾਂ ਸਾਰਿਆਂ ਨੂੰ ਵੀ ਜਲਦੀ ਆਰਡਰ ਦਿੱਤੇ ਜਾਣ।
ਪਾਵਰਕਾਮ ਵੱਲੋਂ ਜੋ ਸਹਾਇਕ ਲਾਇਨਮੈਨ ਲਈ ਤਿੰਨ ਸਾਲ ਦਾ ਪ੍ਰੋਵਿਜ਼ਨਲ ਪੀਰੀਅਡ ਰੱਖਿਆ ਗਿਆ ਹੈ ਉਸ ਨੂੰ ਖਤਮ ਕਰਕੇ ਸਾਰੀਆਂ ਭਰਤੀਆਂ ਰੈਗੂਲਰ ਪੂਰੇ ਸਕੇਲਾਂ ਅਨੁਸਾਰ ਭਰਤੀ ਕੀਤਾ ਜਾਵੇ ,ਸੂਬਾ ਪ੍ਰਧਾਨ ਨੇ ਕਿਹਾ ਕਿ ਬੇਰੁਜ਼ਗਾਰ ਲਾਇਨਮੈਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਲਈ ਬਹੁਤ ਸੰਘਰਸ਼ ਕੀਤਾ ਹੈ ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਬੇਰੁਜ਼ਗਾਰ ਲਾਈਨਮੈਨਾਂ ਨਾਲ ਧੱਕਾ ਕਰਦਿਆਂ ਹੋਇਆ ਦੋ ਸਾਲਾਂ ਕੀਤੀ ਹੋਈ ਅਪ੍ਰੈਂਟਿਸਸ਼ਿਪ ਅਤੇ ਲਾਈਨਮੈਨ ਦੀ ਪੋਸਟ ਦਾ ਹੱਕ ਰੱਖਣ ਵਾਲੇ ਲਾਇਨਮੈਨ ਨੂੰ ਸਹਾਇਕ ਲਾਇਨਮੈਨ ਬਣਾ ਦਿੱਤਾ ਗਿਆ, ਜਦ ਕਿ ਦੋ ਸਾਲ ਦੀ ਕੀਤੀ ਹੋਈ ਲਾਈਨਮੈਨ ਦੀ ਅਪ੍ਰੈਂਟਿਸਸ਼ਿਪ ਵਾਲੇ ਨੂੰ ਲਾਇਨਮੈਨ ਦੀ ਪੋਸਟ ਦਾ ਬਣਦਾ ਹੱਕ ਦਿੱਤਾ ਜਾਵੇ ਅਤੇ ਜਿਹੜੇ ਕੀ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਬੇਰੁਜ਼ਗਾਰ ਲਾਈਨਮੈਨਾਂ ਉੱਤੇ ਵੱਖ-ਵੱਖ ਧਰਾਂਵਾਂ ਲਗਾਕੇ ਝੂਠੇ ਪਰਚੇ ਵੱਖ-ਵੱਖ ਜ਼ਿਲਿਆਂ ਦੀਆਂ ਕੋਰਟਾਂ ਦੇ ਵਿੱਚ ਦਰਜ ਹਨ, ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਹਿਲ ਦੇ ਆਧਾਰ ਉੱਤੇ ਰੱਦ ਕੀਤੇ ਜਾਣ।
ਇਸ ਮੌਕੇ ਉੱਪਰ ਮਨਜਿੰਦਰ ਸ਼ਰਮਾ ਪਟਿਆਲਾ, ਸ਼ਸ਼ੀਕਾਂਤ ਸ਼ਰਮਾ ਲੁਧਿਆਣਾ , ਸੁਖਰਾਜ ਸਿੰਘ,ਹਰਜੀਤ ਸਿੰਘ, ਅਮਨਦੀਪ ਸਿੰਘ,ਅਮ੍ਰਿਤਪਾਲ ਸਿੰਘ ਮੁਕਤਸਰ,ਟੇਕ ਚੰਦ,ਜ਼ਿਲਾ ਸੰਗਰੂਰ ਕਾਰਜਕਾਰੀ ਪ੍ਰਧਾਨ ਦਵਿੰਦਰ ਸਿੰਘ,ਗੁਰਮੀਤ ਕੋਟਲਾ,ਸੁਰਜੀਤ ਸਿੰਘ ਮੋਗਾ,ਮੁਖਦੀਪ ਪਾਲ ਮੋਗਾ, ਜਗਬੀਰ ਸਿੰਘ,ਬਿਸ਼ਮਬਰ ਦਾਸ ,ਸੰਜੀਵ ਭੰਵਰਾ, ਜਰਨੈਲ ਸਿੰਘ ਬੋਹੜ ਹਾਈ ਕਲਾਂ ਆਦਿ ਹਾਜਰ ਸਨ ਸਨ ।

Leave a Reply

Your email address will not be published. Required fields are marked *