ਡਾ. ਬੀ.ਆਰ. ਅੰਬੇਦਕਰ ਯੂਥ ਸਪੋਰਟਸ ਕਲੱਬ ਦੀ ਹੋਈ ਸਥਾਪਨਾ
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਗਾਮੀ 2022 ਦੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਂਗਰਸ ਦੇ ਸੀਨੀਅਰ ਆਗੂ ਬਲਕਾਰ ਸਿੰਘ ਬਡੂੰਗਰ ਦੀ ਰਹਿਨੁਮਾਈ ਹੇਠ ਡਾ. ਬੀ.ਆਰ. ਅੰਬੇਦਕਰ ਯੂਥ ਸਪੋਰਟਸ ਕਲੱਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਨਵੀਂ ਟੀਮ ਦੀ ਹੌਂਸਲਾ ਅਫ਼ਜਾਈ ਕਰਨ ਲਈ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਨੁਜ ਖੋਸਲਾ ਅਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਿਕਾਸ ਗਿਲ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਨਵੇਂ ਚੁਣੇ ਗਏ ਚੇਅਰਮੈਨ ਸੁਖਵਿੰਦਰ ਸੁੱਖੀ ਅਤੇ ਪ੍ਰਧਾਨ ਦਲਜੀਤ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਯੂਥ ਨੂੰ ਇਕਜੁਟ ਕਰਕੇ ਉਨ੍ਹਾਂ ਦਾ ਰੁਝਾਨ ਖੇਡਾਂ ਵਲ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਤਾਂ ਜੋ ਇਹ ਲੋਕ ਨਸ਼ਿਆਂ ਦੀ ਦਲਦਲ ਵਿਚ ਨਾ ਫਸ ਕੇ ਆਪਣਾ ਭਵਿੱਖ ਸਵਾਰ ਸਕਣ। ਇਸ ਮੌਕੇ ਨਵੀਂ ਟੀਮ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਪਰਨੀਤ ਕੌਰ ਤੋਂ ਨੌਜਵਾਨਾਂ ਅਤੇ ਬੱਚਿਆਂ ਦੇ ਖੇਡਣ ਲਈ ਗ੍ਰਾਉਂਡ ਦੀ ਮੰਗ ਕੀਤੀ ਗਈ। ਨਵੀਂ ਚੁਣੀ ਟੀਮ ਅਨੁਸਾਰ ਸੁਖਵਿੰਦਰ ਸੁੱਖੀ ਚੇਅਰਮੈਨ, ਦਲਜੀਤ ਬਡੂੰਗਰ ਪ੍ਰਧਾਨ, ਅਸ਼ਵਨੀ ਕੁਮਾਰ ਵਾਇਸ ਪ੍ਰਧਾਨ, ਰੋਬਿਨ ਸਿੱਧੂ ਜਨਰਲ ਸਕੱਤਰ, ਰਵਿੰਦਰ ਰੰਧਾਵਾ ਖਜਾਨਚੀ, ਹਰਮਨ ਮੇਹਰਾ ਸਕੱਤਰ, ਹੈੱਡ ਐਡਵਾਈਜ਼ਰ ਸੰਦੀਪ ਸਨੀ, ਐਡਵਾਈਜ਼ਰ ਦੀਪਕ ਟਾਂਕ, ਪ੍ਰੈਸ ਸਕੱਤਰ ਅਸ਼ੋਕ ਭਲਵਾਨ, ਲਾਡੀ ਧਾਲੀਵਾਲ ਸਚਿਨ ਕੰਦੇਰ, ਅਸ਼ੀਸ਼ ਚਨਾਲੀਆ, ਸੰਦੀਪ ਕਾਕਾ, ਵਰੁਣ ਸੱਭਰਵਾਲ ਅਤੇ ਸੰਦੀਪ ਮੇਹਰਾ ਆਦਿ ਮੈਂਬਰ ਹਾਜ਼ਰ ਸਨ।

