ਮਹਾਸ਼ਿਵਰਾਤਰੀ ਦੇ ਸੁਰੱਖਿਆ ਮੰਦਿਰ ਪ੍ਰਬੰਧਕ ਕਮੇਟੀ ਦਾ ਵਫ਼ਦ ਪ੍ਰਸ਼ਾਸਨ ਨੂੰ ਮਿਲਿਆ
ਪਟਿਆਲਾ 11 ਫਰਵਰੀ (ਮਧੂਸਾਰ ਬਿਊਰੋ) ਹਿੰਦੂ ਆਗੂਆਂ ਦਾ ਵਫਦ ਅਸ਼ਵਨੀ ਗੱਗੀ ਸੂਬਾ ਪ੍ਰਧਾਨ ਸਰਵੋਪ੍ਰੀ ਮੰਦਿਰ ਪ੍ਰਬੰਧਕ ਕਮੇਟੀ ਅਤੇ ਚੇਅਰਮੈਨ ਗਾਊ ਸੇਵਾ ਦਲ ਪੰਜਾਬ ਦੀ ਪ੍ਰਧਾਨਗੀ ਹੇਠ ਐਸ.ਐਸ.ਪੀ. ਪਟਿਆਲਾ ਨੂੰ ਕੱਲ ਗੁਰਦਾਸਪੁਰ ਵਿਖੇ ਹੋਏ ਸਨੀ ਮਹਾਜਨ ਤੇ ਹੋਏ ਜਾਨਲੇਵਾ ਹਮਲੇ ਅਤੇ ਇੱਕ ਸਾਥੀ ਦੀ ਜਾਨ ਚਲੀ ਜਾਣ ਕਾਰਨ ਹਿੰਦੂ ਨੇਤਾਵਾਂ ਅਤੇ ਮਹਾਸ਼ਿਵਾਰਾਤਰੀ ਦੀ ਸੁਰੱਖਿਆ ਦੇ ਮੱਦੇਨਜਰ ਆਪਣਾ ਮੰਗ ਪੱਤਰ ਦਰਜ ਕਰਵਾਉਣ ਗਏ।
ਮੰਗ ਕੀਤੀ ਕਿ ਪੰਜਾਬ ਵਿੱਚ ਕੁਝ ਗੈਰ ਸਮਾਜਿਕ ਤੱਤਵਾਂ ਵਲੋਂ ਹਿੰਦੂ ਸਿੱਖ ਭਾਈਚਾਰੇ ਸਾਂਝ ਨੂੰ ਅਖੰਡਤ ਕਰਨ ਲਈ ਕੋਝੀਆ ਅਤੇ ਕਣਹੋਣੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਭਾਈ ਚਾਰੇ ਨੂੰ ਦੋ ਪਾੜਾ ਵਿੱਚ ਵੰਡਣ ਦੀ ਡੁੰਗੀ ਸਾਜ਼ਸ ਹੈ। ਮੰਗ ਪੱਤਰ ਰਾਹੀਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਕਿ ਮਾਰੇ ਗਏ ਸਿਵ ਸੈਨਿਕ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਧੱਕਿਆ ਜਾਵੇ ਤਾਂ ਜੋ ਪੀੜਤਾਂ ਦੇ ਪਰਿਵਾਰਾਂ ਨੂੰ ਇੰਨਸਾਫ ਮਿਲ ਸਕੇ। ਗੱਗੀ ਤੋਂ ਇਲਾਵਾ ਹਰਿੰਦਰਪਾਲ ਕੋਰਜੀਵਾਲਾ ਸੂਬਾ ਪ੍ਰਧਾਨ ਬ੍ਰਾਹਮਣ ਵੈਲਫੇਅਰ ਫਰੰਟ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਸਗੋਂ ਕੈਪਟਨ ਸਰਕਾਰ ਰਾਜ ਦੋਰਾਨ ਜੰਗਲ ਰਾਜ ਵਿੱਚ ਵਾਧਾ ਹੋਇਆ ਹੈ। ਪਿਛਲੇ ਕਾਫੀ ਸਮੇਂ ਦੌਰਾਨ ਹਿੰਦੂ ਨੇਤਾਵਾਂ ਨੇ ਪੰਜਾਬ ਵਿੱਚ ਹਮਲਿਆਂ ਨੇ ਜੋਰ ਫੜਿਆ ਹੋਇਆ ਹੈ ਜਿਸ ਦੀ ਹਾਜ਼ਰ ਸਾਥੀਆਂ ਨੇ ਘੋਰ ਨਿੰਦਿਆਂ ਕੀਤੀ। ਹੋਰਾਂ ਤੋਂ ਇਲਾਵਾ ਦਰਸ਼ਨ ਸਿੰਘ ਪੀ.ਆਰ.ਟੀ.ਸੀ. ਚਰਨ ਕਕਰਾਲਾ, ਨਵੀਨ ਸ਼ਰਮਾ, ਅਸ਼ਵਨੀ ਸ਼ਾਸ਼ਤਰੀ, ਅਜੇ ਕੁਮਾਰ ਦੇਵੀ ਨਗਰ ਆਗੂ ਹਾਜ਼ਰ ਸਨ।

