ਆਪ ਆਗੂ ਅਮਨ ਅਰੋੜਾ ਖਿਲਾਫ਼ ਭਾਜਪਾਈਆਂ ਨੇ ਕੀਤਾ ਰੋਸ ਪ੍ਰਦਰਸ਼ਨ
ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ‘ਚ ਨਾਅਰੇਬਾਜ਼ੀ
ਪਟਿਆਲਾ 29 ਫਰਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਗੋਵੰਸ਼ ਦੇ ਨਿਪਟਾਰੇ ਦੇ ਲਈ ਬੁੱਚੜਖ਼ਾਨੇ ਭੇਜਣ ਦੇ ਬਿਆਨ ਖਿਲਾਫ ਅੱਜ ਜ਼ਿਲ੍ਹਾ ਪਟਿਆਲਾ ਸ਼ਹਿਰੀ ਨੇ ਸੜਕਾਂ ਤੇ ਉੱਤਰ ਕੇ ਅਮਨ ਅਰੋੜਾ ਦੇ ਖ਼ਿਲਾਫ਼ ਜ਼ੋਰਦਾਰ ਰੋਸ਼ ਮੁਜ਼ਾਹਰਾ ਕੀਤਾ।
ਭਾਜਪਾ ਜ਼ਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਭਾਜਪਾਈਆਂ ਨੇ ਕਿਹਾ ਕਿ ਅਮਨ ਅਰੋੜਾ ਅਜਿਹਾ ਬਿਆਨ ਦੇਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਹੈ ਇਸ ਲਈ ਉਹਨਾਂ ਦੇ ਖ਼ਿਲਾਫ਼ ਸਖ਼ਤ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਪ੍ਰਧਾਨ ਹਰਿੰਦਰ ਕੋਹਲੀ ਨੇ ਤਾਂ ਅਮਨ ਅਰੋੜਾ ਦੀ ਡੀਐਨਏ ਜਾਂਚ ਤੱਕ ਕਰਵਾਉਣ ਦੀ ਮੰਗ ਕੀਤੀ। ਹਰਿੰਦਰ ਕੋਹਲੀ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਗਾਂ ਨੂੰ ਮਾਂ ਦਾ ਦਰਜ਼ਾ ਦਿੱਤਾ ਗਿਆ ਹੈ ਤੇ ਗਊ ਨੂੰ ਬੁੱਚੜਖਾਨੇ ਭੇਜਣ ਦਾ ਬਿਆਨ ਦੇਣ ਤੇ ਉਹਨਾਂ ਨੂੰ ਅਮਨ ਅਰੋੜਾ ਦੇ ਹਿੰਦੂ ਹੋਣ ਤੇ ਸ਼ੱਕ ਹੈ। ਇਸ ਮੌਕੇ ਭਾਜਪਾ ਵਰਕਰਾਂ ਦੁਆਰਾ ਅਮਨ ਅਰੋੜਾ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਗਊ ਵੰਸ਼ ਦੀ ਸੰਭਾਲ ਲਈ ਬਹੁਤ ਹੀ ਸਲਾਂਘਾਯੋਗ ਕੰਮ ਕੀਤੇ ਜਾ ਰਹੇ ਨੇ। ਪਰ ਅਮਨ ਅਰੋੜਾ ਵਲੋਂ ਦਿੱਤਾ ਗਿਆ ਅਜਿਹਾ ਬਿਆਨ ਉਹਨਾਂ ਦੀ ਛੋਟੀ ਮਾਨਸਿਕਤਾ ਨੂੰ ਦਾਰਸ਼ਾਉਂਦਾ ਹੈ। ਕੋਹਲੀ ਨੇ ਕਿਹਾ ਕਿ ਅਜਿਹਾ ਬਿਆਨ ਦੇਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਵਜ਼ੂਦ ਨੂੰ ਖ਼ਤਮ ਕਰ ਲਿਆ ਹੈ ਕਿਉਂਕਿ ਇਸ ਬਿਆਨ ਖ਼ਿਲਾਫ਼ ਹਿੰਦੂਆਂ ਚ ਭਾਰੀ ਰੋਸ਼ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸਦਾ ਭਾਰੀ ਖ਼ਾਮੀਆਜ਼ਾ ਭੁਗਤਣਾ ਪਏਗਾ। ਹਰਿੰਦਰ ਕੋਹਲੀ ਨੇ ਗਊ ਵੰਸ਼ ਦੀ ਸੰਭਾਲ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਜ਼ੋਰਦਾਰ ਹਮਲਾ ਕੀਤਾ। ਕੋਹਲੀ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਵਿੱਚ ਗਊਆਂ ਦੇ ਰੱਖ ਰਖਾਵ ਨੂੰ ਲੈ ਕੇ ਬਿਲਕੁੱਲ ਵੀ ਗੰਭੀਰ ਨਹੀਂ ਹੈ ਜਿਸਦੇ ਖ਼ਾਮੀਆਜੇ ਵਜੋਂ ਬੇਸਹਾਰਾ ਪਸ਼ੂ ਸੜਕਾਂ ਤੇ ਖੁਲ੍ਹੇਆਮ ਘੁੰਮਦੇ ਨੇ ਤੇ ਦੁਰਘਟਨਾਵਾਂ ਦਾ ਕਾਰਣ ਬਣਦੇ ਨੇ। ਉਹਨਾਂ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸਰਕਾਰੀ ਗਊਸ਼ਾਲਾਵਾਂ ਬਣਾਉਣ ਦੀ ਵੀ ਮੰਗ ਕੀਤੀ।
ਇਸ ਮੌਕੇ ਸਾਬਕਾ ਜ਼ਿਲਾ ਪ੍ਰਧਾਨ ਅਰੁਣ ਗੁਪਤਾ, ਮਹਾਸਚੀਵ ਤ੍ਰਿਭਵਣ ਗੁਪਤਾ, ਹਰੀਸ਼ ਕੁਮਾਰ, ਸਤਨਾਮ ਵਿਰਕ, ਸੁਭਾਸ਼ ਸ਼ਰਮਾ, ਬਲਵਿੰਦਰ ਸਿੰਘ, ਸੰਜੀਵ ਹੈਪੀ, ਪ੍ਰਦੀਪ ਮਿੱਤਲ, ਪੰਕਜ ਕੋਹਲੀ, ਜਗਦੀਸ਼ ਕੁਮਾਰ, ਕੇਵਲ ਕ੍ਰਿਸ਼ਨ, ਅਨੁਰਾਗ ਸ਼ਰਮਾ, ਹਰਮੇਸ਼ ਕੁਮਾਰ, ਨਰੇਸ਼ ਜਸੁਜਾ, ਸੰਦੀਪ ਯਾਦਵ, ਮਹੀਪਾਲ, ਸੁਰਿੰਦਰ ਸਿੰਘ, ਵਰਿੰਦਰ ਗੁਪਤਾ, ਰੋਬਿਨ ਕੁਮਾਰ, ਆਰਤੀ ਸ਼ਰਮਾ, ਸੁਸ਼ਮਾ ਰਾਣੀ, ਜਸਵੀਰ ਕੁਮਾਰ, ਮਨਪ੍ਰੀਤ ਚੱਢਾ, ਪਾਵਨ ਭੂਮਕ, ਅਰਵਿੰਦਰ ਰਤਨ, ਮੋਹਨਲਾਲ, ਗੌਰਵ ਮਸੀਹ, ਜੀਵਨ ਗੁਪਤਾ, ਰਾਹੁਲ ਕੁਮਾਰ ਅਤੇ ਨਿਰਜ਼ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸਤੋਂ ਇਲਾਵਾ ਸਾਰੇ ਮੰਡਲ ਪ੍ਰਧਾਨ, ਯੁਵਾ ਮੋਰਚਾ, ਮਹਿਲਾ ਮੋਰਚਾ ਅਤੇ ਸਾਰੇ ਸੈਲਾਂ ਦੇ ਪ੍ਰਧਾਨ ਤੇ ਵਰਕਰ ਸ਼ਾਮਿਲ ਹੋਏ।

