ਪੰਜਾਬਪਟਿਆਲਾ

ਸ੍ਰੀ ਗੁਰੂ ਰਾਮਦਾਸ ਘਰ ਲਈ 450 ਕੁਇੰਟਲ ਕਣਕ ਦਾ ਟਰੱਕ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੀ ਯੋਗ ਅਗਵਾਈ ‘ਚ ਸਨੌਰ ਦੀ ਸੰਗਤ ਨੇ ਇਕੱਤਰ ਕੀਤੀ ਕਣਕ
ਕੋਰੋਨਾ ਮਹਾਂਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸੇਵਾ ਦੀ ਚਰਚਾ ਵਿਸ਼ਵ ਪੱਧਰ ‘ਤੇ ਪੁੱਜੀ : ਪ੍ਰੋ. ਚੰਦੂਮਾਜਰਾ
ਜਾਤ-ਪਾਤ ਤੋਂ ਉਪਰ ਉਠ ਕੇ ਲੰਗਰ ਸੇਵਾ ਦਾ ਮਹਾਨ ਕਾਰਜ ਨਿਰਵਿਘਨ ਜਾਰੀ : ਵਿਧਾਇਕ ਹਰਿੰਦਰਪਾਲ ਚੰਦੂਮਾਜਰਾ
ਬਹਾਦਰਗੜ੍ਹ/ਪਟਿਆਲਾ 23 ਮਈ (ਮਧੂਸਾਰ ਬਿਊਰੋ) ਕੋਰੋਨਾ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰੂ ਘਰ ਦੇ ਲੰਗਰਾਂ ‘ਚ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਦੀ ਕੀਤੀ ਗਈ ਅਪੀਲ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਯੋਗ ਅਗਵਾਈ ‘ਚ ਸਨੌਰ ਦੀ ਸਮੁੱਚੀ ਸੰਗਤ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਘਰ ਲਈ ਕਰੀਬਨ 450 ਕੁਇੰਟਲ ਕਣਕ ਭੇਜੀ ਗਈ ਹੈ।

ਗੁਰਦੁਆਰਾ ਪਾਤਸ਼ਾਹੀ ਨੌਵੇਂ ਬਹਾਦਰਗੜ੍ਹ ਵਿਖੇ ਇਕੱਤਰ ਕੀਤੀ ਕਣਕ ਦਾ ਟਰੱਕ ਸ੍ਰੀ ਗੁਰੂ ਰਾਮਦਾਸ ਘਰ ਲਈ ਹਲਕਾ ਸਨੌਰ ਦੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ। ਇਸ ਮੌਕੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕਣਕ ਗੁਰੂ ਘਰ ਲਈ ਭੇਜੀ ਗਈ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਮੌਜੂਦਗੀ ‘ਚ ਕਣਕ ਨੂੰ ਭੇਜਣ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦ ਅਤੇ ਜ਼ਰੂਰਤਮੰਦਾਂ ਤੱਕ ਨਿਰਵਿਘਨ ਚਲਾਈ ਜਾ ਰਹੀ ਲੰਗਰ ਸੇਵਾ ਦੀ ਚਰਚਾ ਸੰਗਤਾਂ ਵੱਲੋਂ ਅੱਜ ਵਿਸ਼ਵ ਪੱਧਰ ‘ਤੇ ਕੀਤੀ ਜਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਣਕ ਇਕੱਤਰ ਸਮੇਂ ਸ਼੍ਰੋਮਣੀ ਕਮੇਟੀ ਮੈਂਬਰਾਂ, ਸਰਕਲ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਹਲਕਾ ਸਨੌਰ ਦੀ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਇਸ ਮੌਕੇ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਫਰੰਟ ‘ਤੇ ਲਾਈਨ ‘ਤੇ ਰਹਿ ਕੇ ਜ਼ਰੂਰਤਮੰਦਾਂ ਤੱਕ ਲੰਗਰ ਪਹੁੰਚਾਉਣਾ ਅਤੇ ਗੁਰੂ ਘਰ ਇਕਾਂਤਵਾਸ ‘ਚ ਸੇਵਾਵਾਂ ਦੇਣਾ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 450 ਕੁਇੰਟਲ ਕਣਕ ਵਿਚੋਂ 200 ਕੁਇੰਟਲ ਕਣਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਦੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੌਪੀ ਗਈ ਹੈ, ਜਿਸ ‘ਚੋਂ 250 ਕੁਇੰਟਲ ਕਣਕ ਸ੍ਰੀ ਗੁਰੂ ਰਾਮਦਾਸ ਘਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮਕਰੌੜ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ( ਪ੍ਰੋ. ਚੰਦੂਮਾਜਰਾ), ਸਿੰਘ ਸਾਹਿਬ ਭਾਈ ਅਵਤਾਰ ਸਿੰਘ ਸਿੰਘ, ਜਥੇ. ਕੁਲਦੀਪ ਸਿੰਘ ਹਰਪਾਲਪੁਰ, ਜਥੇ ਨਿਰੰਜਣ ਸਿੰਘ ਫੌਜੀ, ਜਥੇ ਗੁਰਜੰਟ ਸਿੰਘ ਨੂਰਖੇੜੀਆਂ , ਜਥੇ ਗੁਰਜੀਤ ਸਿੰਘ ਉੱਪਲੀ, ਮਸਤਾਨ ਸਿੰਘ, ਜਗਜੀਤ ਸਿੰਘ ਕੌਲੀ, ਤਰਸੇਮ ਸਿੰਘ ਕੌਲੀ, ,ਜਸਪ੍ਰੀਤ ਬੱਤਾ, ਜਤਿੰਦਰ ਪਹਾੜੀਪੁਰ,ਸੱਤਪਾਲ ਮਹਿਮੂਦਪੁਰ, ਜੰਗ ਸਿੰਘ ਇਟਲੀ, ਯਾਦਵਿੰਦਰ ਸਿੰਘ ਬਲਬੇੜਾ, ਸੁਖਵੀਰ ਸਿੰਘ ਬਲਬੇੜਾ,ਬੀਬੀ ਬਲਵੀਰ ਕੌਰ ਘੁੰਮਣ ,ਬਿੰਦਰ ਸਿੰਘ,ਸਨਦੀਪ ਰਾਜਾ ਤੁੜ, ਸੁਰਜੀਤ ਚਰਾਸੋਂ, ਗੁਰਦੀਪ ਸਿੰਘ ਸੇਖੂਪੁਰ, ਕਾਰਜ ਸਮੱਸ਼ਪੁਰ, ਮੋਹਨ ਸਿੰਘ ਮਹਿਮੂਦਪੁਰ, ਜੱਗੀ ਬਦੇਸਾਂ, ਗੁਰਬਖਸ ਸਿੰਘ ਟਿਵਾਣਾ,ਸੁਰਿੰਦਰ ਸਿੰਘ ਪੁਰ, ਬਿਕਰਮ ਸਿੰਘ ਫਰੀਦਪੁਰ, ਸਾਨਵੀਰ ਸਿੰਘ ਬ੍ਰਹਮਪੁਰਾਂ, ਜੱਸੀ ਹਸਨਪੁਰ, ਜਸਵੀਰ ਸਿੰਘ ਇਸਰਹੇੜੀ, ਉਜਾਗਰ ਸਿੰਘ ਕੱਛਵੀ, ਸੁਖਵਿੰਦਰ ਸਰਮਾਂ, ਗੁਡੂ ਪੰਜੇਟਾਂ ,ਹਰਪਾਲ ਸਿੰਘ ਜਨੇੜੀਆਂ, ਜਤਿੰਦਰ ਮਹੁਬੱਤਪੁਪ,ਰੂਪੀ ਕੱਕੇਪੁਰ, ਸੁਖਚੈਨ ਜੋਲਾਂ ਬਲਜਿੰਦਰ ਬਿਲਾਸਪੁਰ, ਹਰਵਿੰਦ ਸਿੰਘ ਡੰਡੋਆ, ਸਵਿੰਦਰ ਸਿੰਘ ਬੁੱਧਮੋਰ, ਜੱਸਾ ਸਿੰਘ ਕੋਟਲਾ, ਰਾਣਾ ਭੈਣੀ , ਸੁਰਜੀਤ ਪਰੋੜ, ਜਰਨੈਲ ਸਿੰਘ ਅਲੀਪੁਰ, ਬਲਵੀਰ ਬਲਬੇੜਾ, ਕੁਲਦੀਪ ਸਿੰਘ ਚੌਰਾ ਸਰਪੰਚ, ਭੁਪਿੰਦਰ ਚੌਰਾ, ਹਰਵਿੰਦਰ ਲੱਕੀ ਛੱਲੇੜੀ, ਅਕਰਮ ਚੌਰਾ, ਜੋਬਨ ਸੰਧੂ, ਅੰਗਰੇਜ ਘੜਾਮ, ਕੁਲਵਿੰਦਰ ਭੱਟੀ, ਗੁਰਵਿੰਦਰ ਅਸਰਪੁਰ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ, ਗੁਰਵਿੰਦਰ ਮਿੱਠੂਮਾਜਰਾ, ਜਸਪਾਲ ਸਿੰਘ ਗੰਗਰੋਲੀ,ਲਾਲੀ ਨੂਰਖੇੜੀਆਂ, ਰਾਜਵੀਰ ਬੰਟੀ, ਦਲਜੀਤ ਸਿੰਘ ਮੋਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *