ਪੰਜਾਬਪਟਿਆਲਾ

ਸਮਾਣਾ : ਗੋਲੀਆਂ ਚਲਾਕੇ ਨੌਜਵਾਨ ਤੋਂ ਖੋਹੀ ਬਰੇਜਾ ਕਾਰ..!

ਸਮਾਣਾ ਨੇੜੇ ਟੋਲ ਪਲਾਜਾ ਨੇੜੇ ਵਾਪਰੀ ਘਟਨਾ, ਪੁਲਿਸ ਨੇ ਜਾਂਚ ਆਰੰਭੀ
ਨੌਜਵਾਨ ਰਮਨਦੀਪ ਰਾਜਿੰਦਰਾ ਹਸਪਤਾਲ ਵਿਖੇ ਦਾਖਲ
ਸਮਾਣਾ 2 ਜੂਨ (ਮਧੂਸਾਰ ਬਿਊਰੋ) ਲਾਕਡਾਊਨ ‘ਚ ਰਾਹਤ ਮਿਲਦਿਆਂ ਕਈ ਅਪਰਾਧਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ, ਜਿਸ ਦੇ ਚੱਲਦਿਆਂ ਹਲਕਾ ਸਮਾਣਾ ਵਿਖੇ ਦਿਨ ਦਿਹਾੜੇ ਇਕ ਨੌਜਵਾਨ ‘ਤੇ ਗੋਲੀਆਂ ਚਲਾਕੇ ਹਮਲਾਵਰ ਬਰੇਜਾ ਗੱਡੀ ਖੋਹ ਕੇ ਫਰਾਰ ਹੋ ਗਏ।

ਜ਼ਖਮੀ ਨੌਜਵਾਨ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ..ਸੂਤਰਾਂ ਦਾ ਕਹਿਣਾ ਰਮਨਦੀਪ ਆਪਣੀ ਬਰੇਜਾ ਗੱਡੀ ਰਾਹੀਂ ਸਮਾਣਾ ਤੋਂ ਪਟਿਆਲਾ ਆ ਰਿਹਾ ਸੀ ਤਾਂ ਟੋਲ ਪਲਾਜ਼ਾ ਨੇੜੇ ਇਕ ਅਣਪਛਾਤੇ ਵਿਅਕਤੀ ਨੇ ਲਿਫਟ ਮੰਗੀ ਤੇ ਕੁਝ ਹੀ ਦੂਰੀ ‘ਤੇ ਜਾ ਕੇ ਕਿਸੇ ਬਹਾਨੇ ਗੱਡੀ ਰੁਕਵਾਕੇ ਚਾਰ ਗੋਲੀਆਂ ਮਾਰਕੇ ਫਰਾਰ ਹੋ ਗਏ, ਸਮਾਣਾ ਦੇ ਡੀਐਸਪੀ ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published. Required fields are marked *