ਪੰਜਾਬਪਟਿਆਲਾ

ਜੂਨ ’84 ਦੌਰਾਨ ਫੌਜੀ ਹਮਲੇ ਦੀ ਰਸਮੀ ਤੌਰ ਤੇ ਮੰਗੀ ਜਾਵੇ ਮੁਆਫੀ : ਪ੍ਰੋ. ਚੰਦੂਮਾਜਰਾ

ਕੈਪਟਨ ਅਮਰਿੰਦਰ ਪ੍ਰਤੀ ਕਾਂਗਰਸੀ ਵਿਧਾਇਕਾਂ ’ਚ ਬੇਵਿਸ਼ਵਾਸੀ ਸਾਹਮਣੇ ਆਉਣ ਲੱਗੀ
ਕਾਂਗਰਸ ਦੇ ਆਲ੍ਹਣੇ ’ਚ ਆ ਕੇ ਪ੍ਰਸ਼ਾਂਤ ਕਿਸ਼ੋਰ ਲਈ ਝੂਠ ਬੋਲਣਾ ਔਖਾ
ਪਟਿਆਲਾ 6 ਜੂਨ (ਮਧੂਸਾਰ ਬਿਊਰੋ) ਜੂਨ 1984 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਕੇਂਦਰੀ ਹੁਕਮਰਾਨਾਂ ਦੇ ਇਸ਼ਾਰੇ ’ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੀਆਂ ਘਿਨੌਣੀਆਂ ਸਾਜਿਸ਼ਾਂ ਦੇ ਚੱਲਦਿਆਂ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੂੰ ਸਿੱਖ ਕੌਮ ਅਤੇ ਖਾਲਸਾ ਪੰਥ ਕਦੇ ਭੁਲਾ ਨਹੀਂ ਸਕਦਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੂਨ 1984 ਦੌਰਾਨ ਕੀਤੇ ਹਮਲੇ ਪਿੱਛੇ ਕਿਹੜੀਆਂ ਤਾਕਤਾਂ ਅਤੇ ਸਰਕਾਰਾਂ ਜ਼ਿੰਮੇਵਾਰ ਰਹੀਆਂ ਸਾਰਾ ਸੱਚ ਸਾਹਮਣੇ ਆਉਣਾ ਅੱਜ ਸਮੇਂ ਦੀ ਵੱਡੀ ਮੰਗ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਕਾਮਾਗਾਟਾਮਾਰੂ ਘਟਨਾ ਅਤੇ ਜਲ੍ਹਿਆਂ ਵਾਲੇ ਬਾਗ ਘਟਨਾ ਤੋਂ ਬਾਅਦ ਵਿਦੇਸ਼ੀ ਸਰਕਾਰਾਂ ਮੁਆਫ਼ੀ ਮੰਗ ਚੁੱਕੀਆਂ ਹਨ। ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਜੂਨ ’84 ਦੌਰਾਨ ਫੌਜੀ ਹਮਲੇ ਦੀ ਰਸਮੀ ਤੌਰ ਤੇ ਮੁਆਫ਼ੀ ਮੰਗੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਸੱਚ ਸਾਹਮਣੇ ਲਿਆਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ’ਚ ਕਿਤੇ ਨਾ ਕਿਤੇ ਵੱਡੀ ਕੋਤਾਹੀ ਹੁੰਦੀ ਰਹੀ ਹੈ।
ਇਕ ਸਵਾਲ ਦੇ ਜਵਾਬ ’ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਰਾਜਨੀਤਕ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਹੀ ਵੱਡੇ-ਵੱਡੇ ਝੂਠ ਬੋਲ ਚੁੱਕਿਆ, ਪ੍ਰੰਤੂ ਕਾਂਗਰਸ ਦੇ ਆਲ੍ਹਣੇ ਵਿਚ ਬੈਠ ਕੇ ਪ੍ਰਸ਼ਾਂਤ ਕਿਸ਼ੋਰ ਲਈ ਝੂਠ ਬੋਲਣਾ ਹੋਰ ਔਖਾ ਹੋਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸੂਬੇ ਦੇ ਲੋਕਾਂ ਦਾ ਹੀ ਮੋਹ ਭੰਗ ਨਹੀਂ ਹੋਇਆ ਬਲਕਿ ਕਾਂਗਰਸੀ ਵਿਧਾਇਕਾਂ ’ਚ ਬੇਵਿਸ਼ਵਾਸੀ ਸਾਹਮਣੇ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਕੋਵਿੰਡ-19 ਦੌਰਾਨ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ, ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਲਾਇਕੀਆਂ ਦਾ ਭਾਂਡਾ ਕੇਂਦਰ ਸਿਰ ਭੰਨਿਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ, ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਅੰਤਿ੍ਰੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *