ਸੌਰਭ ਜੈਨ ਵੱਲੋਂ ਪਟਿਆਲਾ ਦਿਹਾਤੀ ਸੀਟ ਤੋਂ ਚੋਣ ਲੜਨ ਦਾ ਐਲਾਨ
ਪਟਿਆਲਾ,((ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਰਧਮਾਨ ਹਸਪਤਾਲ ਦੇ ਐਮ.ਡੀ ਸੌਰਭ ਜੈਨ ਅਤੇ ਵਰਧਮਾਨ ਮਹਾਵੀਰ ਜਨਹਿਤ ਰਸੋਈ, ਜੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਪਰਦਾ ਫਾਸ਼ ਕਰਨ ਬਾਰੇ ਵਿੱਚ ਕੀਤੀ ਜਾ ਰਹੀ ਹੈ। ਮੇਰੀਆਂ ਸੇਵਾਵਾਂ ਤੋਂ ਤੰਗ ਆ ਕੇ ਕੁਝ ਪਾਰਟੀਆਂ ਦੇ ਲੀਡਰਾਂ ਦੁਆਰਾ ਮੇਰਾ ਵਰਧਮਾਨ ਹਸਪਤਾਲ ਲਗਭਗ ਬੰਦ ਕਰਵਾ ਦਿੱਤਾ ਗਿਆ ਹੈ ਕੋਰੋਨਾ ਦੀ ਤੀਜੀ ਲਹਿਰ ਦੇ ਔਖੇ ਸਮੇਂ ਵਿੱਚ ਜਨਤਾ ਵਰਧਮਾਨ ਹਸਪਤਾਲ ਵਿੱਚ ਆਪਣਾ ਇਲਾਜ ਨਹੀ ਕਰਵਾ ਪਾ ਰਹੀ ਹੈ। ਇਸਦਾ ਮੈਂਨੂੰ ਬਹੁਤ ਦੁੱਖ ਹੈ। ਅਜਿਹੇ ਬੇਕਾਰ ਸਿਸਟਮ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।
ਇਸਦੇ ਨਾਲ ਹੀ ਸੌਰਭ ਜੈਨ ਜੀ ਨੇ ਦੱਸਿਆ ਕਿ ਮੈਨੂੰ ਦਬਾਉਣ ਲਈ ਕੀਤੇ ਜਾ ਰਹੇ ਰਾਜਨੀਤਕ ਦਾਅ ਪੇਚਾਂ ਤੋਂ ਡਰ ਕੇ ਮੈਂ ਪਿੱਛੇ ਨਹੀ ਹਟਾਂਗਾ। ਪਟਿਆਲਾ ਦਿਹਾਤੀ ਦੇ ਲੋਕਾਂ ਦੀ ਇਹ ਇੱਛਾ ਹੈ ਕਿ ਮੈਂ ਇਸ ਵਾਰ ਦੀ ਵਿਧਾਨ ਸਭਾ ਚੋਣਾਂ ਨੂੰ ਲੜਾਂ ਅਤੇ ਮੈਂ ਇਹ ਵਆਦਾ ਕਰਦਾ ਹਾਂ ਕਿ ਮੈਂ ਹਰ ਹਾਲ ਵਿੱਚ ਚੋਣਾਂ ਲੜਾਂਗਾ, ਚਾਹੇ ਕੋਈ ਪਾਰਟੀ ਮੈਂਨੂੰ ਟਿਕਟ ਦੇਵੇ ਜਾਂ ਨਾ ਦੇਵੇ।
ਇਸ ਬਾਰੇ ਹੋਰ ਵਿਸਥਾਰ ਵਿੱਚ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨਾਲ ਅਤੇ ਪੰਜਾਬ ਦੀ ਜਨਤਾ ਨਾਲ ਜੋ ਵਿਸ਼ਵਾਸਘਾਤ ਕੀਤਾ ਹੈ। ਇਸ ਤੋਂ ਦੁੱਖੀ ਹੋ ਕੇ ਉਹਨਾਂ ਨੇ ਪਾਰਟੀ ਨੂੰ ਛੱਡਣ ਦਾ ਮਨ ਬਣਾਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸਿਰਫ ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ। ਇਸਦੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਜੀ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਉੱਪਰ ਕੋਈ ਵੀ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀ ਹੈ,ਮੈਂ ਉਹਨਾਂ ਦੀ ਇਸ ਗੱਲ ਦਾ ਬਹੁਤ ਸਨਮਾਨ ਕਰਦਾ ਹਾਂ। ਉਹਨਾਂ ਨੇ ਹਮੇਸ਼ਾ ਜਨਤਾ ਦੇ ਹੱਕ ਦੀ ਹੀ ਗੱਲ ਕੀਤੀ ਹੈ ਫਿਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਹੋਏ ਜਾਂ ਚੰਨੀ ਸਾਹਿਬ ਦੀ ਅਤੇ ਅੱਗੇ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਬ੍ਰਹਮ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਟਿਕਟ ਨਹੀ ਦਿੰਦੀ ਹੈ ਤਾਂ ਮੇਰੇ ਲਈ ਸਭ ਤੋਂ ਵੱਡੀ ਜਿੱਤ ਏਹੀ ਹੋਏਗੀ।

