ਕੇਂਦਰੀ ਆਰਡੀਨੈਂਸ ਦੇ ਵਿਰੋਧ ਆਪ ਨੇ ਕੀਤੀ ਡੀਸੀ ਦਫਤਰ ਘੇਰ ਕੇ ਕੀਤੀ ਨਾਅਰੇਬਾਜ਼ੀ
ਪਟਿਆਲਾ 12 ਜੂਨ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਵਲੋਂ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਦੀ ਅਗਵਾਈ ਵਿੱਚ ਮੋਦੀ ਸਰਕਾਰ ਵਲੋਂ ਫਸਲਾਂ ਦੇ ਐਮ ਐਸ ਪੀ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਸਾਹਮਣੇ ਧਰਨਾ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪਾਰਟੀ ਵਲੋਂ ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ, ਰੀਵਿਊ ਕਮੇਟੀ ਚੇਅਰਮੈਨ ਹਰਚੰਦ ਸਿੰਘ ਬਰਸਟ, ਸੂਬਾ ਪ੍ਰਧਾਨ ਵਪਾਰ ਵਿੰਗ ਨੀਨਾ ਮਿੱਤਲ, ਸੂਬਾ ਪ੍ਰਧਾਨ ਲੀਗਲ ਵਿੰਗ ਗਿਆਨ ਸਿੰਘ ਮੂੰਗੋ, ਸੂਬਾ ਪ੍ਰਧਾਨ ਫੌਜੀ ਵਿੰਗ ਮੇਜਰ ਮਲਹੋਤਰਾ, ਪੰਜਾਬ ਦੇ ਜਰਨਲ ਸਕੱਤਰ ਜਰਨੈਲ ਮਨੂੰ ਅਤੇ ਜੇ ਪੀ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।
ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਇਹ ਵਿਨਾਸ਼ਕਾਰੀ ਆਰਡੀਨੈਂਸ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ ਹੈ, ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਪ੍ਰਤੀ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ, ਪਹਿਲਾਂ ਹੀ ਕਿਸਾਨਾਂ ਅਤੇ ਖੇਤੀ ‘ਤੇ ਨਿਰਭਰ ਮਜ਼ਦੂਰ ਵਰਗ ਦੇ ਸਿਰ ਚੜ੍ਹਿਆ ਭਾਰੀ ਕਰਜ਼ ਆਤਮਘਾਤੀ ਹੋ ਗਿਆ ਹੈ। ਅੱਜ ਅੰਨਦਾਤਾ ਖੁਦਕੁਸ਼ੀਆਂ ਲਈ ਮਜਬੂਰ ਹੋਇਆ ਪਿਆ, ਅਜਿਹੀ ਚੁਨੌਤੀ ਭਰੀ ਸਮੇਂ ‘ਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਤਿੰਨਾਂ ਆਰਡੀਨੈਂਸਾਂ ਨੇ ਕੇਵਲ ਕਿਸਾਨਾਂ ਹੀ ਨਹੀਂ, ਸਗੋਂ ਸਭ ਦੀ ਨੀਂਦ ਉਡਾ ਦਿੱਤੀ ਹੈ, ਕਿਉਂਕਿ ਕਿਸਾਨਾਂ ਦੇ ਹਿਤਾਂ ਦੀ ਪੈਰਵੀ ਕਰਨ ਦੇ ਨਾਂ ‘ਤੇ ਥੋਪੇ ਜਾ ਰਹੇ ਇਹ ਆਰਡੀਨੈਂਸ ਅਸਲ ‘ਚ ਕਿਸਾਨਾਂ ਲਈ ਬਰਬਾਦੀ ਅਤੇ ਕਾਰਪੋਰੇਟ ਕੰਪਨੀਆਂ ਲਈ ਵਰਦਾਨ ਹਨ। ਇਨ੍ਹਾਂ ਦੇ ਲਾਗੂ ਹੋਣ ਨਾਲ ਬਾਕੀ ਅਣਗੋਲੀਆਂ ਫ਼ਸਲਾਂ ਵਾਂਗ ਕਣਕ ਅਤੇ ਝੋਨੇ ਦਾ ਯਕੀਨੀ ਮੰਡੀਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਖ਼ਤਮ ਹੋ ਜਾਵੇਗਾ। ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਕਿਸਾਨ ਦੀ ਰੋਜੀ-ਰੋਟੀ ਅਤੇ ਖੇਤੀਬਾੜੀ ਦਾ ਧੰਦਾ ਵੱਡੀਆਂ ਨਿੱਜੀ ਕੰਪਨੀਆਂ ਅਤੇ ਚੰਦ ਕਾਰਪੋਰੇਟ ਘਰਾਨਿਆਂ ਦੀ ‘ਮੁਨਾਫ਼ੇਖ਼ੋਰ ਦਿਆ-ਦ੍ਰਿਸ਼ਟੀ’ ‘ਤੇ ਨਿਰਭਰ ਹੋ ਜਾਵੇਗਾ, ਕਿਉਂਕਿ ਇਨ੍ਹਾਂ ਆਰਡੀਨੈਂਸਾਂ ਦਾ ਇੱਕ ਇੱਕ ਸ਼ਬਦ ਕਿਸਾਨ ਵਰਗ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਤਬਾਹੀ ਦੀ ਹਾਮੀ ਭਰ ਰਿਹਾ ਹੈ ਨਾਲ ਹੀ ਉਹਨਾਂ ਕਿਹਾ ਕਿ ਰਾਜਾਂ ਲਈ ਵੱਧ ਅਧਿਕਾਰ ਮੰਗਣ ਦਾ ਢੋਂਗ ਕਰਨ ਵਾਲਾ ਆਕਾਲੀ ਦਲ ਦਾ ਚੇਹਰਾ ਵੀ ਨੰਗਾ ਹੋ ਚੁੱਕਾ ਹੈ। ਇਹ ਆਰਡੀਨੈਂਸ ਪੰਜਾਬ ਦੇ ਖਜ਼ਾਨੇ ਲਈ ਵੀ ਘਾਤਕ ਸਾਬਤ ਹੋਵੇਗਾ ਕਿਉਂਕਿ ਮੰਡੀਕਰਨ ਬੋਰਡ ਤੋਂ ਪੰਜਾਬ ਸਰਕਾਰ ਨੂੰ 12 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੈ ਇਹ ਆਰਡੀਨੈਂਸ ਆਉਣ ਨਾਲ ਇਹ ਆਮਦਨ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਉਹਨਾਂ ਕਿਹਾ ਕਿ ਇਹ ਆਰਡੀਨੈਂਸ ਦੇ ਪਾਸ ਹੋਣ ਦੇ ਨਾਲ 30 ਹਜ਼ਾਰ ਆੜਤੀਏ ਤੇ 3 ਲੱਖ ਦੇ ਲੱਗਭਗ ਪੱਲੇਦਾਰ, ਮੁਨੀਮ ਅਤੇ ਟਰਾਂਸਪੋਰਟ ਦਾ ਕੰਮ ਕਰ ਰਹੇ ਕਾਮਿਆਂ ਦਾ ਵੀ ਰੋਜ਼ਗਾਰ ਖੁੱਸੇਗਾ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਖੜੀ ਹੈ, ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਨਾਦਰਸ਼ਾਹੀ ਫਰਮਾਨ ਜਲਦ ਤੋਂ ਜਲਦ ਵਾਪਿਸ ਲੈਣਾ ਚਾਹੀਦਾ ਹੈ, ਨਹੀਂ ਤਾਂ ਆਮ ਆਦਮੀ ਪਾਰਟੀ ਦਾ ਇਕ ਇਕ ਵਰਕਰ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਕਿਸਾਨ ਅਤੇ ਮਜ਼ਦੂਰ ਵੀਰਾਂ ਨਾਲ ਮਿਲਕੇ ਸਰਕਾਰ ਦੇ ਖਿਲਾਫ ਸ਼ੰਘਰਸ਼ ਸ਼ੁਰੂ ਕਰੇਗਾ।
ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਮਾਲਵਾ ਜੋਨ ਵਾਈਸ ਪ੍ਰਧਾਨ ਮੇਘਚੰਦ ਸ਼ੇਰਮਾਜਰਾ, ਸਾਰੇ ਹਲਕਾ ਇੰਚਾਰਜ ਇੰਦਰਜੀਤ ਸੰਧੂ, ਬਲਕਾਰ ਸਿੰਘ ਗੱਜੂਮਾਜਰਾ, ਦਵਿੰਦਰ ਸਿੰਘ ਬਰਾਸ, ਗੁਰਦੇਵ ਸਿੰਘ ਦੇਵਮਾਨ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਕੁਲਵੰਤ ਬਾਜ਼ੀਗਰ, ਵੀਰਪਾਲ ਕੌਰ ਜਿਲਾ ਪ੍ਰਧਾਨ ਮਹਿਲਾ ਵਿੰਗ, ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ, ਸੰਦੀਪ ਬੰਧੂ ਮੀਡੀਆ ਇੰਚਾਰਜ, ਸੁਰਜਨ ਸਿੰਘ ਐਸ ਵਿੰਗ ਪ੍ਰਧਾਨ, ਬਲਦੇਵ ਸਿੰਘ ਦੇਵੀਗੜ, ਰਣਜੋਧ ਸਿੰਘ ਹਡਾਣਾ, ਖੁਸ਼ਵੰਤ ਸ਼ਰਮਾ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ, ਜਗਜੀਤ ਕੌਰ ਜਵੰਦਾ, ਪਰਮਜੀਤ ਕੌਰ, ਇਸਲਾਮ ਅਲੀ, ਹਰਜਿੰਦਰ ਸਿੰਘ, ਹਰੀਸ਼ ਨਰੂਲਾ, ਸ਼ੁਸ਼ੀਲ ਮਿੱਡਾ ਆਬਜ਼ਰਵਰ, ਗੁਰਮੀਤ ਸਿੰਘ ਬੰਗਰਾ, ਬਿੱਟੂ ਸਿੰਘ, ਸਿਮਰਨਜੀਤ ਸਿੰਘ ਦੇਵੀਗੜ, ਰਾਜਵੀਰ ਸਿੰਘ, ਅਮਿਤ ਵਿਕੀ, ਅਮਿਤ ਢਾਬੀ, ਰਮੇਸ਼ ਕੁਮਾਰ, ਭਾਰਤ ਭੂਸ਼ਣ ਆਦਿ ਹਾਜ਼ਰ ਸਨ।

