ਸੀ.ਐਮ. ਸਿਟੀ ‘ਚ 9 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
ਜ਼ਿਲ੍ਹੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 171 : ਡਾ. ਮਲਹੋਤਰਾ
ਪਟਿਆਲਾ 15 ਜੂਨ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ ਨੌ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1124 ਸੈਂਪਲਾ ਵਿਚੋ 685 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 676 ਨੈਗੇਟਿਵ ਅਤੇ ਨੌ ਕੋਵਿਡ ਪੋਜਟਿਵ ਪਾਏ ਗਏ ਹਨ ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ।ਬਾਕੀ ਸੈਂਂਪਲਾ ਦੀ ਆਉਣੀ ਬਾਕੀ ਹੈ।
ਜਾਣਕਾਰੀ ਦਿੰਦੇ ਡਾ.ਮਲਹੋਤਰਾ ਨੇਂ ਦੱਸਿਆਂ ਕਿ ਪੋਜਟਿਵ ਆਏ ਕੇਸਾਂ ਵਿਚੋ 4 ਪਟਿਆਲਾ ਸ਼ਹਿਰ, ਚਾਰ ਸਮਾਣਾ ਅਤੇ ਇੱਕ ਨਾਭਾ ਦੀ ਰਹਿਣ ਵਾਲੀ ਔਰਤ ਹੈ।ਪਟਿਆਲਾ ਦੇ ਘੁਮੰਣ ਨਗਰ ਵਿਚ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਜੀਅ 34 ਸਾਲ ਅੋਰਤ ਅਤੇ 26 ਸਾਲਾ ਨੋਜਵਾਨ ਜੋ ਕਿ ਦਿੱਲੀ ਤੋਂ ਵਾਪਸ ਆਏ ਸਨ, ਦੇ ਕਰੋਨਾ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ ।ਇਸੇ ਤਰਾਂ ਰਾਜਸਥਾਨ ਤੋਂ ਵਾਪਸ ਆਇਆ ਮਥੁਰਾ ਕਲੋਨੀ ਦਾ ਰਹਿਣ ਵਾਲਾ 17 ਸਾਲਾ ਵਿਅਕਤੀ ਵੀ ਕਰੋਨਾ ਪੋਜਟਿਵ ਪਾਇਆ ਗਿਆ ਹੈ।ਮਾਡਲਟਾਉਨ ਦਾ ਰਹਿਣ ਵਾਲਾ 17 ਸਾਲਾ ਯੁਵਕ ਅਤੇ ਨਾਭਾ ਦੇ ਹਰੀਦਾਸ ਕਲੋਨੀ ਵਿਚ ਰਹਿਣ ਵਾਲੀ 47 ਸਾਲਾ ਔਰਤ ਪੋਜਟਿਵ ਆਏ ਵਿਅਕਤੀ ਦੇ ਕੰਟੈਕਟ ਵਿਚ ਆਉਣ ਕਾਰਣ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਾਏ ਹਨ।ਸਮਾਣਾ ਦੇ ਮਿਉਂਸੀਪਲ ਕਮੇਟੀ ਵਿਚ ਕੰਮ ਕਰਦੇ 28 ਸਾਲਾ ਅਤੇ 55 ਸਾਲਾ ਮੁਲਾਜਮ , ਸਮਾਣਾ ਸਿਵਲ ਹਸਪਤਾਲ ਵਿਚ ਦਾਖਲ 30 ਸਾਲਾ ਮਰੀਜ ਜੋ ਕਿ ਕਿਸੇ ਹੋਰ ਬਿਮਾਰੀ ਕਾਰਣ ਹਸਪਤਾਲ ਵਿਚ ਦਾਖਲ ਸੀ ਅਤੇ 35 ਸਾਲਾ ਇੱਕ ਗਰਭਵੱਤੀ ਔਰਤ ਵੀ ਕਰੋਨਾ ਪੋਜਟਿਵ ਪਾਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਹਨਾਂ ਪੋਜਟਿਵ ਕੇਸਾਂ ਵਿਚੋ ਦੋ ਅੋਰਤਾਂ ਨੂੰ ਨਵੀ ਪਾਲਿਸੀ ਅਨੁਸਾਰ ਉਹਨਾਂ ਦੇ ਘਰਾਂ ਵਿਚ ਹੀ ਆਈਸੋਲੇਸ਼ਨ ਕਰ ਦਿਤਾ ਗਿਆ ਹੈ ਅਤੇ ਬਾਕੀ 7 ਵਿਅਕਤੀਆਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਟੀ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਹਨਾਂ ਪੋਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਕਿਹਾ ਕਿ ਅੱਜ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਰੋਨਾ ਤੇਂ ਜਿੱਤ ਪ੍ਰਾਪਤ ਕਰਨ ਲਈ ਆਰੰਭ ਕੀਤੇ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਦੇ ਸਮੂਹ ਮੁਲਾਜਮਾਂ ਵੱਲੋ ਬੈਜ ਲਗਾ ਕੇ ਕੋਵਾ ਐਪ ਵਿਚ ਆਪਣੀ ਸੈਲਫੀ ਖਿੱਚ ਕੇ ਅਪਲੋਡ ਕੀਤੀ ਗਈ।ਉਹਨਾਂ ਘਰ ਵਿਚ ਏਕਾਂਤਵਾਸ ਵਿਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਆਪਣੇ ਰਜਿਸ਼ਟਰਡ ਮੋਬਾਇਲ ਵਿਚ ਕੋਵਾ ਐਪ ਜਰੂਰ ਡਾਉਨ ਲੋਡ ਕਰਨ ਤਾਂ ਜੋ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿਣ ਸਕਣ ।

