ਪੰਜਾਬ

ਭਾਰਤੀ ਕੰਟਰੋਲ ਰੇਖਾ ’ਤੇ ਝੜੱਪ, ਨਾਇਬ ਸੂਬੇਦਾਰ ਸ਼ਹੀਦ

ਘਰ ’ਚ ਮਾਤਮ ਅਤੇ ਪਿੰਡ ਸੋਗ ’ਚ ਡੁੱਬਿਆ
ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਜਵਾਨ ਦੇ ਘਰ ਪੁੱਜੇ
ਪਟਿਆਲਾ 17 ਜੂਨ (ਰਮਨਦੀਪ/ਮਧੂਸਾਰ ਬਿਊਰੋ) ਭਾਰਤੀ ਕੰਟਰੋਲ ਰੇਖਾ ’ਤੇ ਲੱਦਾਖ ਦੀ ਗਲਵਾਨ ਘਾਟੀ ’ਚ ਭਾਰਤੀ ਫੌਜ ਅਤੇ ਚੀਨ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜੱਪ ਦੌਰਾਨ ਸ਼ਹੀਦ ਹੋਏ 20 ਫੌਜੀ ਜਵਾਨਾਂ ’ਚੋਂ ਪਟਿਆਲਾ ਦਾ ਰਹਿਣ ਵਾਲਾ ਫੌਜੀ ਜਵਾਨ ਮਨਦੀਪ ਸਿੰਘ ਵੀ ਸ਼ਹੀਦ ਹੋ ਗਿਆ।

ਜਾਣਕਾਰੀ ਅਨੁਸਾਰ ਮਨਦੀਪ ਸਿੰਘ ਕਸਬਾ ਘਨੌਰ ਦੇ ਪਿੰਡ ਸੀਲ ਦਾ ਰਹਿਣ ਵਾਲਾ ਹੈ। ਫੌਜੀ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਨਾਲ ਘਰ ’ਚ ਮਾਤਮ ਅਤੇ ਪਿੰਡ ’ਚ ਸੋਗ ਦੀ ਲਹਿਰ ਉਠ ਖੜੀ ਹੋਈ ਹੈ। ਮਨਦੀਪ ਸਿੰਘ ਦੀ ਗਲਵਾਨ ਘਾਟੀ ਦੀ ਨਿੰਬੂ ਪੋਸਟ ’ਤੇ ਝੜੱਪ ਦੌਰਾਨ ਮੌਤ ਹੋਈ ਹੈ। ਫੌਜੀ ਜਵਾਨ ਮਨਦੀਪ ਸਿੰਘ 1998 ’ਚ ਫੌਜ ’ਚ ਸਿਪਾਹੀ ਵਜੋਂ ਭਰਤੀ ਹੋਇਆ ਸੀ, ਜੋ ਨਾਇਬ ਸੂਬੇਦਾਰ ਵਜੋਂ ਤਿੰਨ ਮੀਡੀਅਮ ਰੈਜੀਮੈਂਟ (ਤੋਪਖਾਨਾ) ਵਿਚ ਸ਼ਾਮਲ ਸੀ। ਸ਼ਹੀਦ ਜਵਾਨ ਤਿੰਨ ਭੈਣਾਂ ਦੇ ਭਰਾ ਤੋਂ ਇਲਾਵਾ ਪਤਨੀ ਗੁਰਦੀਪ ਕੌਰ ਦਾ ਪਤੀ ਸੀ, ਜਿਸ ਕੋਲ ਇਕ ਬੇਟਾ ਜੋਬਨਪ੍ਰੀਤ ਅਤੇ ਕੁੜੀ ਮਹਿਕਪ੍ਰੀਤ ਕੌਰ (17) ਸਨ। ਫੌਜ ’ਚ ਬਹਾਦਰੀ ਦਾ ਜਜਬਾ ਵਿਖਾਉਣ ਵਾਲਾ ਮਨਦੀਪ ਸਿੰਘ ਦਾ ਪਰਿਵਾਰ ਛੋਟੀ ਕਿਸਾਨੀ ਨਾਲ ਜੁੜਿਆ ਰਿਹਾ। ਘਰ ’ਚੋਂ ਮਨਦੀਪ ਸਿੰਘ ਹੀ ਫੌਜ ’ਚ ਸਿਪਾਹੀ ਤੋਂ ਨਾਇਬ ਸੂਬੇਦਾਰ ਦੇ ਅਹੁਦੇ ’ਤੇ ਪਹੁੰਚਿਆ, ਜਿਸ ਨੇ ਅੱਜ ਲੱਦਾਖ ਦੀ ਗਲਵਾਨ ਘਾਟੀ ’ਚ ਸ਼ਹਾਦਤ ਦਾ ਜਾਮ ਪੀ ਕੇ ਪਿੰਡ ਸ਼ਹਿਰ ਸੂਬਾ ਪੰਜਾਬ ਅਤੇ ਦੇਸ਼ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖ ਦਿੱਤਾ।

Leave a Reply

Your email address will not be published. Required fields are marked *