ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ‘ਚ 7 ‘ਤੇ ਕਾਂਗਰਸ ਅਤੇ 1 ‘ਤੇ ਅਕਾਲੀ ਉਮੀਦਵਾਰ ਜੇਤੂ ਰਹੇ
ਵੋਟਾਂ ਦੀ ਗਿਣਤੀ ਦਾ ਕਾਰਜ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ
ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ 52365 ਵੋਟਾਂ ਦੇ ਫਰਕ ਨਾਲ ਜੇਤੂ ਰਹੇ
ਪਟਿਆਲਾ, 11 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਚੋਣਾਂ ਦੀ ਅੱਜ ਹੋਈ ਗਿਣਤੀ ਦੌਰਾਨ ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ਦੇ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ 7 ਅਤੇ ਅਕਾਲੀ ਦਲ-ਭਾਜਪਾ ਨੇ 1 ਸੀਟ ‘ਤੇ ਜਿੱਤ ਪ੍ਰਾਪਤ ਕੀਤੀ। ਨਤੀਜਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਅੱਜ ਸਵੇਰੇ 8.00 ਵਜੇ ਸ਼ੁਰੂ ਹੋਈ ਅਤੇ ਗਿਣਤੀ ਦਾ ਕਾਰਜ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਾਂ ਦੇ ਕਾਰਜ ਨੂੰ ਸ਼ਾਤੀ ਪੂਰਵਕ ਨੇਪਰੇ ਚਾੜ੍ਹਨ ‘ਤੇ ਇਸ ਕਾਰਜ ਲਈ ਤਾਇਨਾਤ ਸਮੂਹ ਸਟਾਫ਼ , ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਭੇਜੇ ਨਤੀਜਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ-115 ਪਟਿਆਲਾ ਸ਼ਹਿਰੀ ਵਿੱਚ 6 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਹਨਾਂ ਨੂੰ ਕੁੱਲ 1 ਲੱਖ 5 ਹਜ਼ਾਰ 528 ਵੋਟਾਂ ਪਈਆਂ ਸਨ ।
ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ 52365 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਿਹਨਾਂ ਨੂੰ ਕੁੱਲ 72217 ਵੋਟਾਂ ਪਈਆਂ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਬਲਵੀਰ ਸਿੰਘ ਨੇ 19852, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਜੋਗਿੰਦਰ ਜਸਵੰਤ ਸਿੰਘ ਨੇ 11613, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਅਕਸ਼ਇੰਦਰ ਸਿੰਘ ਨੇ 227, ਹਿੰਦੁਸਤਾਨ ਸ਼ਕਤੀ ਸੈਨਾ ਦੇ ਕੇ.ਸ਼ਰਮਾ ਕਾਂਤ ਪਾਂਡੇ ਨੇ 291 ਅਤੇ ਆਜਾਦ ਉਮੀਦਵਾਰ ਸ਼੍ਰੀ ਸਰਬਜੀਤ ਸਿੰਘ ਨੇ 247 ਵੋਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਇਸ ਹਲਕੇ ਵਿੱਚ 1081 ਵੋਟਰਾਂ ਨੇ ਨੋਟਾ ਬਟਣ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-109 ਨਾਭਾ ਵਿੱਚ 8 ਉਮੀਦਵਾਰਾਂ ਨੂੰ ਕੁੱਲ 1 ਲੱਖ 42 ਹਜ਼ਾਰ 526 ਵੋਟਾਂ ਪਈਆਂ ਸਨ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਸ਼੍ਰੀ ਸਾਧੂ ਸਿੰਘ 18995 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਿਹਨਾਂ ਨੂੰ ਕੁੱਲ 60861 ਵੋਟਾਂ ਪਈਆਂ ਜਦ ਕਿ ਆਮ ਆਦਮੀ ਪਾਰਟੀ ਦੇ ਸ਼੍ਰੀ ਗੁਰਦੇਵ ਸਿੰਘ ਮਾਨ ਨੂੰ 41866, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਕਬੀਰ ਦਾਸ ਨੂੰ 32482, ਸੀ.ਪੀ.ਆਈ. ਦੇ ਸ਼੍ਰੀ ਕਸ਼ਮੀਰ ਸਿੰਘ ਨੂੰ 1409, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਜਗਤਾਰ ਸਿੰਘ ਨੂੰ 716, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਜਰਨੈਲ ਸਿੰਘ ਨੂੰ 612,ਆਜਾਦ ਉਮੀਦਵਾਰ ਸ਼੍ਰੀ ਜੀਤ ਰਾਮ ਨੂੰ 2689 ਅਤੇ ਆਜਾਦ ਉਮੀਦਵਾਰ ਸ਼੍ਰੀਮਤੀ ਰਣਜੀਤ ਕੌਰ ਥੂਹੀ ਨੂੰ 517 ਵੋਟਾਂ ਪਈਆਂ ਜਦ ਕਿ ਇਸ ਹਲਕੇ ਵਿੱਚ 759 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਹਲਕਾ 110-ਪਟਿਆਲਾ ਦਿਹਾਤੀ ਦੇ ਆਏ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਲਕੇ ਵਿੱਚ 13 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਕੁੱਲ 1 ਲੱਖ 46 ਹਜ਼ਾਰ 668 ਵੋਟਾਂ ਪੋਲ ਹੋਈਆਂ ਸਨ ਜਿਹਨਾਂ ਵਿੱਚੋਂ ਕਾਂਗਰਸ ਦੇ ਸ਼ੀ੍ਰ ਬ੍ਰਹਮ ਮਹਿੰਦਰਾ ਨੇ 68891 ਵੋਟਾਂ ਹਾਸਲ ਕੀਤੀਆਂ ਅਤੇ ਉਹ 27229 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸ਼੍ਰੀ ਕਰਨਵੀਰ ਸਿੰਘ ਟਿਵਾਣਾ ਨੇ 41662, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਸਤਬੀਰ ਸਿੰਘ ਖੱਟੜਾ ਨੇ 30784, ਸੀ.ਪੀ.ਆਈ. ਦੇ ਸ਼੍ਰੀ ਉੱਤਮ ਸਿੰਘ ਬਾਗੜੀ ਨੇ 1125, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਸੁਖਲਾਲ ਨੇ 1119, ਆਪਣਾ ਪੰਜਾਬ ਪਾਰਟੀ ਦੇ ਸ਼੍ਰੀਮਤੀ ਸ਼ਮਿੰਦਰ ਕੌਰ ਨੇ 388, ਸ਼ਿਵ ਸੈਨਾ ਦੇ ਸ਼੍ਰੀ ਸ਼ੰਕਰ ਭਾਰਦਵਾਜ ਨੇ 234, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਸ਼੍ਰੀ ਸੋਹਣ ਲਾਲ ਸ਼ਰਮਾ ਨੇ 155, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼੍ਰੀ ਭਾਰਤਦੀਪ ਠਾਕੁਰ ਨੇ 206, ਭਾਰਤੀਆ ਗਊਂ ਤਾਜ ਦਲ ਦੇ ਸ਼ੀ੍ਰਮਤੀ ਰਣਜੀਤ ਕੌਰ ਨੇ 245 ਅਤੇ ਆਜਾਦ ਉਮੀਦਵਾਰਾਂ ਵਿੱਚੋਂ ਸ਼੍ਰੀ ਜਸਬੀਰ ਸਿੰਘ ਨੇ 273, ਸ਼੍ਰੀਮਤੀ ਜਸਬੀਰ ਕੌਰ ਨੇ 297 ਸ਼੍ਰੀ ਰੇਸ਼ਮ ਕਾਹਲੋਂ ਨੇ 280 ਅਤੇ 1009 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹਲਕੇ ਵਿੱਚ ਬੂਥ ਨੰਬਰ 216 ਦੀ ਮਸ਼ੀਨ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਚੋਣ ਕਮਿਸ਼ਨ ਦੀ ਇਜਾਜਤ ਉਪਰੰਤ ਇਸ ਮਸ਼ੀਨ ਦੀਆਂ 149 ਵੋਟਾਂ ਨੂੰ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਵਿਧਾਨ ਸਭਾ ਹਲਕਾ 111-ਰਾਜਪੁਰਾ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹਲਕੇ ਵਿੱਚ ਕੁੱਲ 1 ਲੱਖ 28 ਹਜ਼ਾਰ 128 ਵੋਟਾਂ ਪਈਆਂ ਸਨ ਜਿਹਨਾਂ ਵਿੱਚੋਂ 59107 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਸ਼੍ਰੀ ਹਰਦਿਆਲ ਸਿੰਘ ਕੰਬੋਜ, 32 ਹਜ਼ਾਰ 565 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸ਼੍ਰੀ ਆਸ਼ੂਤੋਸ਼ ਜੋਸ਼ੀ ਨੇ 26542, ਬੀ.ਜੇ.ਪੀ. ਦੇ ਸ਼੍ਰੀ ਹਰਜੀਤ ਸਿੰਘ ਗਰੇਵਾਲ ਨੇ 19151, ਬੀ.ਐਸ.ਪੀ. ਦੇ ਸ਼ੀ੍ਰ ਰਵਿੰਦਰ ਜੈਨ ਨੇ 1126, ਜੇ.ਜੇ.ਜੇ.ਕੇ.ਪੀ. ਦੇ ਸ਼੍ਰੀ ਸ਼ੇਰ ਸਿੰਘ ਨੂੰ 271, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸ਼੍ਰੀ ਸੋਭਾ ਸਿੰਘ ਨੂੰ 684, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਰਜਿੰਦਰ ਕੁਮਾਰ ਨੂੰ 282 ਅਤੇ ਆਜਾਦ ਉਮੀਦਵਾਰਾਂ ਵਿੱਚੋਂ ਸ਼੍ਰੀ ਜਗਦੀਸ਼ ਕੁਮਾਰ ਨੂੰ 15073, ਸ਼੍ਰੀ ਦਲਬੀਰ ਸਿੰਘ ਨੂੰ 429, ਸ਼੍ਰੀ ਨਿਰਮਲਜੀਤ ਸਿੰਘ ਨੂੰ 3939 ਅਤੇ ਸ਼੍ਰੀ ਮਹੇਸ਼ ਕੁਮਾਰ ਨੂੰ 443 ਵੋਟਾਂ ਪਈਆਂ ਜਦ ਕਿ ਇਸ ਹਲਕੇ ਵਿੱਚ 423 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ।
ਵਿਧਾਨ ਸਭਾ ਹਲਕਾ 113-ਘਨੌਰ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹਲਕੇ ਵਿੱਚ ਕੁੱਲ 8 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ 1 ਲੱਖ 25 ਹਜ਼ਾਰ 480 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਕਾਂਗਰਸ ਦੇ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਕੁੱਲ 65965 ਵੋਟਾਂ ਹਾਸਲ ਕੀਤੀਆਂ ਅਤੇ ਉਹ 36557 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਜਦ ਕਿ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ 29408, ਆਪ ਦੀ ਉਮੀਦਵਾਰ ਸ਼੍ਰੀਮਤੀ ਅਨੂੰ ਰੰਧਾਵਾ ਨੇ 23188, ਬਸਪਾ ਦੇ ਸ਼ੀ੍ਰ ਜਗਜੀਤ ਸਿੰਘ ਨੇ 1275, ਡੀ.ਈ.ਐਮ.ਐਸ. ਡਬਲਿਊ ਪੀ ਦੇ ਸ਼੍ਰੀ ਗੁਰਸੇਵਕ ਸਿੰਘ ਨੇ 1131, ਜੇ.ਜੇ.ਜੇ.ਕੇ.ਪੀ. ਦੇ ਸ਼੍ਰੀ ਬਲਜੀਤ ਸਿੰਘ ਨੇ 462 ਅਤੇ ਆਜਾਦ ਉਮੀਦਵਾਰਾਂ ਵਿੱਚੋਂ ਸ਼੍ਰੀਮਤੀ ਅਨੂਪਿੰਦਰ ਕੌਰ ਸੰਧੂ ਨੇ 2833 ਅਤੇ ਸ੍ਰੀਮਤੀ ਸੁਰਿੰਦਰ ਕੌਰ ਨੇ 388 ਵੋਟਾਂ ਹਾਸਲ ਕੀਤੀਆਂ। ਇਸ ਹਲਕੇ ਵਿੱਚ 117 ਵੋਟਰਾਂ ਨੇ ਨੋਟਾ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਹਲਕਾ 114-ਸਨੌਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਲਕੇ ਵਿੱਚ ਕੁੱਲ 18 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ 1 ਲੱਖ 64 ਹਜ਼ਾਰ 791 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ 58867 ਵੋਟਾਂ ਹਾਸਲ ਕੀਤੀਆਂ ਅਤੇ ਉਹ 4870 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਹਨਾਂ ਦੱਸਿਆ ਕਿ ਇਸ ਹਲਕੇ ‘ਚ ਕਾਂਗਰਸ ਦੇ ਉਮੀਦਵਾਰ ਸ਼੍ਰੀ ਹਰਿੰਦਰਪਾਲ ਸਿੰਘ ਮਾਨ ਨੂੰ 53997, ਆਮ ਆਦਮੀ ਪਾਰਟੀ ਦੇ ਸ਼੍ਰੀਮਤੀ ਕੁਲਦੀਪ ਕੌਰ ਟੌਹੜਾ ਨੂੰ 33179, ਬਸਪਾ ਦੇ ਸ਼੍ਰੀ ਗੁਰਪਿੰਦਰ ਸਿੰਘ ਛੀਨਾ ਨੂੰ 701, ਸੀ.ਪੀ.ਆਈ. (ਐਮ.) ਦੇ ਸ਼੍ਰੀ ਰਮੇਸ਼ ਸਿੰਘ ਨੂੰ 317, ਬੀ.ਐਮ.ਯੂ.ਪੀ. ਦੇ ਸ਼੍ਰੀ ਗੁਰਮੇਲ ਸਿੰਘ ਨੂੰ 160, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸ਼੍ਰੀ ਭੁਪਿੰਦਰ ਸਿੰਘ ਮਸਿੰਗਣ ਨੂੰ 403, ਐਸ.ਐਚ.ਐਸ. ਦੇ ਸ਼੍ਰੀ ਰਜਿੰਦਰ ਸਿੰਘ ਨੂੰ 325 ਅਤੇ ਆਜਾਦ ਉਮੀਦਵਾਰਾਂ ਵਿੱਚੋਂ ਸ਼੍ਰੀ ਹਰਮੀਤ ਸਿੰਘ ਪਠਾਣ ਮਾਜਰਾ ਨੂੰ 11840, ਸ਼ੀ੍ਰਮਤੀ ਕੁਲਦੀਪ ਕੌਰ ਨੂੰ 241, ਸ਼ੀ੍ਰਮਤੀ ਕੁਲਵੰਤ ਕੌਰ ਭੂੰਨਰਹੇੜੀ ਨੂੰ 184, ਸ਼੍ਰੀ ਗੁਰਪ੍ਰੀਤ ਸਿੰਘ ਨੂੰ 319 , ਸ਼੍ਰੀ ਗੁਰਵਿੰਦਰ ਸਿੰਘ ਨੂੰ 180, ਸ਼੍ਰੀ ਤਰਸੇਮ ਸਿੰਘ ਖੱਟਰ ਨੂੰ 340, ਸ਼੍ਰੀ ਪੂਰਨ ਚੰਦ ਨੂੰ 471, ਸ਼੍ਰੀ ਮੋਹਨ ਲਾਲ ਨੂੰ 1019, ਸ਼੍ਰੀ ਰਜਿੰਦਰ ਸਿੰਘ ਪਵਾਰ ਨੂੰ 845 ਅਤੇ ਸ਼੍ਰੀ ਲਖਵਿੰਦਰ ਸਿੰਘ ਸਨੌਰ ਨੂੰ 643 ਵੋਟਾਂ ਮਿਲੀਆਂ ਅਤੇ 760 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ।
ਵਿਧਾਨ ਸਭਾ ਹਲਕਾ 116- ਸਮਾਣਾ ਦੇ ਨਤੀਜਿਆਂ ਬਾਰੇ ਵੇਰਵੇ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹਲਕੇ ਵਿੱਚ ਕੁੱਲ 8 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ 1 ਲੱਖ 49 ਹਜ਼ਾਰ 326 ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਸ਼ੀ੍ਰ ਰਜਿੰਦਰ ਸਿੰਘ 9849 ਵੋਟਾਂ ਨਾਲ ਜੇਤੂ ਰਹੇ ਅਤੇ ਉਹਨਾਂ ਨੂੰ ਕੁੱਲ 62551 ਵੋਟਾਂ ਪਈਆਂ। ਜਦ ਕਿ ਸ੍ਰੋਮਣੀ ਅਕਾਲੀ ਦਲ ਦੇ ਸ਼੍ਰੀ ਸੁਰਜੀਤ ਸਿੰਘ ਰੱਖੜਾ ਨੂੰ 52702, ਆਮ ਆਦਮੀ ਪਾਰਟੀ ਦੇ ਸ਼੍ਰੀ ਜਗਤਾਰ ਸਿੰਘ ਰਾਜਲਾ ਨੂੰ 28884, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਦਵਿੰਦਰ ਸਿੰਘ ਧੀਮਾਨ ਨੂੰ 1084, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸ਼੍ਰੀ ਰਜਿੰਦਰ ਸਿੰਘ ਨੂੰ 1854 ਅਤੇ ਆਜਾਦ ਉਮੀਦਵਾਰਾਂ ਵਿੱਚੋਂ ਸ਼੍ਰੀ ਅਜਾਇਬ ਸਿੰਘ ਬਠੋਈ ਨੂੰ 501, ਸ਼੍ਰੀ ਜਸਪਾਲ ਸਿੰਘ ਨੂੰ 250, ਅਤੇ ਸ਼੍ਰੀ ਰਜਿੰਦਰ ਸਿੰਘ ਨੂੰ 348 ਵੋਟਾਂ ਮਿਲੀਆਂ ਜਦ ਕਿ ਇਸ ਹਲਕੇ ਵਿੱਚ 276 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ।
ਵਿਧਾਨ ਸਭਾ ਹਲਕਾ 117-ਸ਼ੁਤਰਾਣਾ ਦੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਇਸ ਹਲਕੇ ਵਿੱਚ ਕੁੱਲ 1 ਲੱਖ 38 ਹਜ਼ਾਰ 691 ਵੋਟਾਂ ਪਈਆਂ ਸਨ ਅਤੇ 13 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਸ਼੍ਰੀ ਨਿਰਮਲ ਸਿੰਘ ਨੂੰ ਕੁੱਲ 58008 ਵੋਟਾਂ ਪਈਆਂ ਅਤੇ ਉਹ 18520 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ੀ੍ਰਮਤੀ ਵਨਿੰਦਰ ਕੌਰ ਲੂੰਬਾ ਨੂੰ 39488, ਆਮ ਆਦਮੀ ਪਾਰਟੀ ਦੀ ਸ਼੍ਰੀਮਤੀ ਪਲਵਿੰਦਰ ਕੌਰ ਨੂੰ 32037, ਬਸਪਾ ਦੇ ਸ਼੍ਰੀ ਸਰਦੀਪ ਸਿੰਘ ਨੂੰ 1229, ਸੀ.ਪੀ.ਆਈ. ਦੇ ਸ਼੍ਰੀ ਨਿਰੰਜਣ ਸਿੰਘ ਨੂੰ 896, ਏ.ਆਈ.ਟੀ.ਸੀ. ਦੇ ਸ਼੍ਰੀ ਬਲਦੇਵ ਰਾਮ ਨੂੰ 549, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸ਼੍ਰੀ ਅਮਰਜੀਤ ਸਿੰਘ ਨੂੰ 1671, ਡੀ.ਈ.ਐਮ.ਐਸ.ਡਬਲਿਯੂ. ਪੀ. ਦੇ ਸ਼੍ਰੀ ਕੁਲਵਿੰਦਰ ਸਿੰਘ ਨੂੰ 504 ਅਤੇ ਆਜਾਦ ਉਮੀਦਵਾਰਾਂ ਵਿੱਚੋਂ ਸ਼੍ਰੀ ਗੁਰਜੰਟ ਸਿੰਘ ਨੂੰ 268, ਸ਼੍ਰੀ ਨਰਿੰਦਰ ਸਿੰਘ ਨੂੰ 254, ਸ਼੍ਰੀ ਨਿਰਮਲ ਸਿੰਘ ਨੂੰ 563, ਸ਼੍ਰੀ ਪਰਮਿੰਦਰ ਸਿੰਘ ਨੂੰ 693 ਅਤੇ ਸ਼੍ਰੀ ਬੀਰਾ ਸਿੰਘ ਨੂੰ 1602 ਵੋਟਾਂ ਪਈਆਂ। ਉਹਨਾਂ ਦੱਸਿਆ ਕਿ ਇਸ ਹਲਕੇ ਵਿੱਚ 877 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ।

