ਪੰਜਾਬਪਟਿਆਲਾ

ਪੇਂਰੈਂਟਸ ਗਰੁੱਪ ਪਟਿਆਲਾ ਵੱਲੋਂ ਨੰਗੇ ਧੜੇ ਫੀਸ ਨਾ ਭਰਨ ਨੂੰ ਲੈ ਕੇ ਪ੍ਰਦਰਸ਼ਨ

ਮਾਪਿਆਂ ਨੇ ਨਿੱਜੀ ਸਕੂਲ ਪ੍ਰਬੰਧਕਾਂ ਖਿਲਾਫ਼ ਕੀਤੀ ਨਾਅਰੇਬਾਜ਼ੀ
ਫੀਸ ਮੁੱਦੇ ‘ਤੇ ਕੈਪਟਨ ਸਰਕਾਰ ਖਿਲਾਫ਼ ਕੱਢੀ ਭੜਾਸ
ਪਟਿਆਲਾ 27 ਜੂਨ (ਰਮਨਦੀਪ/ਮਧੂਸਾਰ ਬਿਊਰੋ) ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ‘ਚ ਪੇਰੈਂਟਸ ਗਰੁੱਪ ਪਟਿਆਲਾ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਮੁੱਦੇ ‘ਤੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਗਿਆ।

ਫੀਸ ਭਰਨ ਵਿਰੁੱਧ ਬੱਚਿਆਂ ਦੇ ਮਾਪਿਆਂ ਨੇ ਨੰਗੇ ਧੜ ਰੋਸ ਪ੍ਰਦਰਸ਼ਨ ਕਰਕੇ ਨਿੱਜੀ ਸਕੂਲ ਸੰਚਾਲਕਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਪੇਰੈਂਟਸ ਗਰੁੱਪ ਦੇ ਅਹੁਦੇਦਾਰਾਂ ਨੇ ਆਖਿਆ ਕਿ ਜਦੋਂ ਤੱਕ ਹਾਈਕੋਰਟ ਵੱਲੋਂ ਫੀਸ ਪਟੀਸ਼ਨ ‘ਤੇ ਕੋਈ ਫੈਸਲਾ ਨਹੀਂ ਆ ਜਾਂਦਾ ਤਦ ਮਾਪੇ ਫੀਸ ਨਾ ਭਰਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ‘ਤੇ ਫੀਸ ਭਰਨ ਨੂੰ ਲੇ ਕੇ ਦਬਾਅ ਬਣਾਇਆ ਜਾ ਰਿਹਾ, ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਈਕੋਰਟ ਵੱਲੋਂ ਫੀਸ ਮੁੱਦੇ ‘ਤੇ ਕੋਈ ਮਾਰੂ ਫੈਸਲਾ ਆਵੇਗਾ ਤਾਂ ਉਹ ਉਚ ਅਦਾਲਤ ‘ਚ ਅਪੀਲ ਕਰਨ ਦੇ ਨਾਲ ਨਾਲ ਸੰਘਰਸ਼ ਵੀ ਕਰਨਗੇ। ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਫੀਸ ਦੇ ਰੂਪ ਵਿਚ ਸਾਲਾਨਾ ਖਰਚੇ, ਡਿਜ਼ੀਟਲ ਫੀਸ, ਸਪੋਰਟਸ ਫੀਸ ਅਤੇ ਬਿਲਡਿੰਗ ਫੰਡ ਨਾ ਦੇਣ ਦਾ ਫੈਸਲਾ ਵੀ ਕੀਤਾ ਜਾ ਚੁੱਕਿਆ ਅਤੇ ਸਾਰੇ ਮਸਲੇ ‘ਤੇ ਕੋਰਟ ‘ਚ ਪਟੀਸ਼ਨ ਚੱਲ ਰਹੀ ਹੈ। ਮਾਪਿਆਂ ਨੇ ਦੁਖੀ ਮਨ ਨਾਲ ਕਿਹਾ ਕਿ ਲਾਕਡਾਊਨ ਦੇ ਚੱਲਦਿਆਂ ਉਨ੍ਹਾਂ ਦੇ ਕਾਰੋਬਾਰ ਅਤੇ ਵਪਾਰ ਬੰਦ ਹੋ ਚੁੱਕੇ ਹਨ, ਜਿਸ ਕਾਰਨ ਉਹ ਫੀਸ ਭਰਨ ਤੋਂ ਅਸਮਰਥ ਹਨ।

Leave a Reply

Your email address will not be published. Required fields are marked *