ਭਾਰਤ-ਚੀਨ ਸਰਹੱਦ ‘ਤੇ ਮਰਦਾਂਹੇੜੀ ਦਾ ਫੌਜੀ ਜਵਾਨ ਸ਼ਹੀਦ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਭਾਰਤ-ਚੀਨ ਸਰਹੱਦ ‘ਤੇ ਪੰਜਾਬ ਦੇ ਇਕ ਹੋਰ ਫੌਜੀ ਜਵਾਨ ਸ਼ਹਾਦਤ ਦਾ ਜਾਮ ਪੀ ਗਿਆ। ਸ਼ਹੀਦ ਜਵਾਨ ਸਲੀਮ ਖਾਨ ਪਟਿਆਲਾ ਦੇ ਨੇੜਲੇ ਪਿੰਡ ਮਰਦਾਹੇੜੀ ਦਾ ਰਹਿਣ ਵਾਲਾ ਐ..ਜਿਵੇਂ ਹੀ ਸਲੀਮ ਦੇ ਸ਼ਹੀਦ ਹੋਣ ਦੀ ਖ਼ਬਰ ਪੁੱਜੀ ਤਾਂ ਪਿੰਡ ‘ਚ ਸੋਗ ਦੀ ਲਹਿਰ ਉਠ ਖੜੀ ਹੋਈ ਐ…
ਦੱਸਿਆ ਜਾਂਦਾ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਬਾਅਦ ਦੁਪਹਿਰ ਜੱਦੀ ਪਿੰਡ ਮਰਦਾਂਹੇੜੀ ਵਿਚ ਲਿਆਂਦਾ ਜਾਵੇਗਾ। ਸੂਤਰਾਂ ਅਨੁਸਾਰ ਸਲੀਮ ਸ਼ਹੀਦ ਖਾਨ ਦੀ ਉਮਰ 23 ਸਾਲ ਹੈ। ਸਲੀਮ ਖਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ ‘ਚ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਲਾਮ ਖਾਨ ਦੀ ਸ਼ਹਾਦਤ ਦੀ ਖ਼ਬਰ ਮਿਲਣ ਤੋਂ ਬਾਅਦ ਐਸਡੀਐਮ ਪਟਿਆਲਾ ਦੀ ਅਗਵਾਈ ‘ਚ ਪਿੰਡ ਮਰਦਾਂਹੇੜੀ ਪੁੱਜੇ ਐ..ਦੂਜੇ ਪਾਸੇ ਪਿੰਡ ਅਤੇ ਇਲਾਕੇ ‘ਚ ਸੋਗ ਪਾਇਆ ਜਾ ਰਿਹਾ ਹੈ।

