ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਦੇ ਲਈ ਅਕਾਲੀ ਦਲ ਉਤਰੇਗਾ ਸੜ੍ਹਕਾਂ ‘ਤੇ: ਚੰਦੂਮਾਜਰਾ, ਜੁਨੇਜਾ
-ਵਿਧਾਇਕ ਚੰਦੂਮਾਜਰਾ, ਹਰਪਾਲ ਜੁਨੇਜਾ, ਸਾਬਕਾ ਮੇਅਰ ਜਸਪਾਲ ਪ੍ਰਧਾਨ, ਹਰਿੰਦਰਪਾਲ ਟੌਹੜਾ, ਨਰਦੇਵ ਆਕੜੀ ਨੇ ਲਿਆ ਤਿਆਰੀਆਂ ਦਾ ਜਾਇਜਾ
ਪਟਿਆਲਾ, 2 ਜੁਲਾਈ (ਮਧੂਸਾਰ ਬਿਊਰੋ) ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਸ਼ਹਿਰ-ਸ਼ਹਿਰ, ਪਿੰਡ-ਪਿੰਡ ਅਤੇ ਮੁਹੱਲਿਆ ਤੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਲੋਅਰ ਮਾਲ ਵਿਖੇ ਪ੍ਰਧਾਨ ਜੁਨੇਜਾ ਦੇ ਦਫਤਰ ਵਿਖੇ ਹੋਈ।
ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸਾਬਕਾ ਮੇਅਰ ਜਸਪਾਲ ਪ੍ਰਧਾਨ, ਹਰਿੰਦਰਪਾਲ ਟੌਹੜਾ, ਨਰਦੇਵ ਆਕੜੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰੰਘ ਚੰਦੂਮਾਜਰਾ ਅਤੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਰੋਸ਼ ਪ੍ਰਦਰਸ਼ਨ ਦੇ ਦੌਰਾਨ ਕੇਂਦਰ ਸਰਕਾਰ ਤੇ ਸੂਬਾ ਸਰਕਰ ਤੋਂ ਆਪਣਾ ਆਪਣਾ ਟੈਕਸ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਤੇਲ ਦੀਆਂ ਕੀਮਤਾਂ ‘ਤੇ ਰਾਜਨੀਤੀ ਕਰਨ ਦੀ ਬਜਾਏ ਸੂਬਾ ਅਤੇ ਕੇਂਦਰ ਸਰਕਾਰ ਆਪਣੇ ਆਪਣੇ ਹਿੱਸੇ ਦਾ ਟੈਕਸ ਖਤਮ ਕਰਨ। ਉਹਨਾਂ ਕਿਹਾ ਕਿ ਜਿਥੋਂ ਤੱਕ ਐਮ.ਐਸ.ਪੀ ਦਾ ਸਵਾਲ ਹੈ ਤਾਂ ਇਹ ਕਿਸੇ ਐਕਟ ਦੇ ਅਧੀਨ ਨਹੀਂ ਦਿੱਤੀ ਗਈ ਹੈ। ਇਹ ਆਕਲੀ ਦਲ ਦੀ ਦੇਣ ਹੈ ਅਤੇ ਅਕਾਲੀ ਦਲ ਹੀ Îਇਸ ਦਾ ਰੱਖਿਅਕ ਹੈ। ਉਹਨਾਂ ਕਿਹਾ ਕਿ ਸੰਘੀ ਢਾਂਚੇ ਬਾਰੇ ਵੀ ਅਕਾਲੀ ਦਲ ਸਪੱਸ਼ਟ ਕਰ ਚੁੱਕਿਆ ਕਿ ਜਦੋਂ ਵੀ ਸੰਵਿਧਾਨਕ ਮਾਹਰਾਂ ਵੱਲੋਂ ਇਹ ਕਿਹਾ ਜਾਵੇਗਾ ਕਿ ਸੰਘੀ ਢਾਂਚੇ ਨਾਲ ਛੇੜਛਾੜ ਕਰਕੇ ਰਾਜਾਂ ਦੇ ਅਧਿਕਾਰ ਘਟਾਏ ਜਾ ਰਹੇ ਹਨ ਤਾਂ ਅਕਾਲੀ ਦਲ ਸਭ ਤੋਂ ਅੱਗੇ ਹੋ ਕੇ ਲੜੇਗਾ। ਉਹਨਾਂ ਕਿਹਾ ਕਿ ਰੋਸ਼ ਪ੍ਰਦਰਸ਼ਨ ਵਾਲੇ ਦਿਨ ਗਲੀਆਂ ਮੁਹੱਲਿਆ ਤੱਕ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਐਡਵੋਕੇਟ ਮੂਸਾ ਖਾਨ, ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਇੰਜੀ: ਅਜੇ ਥਾਪਰ, ਸੁਖਬੀਰ ਸਨੌਰ, ਹਰਬਖਸ਼ ਚਹਿਲ, ਨਵਨੀਤ ਵਾਲੀਆ, ਗੁਰਲਾਲ ਸਿੰਘ ਭੰਗੂ, ਰਾਣਾ ਪੰਜੇਟਾ, ਰਵਿੰਦਰਪਾਲ ਪ੍ਰਿੰਸ ਲਾਂਬਾ, ਗੋਬਿੰਦ ਬਡੁੰਗਰ, ਹੈਪੀ ਲੋਹਟ, ਸਿਮਰ ਕੁਕਲ, ਹਰਜੀਤ ਸਿੰਘ ਜੀਤੀ, ਈਸ਼ਵਰ ਚੌਧਰੀ, ਇੰਦਰਜੀਤ ਖਰੋੜ, ਹਰਦੀਪ ਭੰਗੂ, ਸਿਮਰਨ ਗਰੇਵਾਲ, ਮੁਨੀਸ਼ ਸਿੰਘੀ, ਰਵਿੰਦਰ ਠੁਮਕੀ, ਅਮਰਿੰਦਰ ਸਿੰਘ, ਯੁਵਰਾਜ ਅਗਰਵਾਲ, ਸ਼ਾਮ ਲਾਲ ਖੱਤਰੀ, ਆਈ.ਐਸ.ਬਿੰਦਰਾ, ਜਗਜੀਤ ਸਾਹਨੀ, ਪਰਮਿੰਦਰ ਸ਼ੌਰੀ, ਜਸਵਿੰਦਰ ਸਿੰਘ, ਰਾਜੇਸ਼ ਕਨੌਜੀਆ,ਰਵਿੰਦਰ ਸੋਲੰਕੀ ਰਾਜੀਵ ਗੁਪਤਾ, ਬਬਲੂ ਬਡੁੰਗਰ, ਮੌਨੂੰ ਸੇਵਾਦਾਰ ਅਤੇ ਅਕਾਸ਼ ਬਾਕਸਰ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

