ਕਿਲ੍ਹਾ ਚੌਂਕ ਐਸੋਸੀਏਸ਼ਨ ਨੇ ਜਸਪ੍ਰੀਤ ਸਿੰਘ ਭੋਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ
ਐਸੋਸੀਏਸ਼ਨ ਵੱਲੋਂ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਅਤੇ ਜਸਪ੍ਰੀਤ ਸਿੰਘ ਭੋਲਾ ਸਨਮਾਨਤ
ਪਟਿਆਲਾ, 2 ਜੁਲਾਈ (ਮਧੂਸਾਰ ਬਿਊਰੋ) ਅੱਜ ਕਿਲ੍ਹਾ ਚੌਂਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਜਸਪ੍ਰੀਤ ਸਿੰਘ ਭੋਲਾ ਸੇਠੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਚੋਣ ਮੌਕੇ ਸਮੂਹ ਦੁਕਾਨਦਾਰਾਂ ਤੇ ਵਪਾਰੀਆਂ ਨੇ ਜਸਪ੍ਰੀਤ ਸਿੰਘ ਭੋਲਾ ਨੂੰ ਪ੍ਰਧਾਨ ਬਣਾਏ ਜਾਣ ‘ਤੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇਸ ਮੌਕੇ ਸਮੁੱਚੇ ਦੁਕਾਨਦਾਰਾਂ ਵੱਲੋਂ ਫੈਸਲਾ ਲਏ ਜਾਣ ਤੋਂ ਬਾਅਦ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਅਤੇ ਜਸਪ੍ਰੀਤ ਸਿੰਘ ਭੋਲਾ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਿਥੇ ਉਹ ਪ੍ਰਧਾਨ ਜਸਪਾਲ ਸਿੰਘ ਭੋਲਾ ਸੇਠੀ ਨੂੰ ਵਧਾਈ ਦਿੰਦੇ ਹਨ, ਉਥੇ ਹੀ ਵਪਾਰੀ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਲਈ ਲੜਾਈ ਤੇ ਸੰਘਰਸ਼ ‘ਚ ਹਮੇਸ਼ਾ ਸਾਥ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਜਿਥੇ ਸਮੁੱਚੇ ਪੰਜਾਬ ਦੇ ਵਪਾਰੀ ਅਤੇ ਮੱਧ ਵਰਗੀ ਵਪਾਰੀਆਂ ਦਾ ਕਾਰੋਬਾਰ ਠੱਪ ਹੋ ਗਿਆ, ਉਥੇ ਲਾਕਡਾਊਨ ਦੌਰਾਨ ਵਪਾਰੀ ਵਰਗ ਦਾ ਲੱਕ ਵੀ ਤੋੜ ਦਿੱਤਾ ਗਿਆ ਹੈ। ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਰਕਾਰ ਨੂੰ ਵਪਾਰੀ ਵਰਗ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਪ੍ਰਤੀ ਵੀ ਚਿੰਤਤ ਰਹਿਣ ਦੀ ਲੋੜ ਹੈ। ਇਸ ਦੌਰਾਨ ਪ੍ਰਧਾਨ ਜਸਪ੍ਰੀਤ ਸਿੰਘ ਭੋਲਾ ਸੇਠੀ ਨੇ ਕਿਹਾ ਕਿ ਜਿਹੜੇ ਭਰੋਸੇ ਤੇ ਵਿਸ਼ਵਾਸ ਨਾਲ ਵਪਾਰੀਆਂ ਨੇ ਅੱਜ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਵਪਾਰੀ ਵਰਗ ਨਾਲ ਹਮੇਸ਼ਾ ਚੱਟਾਨ ਵਾਂਗ ਖੜਾ ਰਹਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਅਵਲ, ਪਰਮਿੰਦਰ ਸਿੰਘ ਖੁਰਾਣਾ, ਅਨਿਲ ਓਬਰਾਏ, ਸੌਰਵ ਅਰੋੜਾ, ਮੋਨੂੰ ਖੁਰਾਣਾ, ਮਨਜੀਤ ਸਿੰਘ, ਭੁਪਿੰਦਰ ਕੁਮਾਰ ਬੌਬੀ, ਵਿਮਲ ਕੁਮਾਰ, ਵਿਜੈ ਕੁਮਾਰ ਜੇਨ, ਅਮਰਿੰਦਰ ਸਿੰਘ ਸੋਨੂੰ, ਕ੍ਰਿਸ਼ਨ ਨਾਰੰਗ ਆਦਿ ਹਾਜ਼ਰ ਸਨ।

