ਸੁਰਜੀਤ ਸਿੰਘ ਰੱਖੜਾ ਨੇ ਅਕਾਲੀ ਦਲ ਕੋਰ ਕਮੇਟੀ ਬੈਠਕ ‘ਚ ਉਲੀਕੀ ਧਰਨੇ ਦੀ ਵਿਉਂਤਬੰਦੀ
ਤੇਲ ਦੀਆਂ ਕੀਮਤਾਂ ਅਤੇ ਨੀਲੇ ਕਾਰਡਾਂ ਦੇ ਮੁੱਦੇ ਉਪਰ 7 ਜੁਲਾਈ ਦੇ ਧਰਨੇ ਕਾਂਗਰਸ ਦੀ ਜੜ ਹਿਲਾ ਦੇਣਗੇ : ਸੁਰਜੀਤ ਰੱਖੜਾ
ਪਟਿਆਲਾ, 3 ਜੁਲਾਈ (ਮਧੂਸਾਰ ਬਿਊਰੋ) ਜਿਲਾ ਪਟਿਆਲਾ ਵਿਚ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਪੂਰੇ ਜਿਲੇ ਵਿਚ ਹੋਣ ਵਾਲੇ ਰੋਸ ਮੁਜਾਹਰਿਆਂ ਦੀਆਂ ਤਿਆਰੀਆਂ ਲਈ ਪੰਜਾਬ ਦੇ ਸਾਬਕਾ ਮੰਤਰੀ ਤੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋਈ ਜਿਲਾ ਪਟਿਆਲਾ ਅਕਾਲੀ ਦਲ ਕੌਰ ਕਮੇਟੀ ਵਿਚ ਇਨਾਂ ਧਰਨਿਆਂ ਨੂੰ ਪੂਰੇ ਜੋਰ ਸੋਰ ਨਾਲ ਸਫਲ ਬਣਾਉਣ ਦਾ ਐਲਾਨ ਕਰਦਿਆਂ ਰੱਖੜਾ ਨੇ ਕਿਹਾ ਕਿ ਇਹ ਧਰਨੇ ਕਾਂਗਰਸ ਸਰਕਾਰ ਦੀ ਜੜ ਹਿਲਾ ਦੇਣਗੇ।
ਰੱਖੜਾ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦੇ ਖਿਲਾਫ ਅਤੇ ਕਾਂਗਰਸ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਲੱਖਾਂ ਦੀ ਗਿਣਤੀ ਵਿੱਚ ਸਿਆਸੀ ਵਿਤਕਰੇ ਤਹਿਤ ਕੱਟਣ ਦੇ ਖਿਲਾਫ ਤੇ ਕਾਂਗਰਸ ਦੀਆਂ ਨੀਤੀਆਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅਕਾਲੀ ਦਲ ਇਸ ਮੋਕੇ ਪੂਰੀ ਤਰਾਂ ਲੋਕਾਂ ਨਾਲ ਖੜਾ ਹੈ। ਰੱਖੜਾ ਨੇ ਕਿਹਾ ਕਿ ਰੋਸ ਮੁਜਾਹਿਰਆਂ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਉਪਰ ਆਪੋ-ਆਪਣੇ ਟੈਕਸ ਵਾਪਸ ਲੈਣ ਲਈ ਕਿਹਾ ਜਾਵੇਗਾ। ਰੱਖੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਟੈਕਸਾਂ ਕਰਕੇ ਖਪਤਕਾਰ ਤੱਕ ਪਹੁੰਚਦੇ -ਪਹੁੰਚਦੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਂਦੀਆਂ ਹਨ।ਇਸ ਮੋਕੇ ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੋਹੜਾ, ਕਬੀਰ ਦਾਸ ਹਲਕਾ ਨਾਭਾ ਇੰਚਾਰਜ, ਬੀਬੀ ਵਰਿੰਦਰ ਕੋਰ ਲੂੰਬਾ ਹਲਕਾ ਇੰਚਾਰਜ ਸੁਤਰਾਣਾ, ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਹਲਕਾ ਇੰਚਾਰਜ ਘਨੋਰ, ਹਰਜੀਤ ਗਰੇਵਾਲ ਹਲਕਾ ਇੰਚਾਰਜ ਰਾਜਪੁਰਾ, ਸਤਬੀਰ ਖੱਟੜਾ ਹਲਕਾ ਪਟਿਆਲਾ ਦਿਹਾਤੀ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੈਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ , ਸਾਬਕਾ ਮੇਅਰ ਵਿਸਨੂੰ ਸਰਮਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ , ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਹਰਿਦੰਰਪਾਲ ਸਿੰਘ ਟੋਹੜਾ ਸਾਬਕਾ ਚੈਅਰਮੈਨ, ਜਸਪਾਲ ਸਿੰਘ ਕਲਿਆਣ ਸਾਬਕਾ ਚੈਅਰਮੈਨ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਨਿਰਮਲ ਸਿੰਘ ਹਰਿਆਊ, ਸੁਰਜੀਤ ਸਿੰਘ ਗੜੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਕੁਲਦੀਪ ਸਿੰਘ ਨਸੂਪੁਰ, ਸਮਿੰਦਰ ਸਿੰਘ ਸਭਰਵਾਲ , ਬਲਤੇਜ ਸਿੰਘ ਖੋਖ (ਸਾਰੇ ਐਸ ਜੀ ਪੀ ਸੀ ਮੈਂਬਰ) , ਸੀਨੀਅਰ ਸਾਬਕਾ ਕੌਸਲਰ ਜਸਪਾਲ ਸਿੰਘ ਬਿੱਟੂ ਚੱਠਾ , ਮਾਲਵਿੰਦਰ ਸਿੰਘ ਝਿੱਲ, ਹਰਵਿੰਦਰ ਸਿੰਘ ਬੁੱਬੂ, ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾਂ, ਵਿਕਰਮ ਚੌਹਾਨ ਜਨਰਲ ਸਕੱਤਰ, ਕੁਲਵਿੰਦਰ ਸਿੰਘ ਵਿਕੀ ਰਵਾਜ ਸੀਨੀਅਰ ਅਕਾਲੀ ਨੇਤਾ , ਗੁਰਚਰਨ ਸਿੰਘ ਖਾਲਸਾ ਪ੍ਰਧਾਨ ਐਸ ਸੀ ਵਿੰਗ, ਬੀਬੀ ਬਲਵਿੰਦਰ ਕੋਰ ਚੀਮਾ ਪ੍ਰਧਾਨ ਇਸਤਰੀ ਅਕਾਲੀ ਦਲ, ਇੰਦਰਜੀਤ ਸਿੰਘ ਰੱਖੜਾ ਯੂਥ ਪ੍ਰਧਾਨ , ਜਗਜੀਤ ਸਿੰਘ ਸੌਨੀ ਤੇ ਗੁਰਜੰਟ ਸਿੰਘ ਜੰਟਾਂ ਪੀ ਏ ਸਰਦਾਰ ਰੱਖੜਾ ਤੇ ਹੋਰ ਨੇਤਾ ਵੀ ਹਾਜਰ ਸਨ।

