ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਨਿਗਮ ਅੱਗੇ ਰੈਲੀ
ਪਟਿਆਲਾ 23 ਜੁਲਾਈ (ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਇੱਥੇ ਤਿੰਨ “ਘੜਾ ਭੰਨ” ਰੈਲੀਆਂ ਕੀਤੀਆਂ। ਪਹਿਲੀ ਰੈਲੀ ਭਾਖੜਾ ਮੇਨ ਲਾਈਨ ਸਰਕਲ ਦਫਤਰ ਅਗੇ ਦੁਸਰੀ ਰੈਲੀ ਮਾਤਾ ਕੁਸ਼ਲਿਆ ਹਸਪਤਾਲ ਸਿਵਲ ਸਰਕਲ ਦਫਤਰ ਅਤੇ ਤੀਸਰੀ ਰੈਲੀ ਨਗਰ ਨਿਗਮ ਪਟਿਆਲਾ ਦਫਤਰ ਅੱਗੇ ਕੀਤੀ। ਰੈਲੀ ਦੀ ਅਗਵਾਈ ਬਲਜਿੰਦਰ ਸਿੰਘ, ਜਗਮੋਹਨ ਨੋ ਲੱਖਾ, ਰਾਮ ਕਿਸ਼ਨ, ਬਲਬੀਰ ਸਿੰਘ, ਨਿਰਮਲ ਸਿੰਘ, ਰਾਜ ਸਿੰਘ, ਪ੍ਰਿਤਮ ਚੰਦ, ਰਿੰਕੂ ਵੈਦ, ਵਿਕਰਮ ਸੌਦੇ, ਮੁਕੇਸ਼ ਰਾਹੀ, ਰਿਕੀ ਕਲਿਆਣ, ਅਕਾਸ਼ ਦੀਪ, ਰਾਕੇਸ਼ ਫੌਜੀ, ਸੁਖਦੇਵ ਸਿੰਘ ਝੰਡੀ, ਬੰਟੀ ਸੰਗਰ, ਮੋਨੂੰ, ਅਮਿਤ ਕੁਮਾਰ, ਸੰਜੂ ਕਾਗੜਾ, ਅਸ਼ੋਕ ਕੁਮਾਰ, ਜਸਵੰਤ ਸਿੰਘ ਆਦਿ ਨੇ ਕੀਤੀ।
ਪੰਜਾਬ ਸਰਕਾਰ ਵੱਲੋਂ ਦਿਹਾੜੀਦਾਰਾਂ, ਕੰਟਰੈਕਟ ਤੇ ਪਾਰਟ ਟਾਇਮ ਕਰਮੀਆਂ ਨੂੰ ਰੈਗੂਲਰ ਕਰਨ ਵਿੱਚ ਦੇਰੀ ਕਰਨ, ਕੇਂਦਰੀ ਸਕੇਲ ਲਾਗੂ ਕਰਨ ਦਾ ਵਿਰੋਧ ਕੀਤਾ ਗਿਆ, ਪੰਜਾਬ ਦੇ ਛੇਵੇ ਵੇਤਨ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਕਰਨਾ, ਡੀ.ਏ. ਦੇਣਾ, ਬਕਾਇਆ ਦੇਣਾ, ਰੈਗੂਲਰ ਭਰਤੀ ਕਰਨੀ ਤੇ ਵਿਭਾਗ ਦੇ ਪੁਨਰ ਗਠਨ ਦੇ ਨਾਮ ਤੇ ਮੁਲਾਜਮਾਂ ਦੀ ਅਸਾਮੀਆਂ ਖਤਮ ਕਰਨ ਵਰਗੇ ਇਸ “ਘੜੇ ਭੰਨ ਰੈਲੀਆਂ ਵਿੱਚ” ਉੱਠਾਏ ਗਏ ਤੇ ਅਗਲੀ ਰੈਲੀ ਸਿੰਚਾਈ ਆਈ.ਬੀ. ਤੇ ਜਿਲ੍ਹਾ ਸਿੱਖਿਆ ਦਫਤਰ ਅੱਗੇ ਕੀਤੀ ਜਾਵੇਗੀ।

