ਪੰਜਾਬਪਟਿਆਲਾ

ਪਟਿਆਲਾ ‘ਚ 49 ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ, 1266 ਹੋਏ ਤੰਦਰੁਸਤ

ਪਟਿਆਲਾ 24 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹੇ ਵਿਚ 49 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 725 ਦੇ ਕਰੀਬ ਰਿਪੋਰਟਾਂ ਵਿਚੋ 49 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1266 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 40 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 653 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 49 ਕੇਸਾਂ ਵਿਚੋ 29 ਪਟਿਆਲਾ ਸ਼ਹਿਰ, 09 ਰਾਜਪੁਰਾ,1 ਨਾਭਾ, 1 ਸਮਾਣਾ ਅਤੇ 09 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 24 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, ਇੱਕ ਵਿਦੇਸ਼ ਤੋਂ ਆਉਣ, ਚਾਰ ਬਾਹਰੀ ਰਾਜ ਤੋਂ ਆਉਣ, 20 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਫੁਲਕੀਆਂ ਐਨਕਲੈਵ, ਸੇਵਕ ਕਲੋਨੀ,ਬਾਜੀਗਰ ਬਸਤੀ, ਬੀ-ਟੈਂਕ ਤੋਂ ਤਿੰਨ-ਤਿੰਨ, ਗਰੇਵਾਲ ਐਨਕਲੈਵ ਅਤੇ ਤੇਜ ਬਾਗ ਕਲੋਨੀ ਤੋਂ ਦੋ-ਦੋ, ਦੀਪ ਨਗਰ, ਰਣਜੀਤ ਐਵੀਨਿਉ, ਅਨੰਦ ਨਗਰ ਏ. ਐਕਸਟੈਂਸ਼ਨ, ਦਸ਼ਮੇਸ਼ ਨਗਰ, ਅਮਨ ਨਗਰ, ਆਦਰਸ਼ ਕਲੋਨੀ, ਸ਼ਹੀਦ ਭਗਤ ਸਿੰਘ ਕਲੋਨੀ, ਨਿਉ ਆਫੀਸਰ ਕਲੋਨੀ, ਦਾਰੂ ਕੁਟੀਆ, ਨਿਉ ਲਾਲ ਬਾਗ, ਅਜਾਦ ਨਗਰ, ਪੁਲਿਸ ਲਾਈਨ ਅਤੇ ਯਾਦਵਿੰਦਰਾ ਕਲੋਨੀ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੂਰਾ ਦੇ ਗੁਰੁ ਨਾਨਕ ਮੁੱਹਲਾ ਤੋਂ ਤਿੰਨ, ਨੇੜੇ ਐਨ.ਟੀ.ਸੀ. ਸਕੂਲ ਤੋਂ ਦੋ, ਫੋਕਲ ਪੁਆਇੰਟ, ਬਨਵਾੜੀ ,ਵਿਕਾਸ ਨਗਰ ਅਤੇ ਅਮਰਦਾਸ ਕਲੋਨੀ ਤੋਂ ਇੱਕ- ਇੱਕ, ਸਮਾਣਾ ਦੇ ਬਿੰਦਰ ਕਲੋਨੀ ਤੋਂ ਇੱਕ, ਨਾਭਾ ਦੇ ਵਿਸ਼ਵਕਰਮਾ ਕਲੋਨੀ ਤੋਂ ਇੱਕ ਅਤੇਂ 09 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਗਰਭਵੱਤੀ ਅੋਰਤਾਂ, ਦੋ ਪੁਲਿਸ ਕਰਮੀ ਅਤੇ ਦੋ ਕਮਾੰਡੋ ਦੇ ਮੁਲਾਜਮ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *