ਬਿਜਲੀ ਮੁਲਾਜਮਾਂ ਵੱਲੋਂ ਪੀ.ਐਸ.ਪੀ.ਸੀ.ਐਲ. ਵੱਲੋਂ 40 ਹਜਾਰ ਅਸਾਮੀਆਂ ਖਤਮ ਕਰਨ ਦਾ ਕੀਤਾ ਸਖਤ ਵਿਰੋਧ—ਰਾਮ ਸਿੰਘ ਸਨੌਰ
ਪਟਿਆਲਾ, 14 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਸ਼ੁਰੂ ਤੋਂ ਹੀ ਮੁਲਾਜਮ ਵਿਰੋਧੀ ਫੈਸਲੇ ਲੈ ਰਹੀ ਹੈ। ਹਰ ਰੋਜ਼ ਮੁਲਾਜਮਾਂ ਤੇ ਹੋਰ ਅਨੇਕ ਵਰਗ ਤੇ ਕੁਹਾੜਾ ਚਲਾ ਰਹੀ ਹੈ। ਕਰੋਨਾ ਵਰਗੇ ਮਹਾਮਾਰੀ ਦੌਰਾਨ ਨਵੇਂ ਭਰਤੀ ਕੀਤੇ ਜਾਣ ਵਾਲੇ ਮੁਲਾਜਮਾਂ ਨੂੰ ਕੇਂਦਰੀ ਪੇ ਸਕੇਲ ਦੇਣਾ, ਮੋਬਾਇਲ ਭੱਤੇ ਵਿੱਚ ਕਟੋਤੀ, ਲੋਡਾ ਦੇ ਰੂਪ ਵਿੱਚ ਮਿਲਦਾ ਤੇ ਵਿੱਚ ਕਟੋਤੀ ਪਾਵਰ ਕਾਮ ਵਿੱਚ 40 ਹਜਾਰ ਅਸਾਮੀਆਂ ਖਤਮ ਕਰਨ ਦੇ ਨਾਲ ਵੱਖ—ਵੱਖ ਮਹਿਕਮਿਆਂ ਵਿੱਚ ਅਸਾਮੀਆਂ ਦੀ ਕਟੋਤੀ ਕਰਨ ਵਰਗੇ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਹਨ ਜਿਸ ਦਾ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੁਲਾਜਮਾਂ ਦੇ ਸੀਨੀਅਰ ਆਗੂ ਰਾਮ ਸਿੰਘ ਸਨੌਰ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਉਪਰੋਕਤ ਲਏ ਗਏ ਮੁਲਾਜਮ ਮਾਰੂ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ ਅਤੇ ਜੋ 2017 ਦੀ ਚੋਣਾਂ ਵਿੱਚ ਮੁਲਾਜਮਾਂ ਨਾਲ ਕੀਤੇ ਵਾਅਦੇ ਅਨੁਸਾਰ 2016 ਤੋਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਡੀ.ਏ. ਦੀ ਕਿਸ਼ਤਾਂ ਤੁਰੰਤ ਦੇਣਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਨੂੰ ਜਾਰੀ ਕਰਨਾ, ਬਠਿੰਡਾ ਸਥਿਤ ਥਰਮਲ ਨੂੰ ਚਾਲੂ ਕਰਨਾ, ਪੁਰੇ ਸਕੇਲ ਤੇ ਨਵੀਂ ਭਰਤੀ ਕਰਨਾ, ਪੇ ਬੈਂਡ ਦਾ ਮਸਲਾ ਹੱਲ ਕਰਨਾ ਅਤੇ ਹੋਰ ਮੰਗਾਂ ਜਿਵੇਂ ਕਿ ਨਵੇਂ ਭਰਤੀ ਕੀਤੇ ਮੁਲਾਜਮਾਂ ਦਾ ਪਰਖ ਸਮਾਂ ਤਿੰਨ ਸਾਲ ਤੋਂ ਘਟਾ ਕੇ ਇੱਕ ਸਾਲ ਕਰਨਾ, ਮਹਿਕਮੇ ਅੰਦਰ ਭਰਤੀ ਕੀਤੇ ਸਹਾਇਕ ਲਾਇਨਮੈਨ, ਲਾਇਨਮੈਨ ਨੂੰ ਅਨਸਕਿਲਡ ਅਸਾਮੀ ਵਿੱਚ ਕੱਢ ਕੇ ਸਕਿਲਡ ਵਿੱਚ ਕਰਨਾ। ਰਾਮ ਸਿੰਘ ਸਨੌਰ ਮੁਲਾਜਮ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਪਣੇ ਵਿਚਾਰਕ ਮਤਭੇਦ ਦੂਰ ਕਰਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕੀਤਾ ਜਾਵੇ ਅਤੇ ਜਥੇਬੰਦੀ ਵਿੱਚ ਕੁੱਝ ਮੁਲਾਜਮ ਆਗੂ ਜੋ ਆਪਣੇ ਵਰਕਰਾਂ ਵਲ ਨਾ ਹੋ ਕੇ ਮੈਨੇਜਮੈਂਟ ਅਤੇ ਅਫਸਰਸ਼ਾਹੀ ਦੇ ਪਿੱਠੂ ਬਣਕੇ ਆਪਣੇ ਵਰਕਰਾਂ ਦਾ ਨੁਕਸਾਨ ਕਰਵਾਕੇ ਅਫਸਰਸ਼ਾਹੀ ਦਾ ਪੱਖ ਪੂਰਦੇ ਹਨ ਅਤੇ ਆਪਣੇ ਸੀਨੀਅਰ ਆਗੂਆਂ ਦੇ ਹੁਕਮ, ਅਪੀਲ ਨੂੰ ਕੋਈ ਤਵੱਜੋ ਨਹੀਂ ਦਿੰਦੇ ਅਜਿਹੇ ਅਖੋਤੀ ਲੀਡਰਾਂ ਤੋਂ ਮੁਲਾਜਮਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਇਸ ਸਮੇਂ ਲੋਕਲ ਡਿਸਟੈਂਸ ਨੂੰ ਮੁੱਖ ਰੱਖਦੇ ਹੋਏ ਸਰਕਲ ਪਟਿਆਲਾ ਵੱਲੋਂ ਅਮਨਦੀਪ ਸਿੰਘ, ਅਮਰੀਕ ਸਿੰਘ ਜੋਸ਼ਨ, ਅਬਿਸ਼ੇਕ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਅਨੀਲ ਕੁਮਾਰ, ਵਿਪਨ ਕੁਮਾਰ, ਗੁਰਬਖਸ਼ ਸਿੰਘ, ਗੁਰਭਜਨ ਸਿੰਘ, ਹਰਭਜਨ ਸਿੰਘ, ਮਨਦੀਪ, ਮਦਨ ਲਾਲ, ਕੁਲਦੀਪ ਸਿੰਘ, ਚਰਨਜੀਤ ਸਿੰਘ, ਹਰਪਾਲ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਸਿਮਰਨ ਸਿੰਘ, ਸ਼ੇਰ ਸਿੰਘ, ਕੁਲਵੰਤ ਸਿੰਘ, ਅਮਿਤ ਕੁਮਾਰ, ਗਰੀਸ ਜੈਨ, ਅਵਤਾਰ ਸਿੰਘ, ਗੁਰਦੀਪ ਸਿੰਘ, ਭਾਰਤ ਭੂਸ਼ਣ, ਪ੍ਰੇਮ ਕੁਮਾਰ, ਰਾਜ ਕੁਮਾਰ, ਪ੍ਰਤਾਪ ਸਿੰਘ, ਦੀਪਇੰਦਰ ਕੁਮਾਰ, ਗਨੇਸ਼ ਦੱਤ, ਅਮਰਜੀਤ ਸਿੰਘ, ਰਜਿੰਦਰ ਸਿੰਘ, ਰਾਜੇਸ਼ ਕੁਮਾਰ, ਕਰਨੈਲ ਸਿੰਘ, ਗਗਨਦੀਪ ਸਿੰਘ, ਕਾਕਾ ਸਿੰਘ, ਰਾਜਵੀਰ ਸਿੰਘ, ਰਜਿੰਦਰ ਕੁਮਾਰ ਆਦਿ ਦੇ ਨਾਲ ਨਾਲ ਪੰਜਾਬ ਦੇ ਕਈ ਸਰਕਲਾਂ ਵਿੱਚੋਂ ਸੀ.ਆਰ.ਏ. 289, 295 ਵਿਰੁੱਧ ਭਰਤੀ ਹੋਏ ਮੁਲਾਜਮਾਂ ਨੇ ਐਲਾਨ ਕੀਤਾ ਕਿ ਮੁਲਾਜਮ ਹਿੱਤਾਂ ਦੇ ਰਾਖੇ ਰਾਮ ਸਿੰਘ ਸਨੌਰ ਮੁਲਾਜਮਾਂ ਦੀਆਂ ਮੰਗਾਂ ਮਨਾਉਣ ਲਈ ਜੋ ਵੀ ਹੁਕਮ ਲਗਾਉਣਗੇ ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਉਹ ਉਹਨਾਂ ਦੇ ਹਰ ਹੁਕਮ ਨੂੰ ਮੰਨਣ ਲਈ ਹਮੇਸ਼ਾ ਤਿਆਰ ਰਹਿਣਗੇ।

