ਐੱਲਆਈਸੀ ਅਤੇ ਨੇਚਰ ਲਵਰ ਏਕਮ ਫਾਊਂਡੇਸ਼ਨ ਨੇ ” ਮਿਸ਼ਨ ਪਾਲ” ਮੁਹਿੰਮ ਦੇ ਤਹਿਤ ਲਗਾਏ ਬੂਟੇ
ਪਟਿਆਲਾ 24 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਉਤਰੀ ਖ਼ੇਤਰ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਦੇ ਵਿਹੜੇ ਵਿੱਚ ਐੱਲਆਈਸੀ,ਨੇਚਰ ਲਵਰ ਏਕਮ ਫਾਊਂਡੇਸ਼ਨ ਅਤੇ ਮੰਦਿਰ ਅਡਵਾਈਜ਼ਰੀ ਕਮੇਟੀ ਮੈਂਬਰ ਮਨਮੋਹਨ ਕਪੂਰ ਦੇ ਸਹਿਯੋਗ ਨਾਲ ” ਮਿਸ਼ਨ ਪਾਲ” ਮੁਹਿੰਮ ਦੇ ਤਹਿਤ ਬੂਟੇ ਲਗਾਏ ਗਏ। ਜਿਸ ਵਿੱਚ ਐੱਲਆਈਸੀ ਦੇ ਚੇਅਰਮੈਨ ਰਵੀਇੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਚੇਅਰਮੈਨ ਰਵੀਇੰਦਰ ਸਿੰਘ ਨੇ ਕਿਹਾ ਐੱਲਆਈਸੀ ਵੱਲੋ ਪਲਾਂਟ ਆ ਲਾਈਫ (ਪਾਲ) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਤਹਿਤ ਆਪਣਾ ਆਲਾ ਦੁਆਲਾ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਏ ਜਾ ਰਹੇ ਹਨ।
ਜਸਪਾਲ ਸਿੰਘ (ਏ ਬੀ ਐਮ) ਅਤੇ ਮਹੇਸ਼ ਦੂਗੇਸਰ (ਡੀ ਓ) ਨੇ ਕਿਹਾ ਕਿ ਸਾਉਣ ਦਾ ਮਹੀਨਾ, ਧਰਤੀ ’ਤੇ ਅਜ਼ਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ। ਸਿਰਫ ਮਨੁੱਖ ਹੀ ਨਹੀਂ ਬਲਕਿ ਧਰਤੀ ’ਤੇ ਵੱਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿੱਚ ਨਵੀਂ ਜਾਨ ਫੂਕੀ ਜਾਂਦੀ ਹੈ। ਮੰਦਿਰ ਕਮੇਟੀ ਮੈਂਬਰ ਮਨਮੋਹਨ ਕਪੂਰ ਅਤੇ ਮੈਨੇਜਰ ਮਾਨਵ ਬੱਬਰ ਨੇ ਐਲਆਈਸੀ ਅਤੇ ਨੇਚਰ ਲਵਰ ਏਕਮ ਫਾਊਂਡੇਸ਼ਨ ਵੱਲੋ ਆਪਣੇ ਆਪਣੇ ਪੱਧਰ ਤੇ ਬੂਟੇ ਲਗਾਉਣ ਦੀ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ। ਫਾਊਂਡੇਸ਼ਨ ਦੇ ਸਰਪ੍ਰਸਤ ਅਮਨਦੀਪ ਸਿੰਘ ਬਿਊਟੀ, ਇਸ਼ੂ ਗਿੱਲ ਅਤੇ ਏਕਮਜੋਤ ਕੌਰ ਨੇ ਕਿਹਾ ਕਿ ਉਂਜ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ-ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪਰੰਤੂ ਸਾਉਣ ਮਹੀਨਾ ਖਾਸ ਮੰਨਿਆ ਜਾਂਦਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਚਰਨਜੀਤ ਸਿੰਘ, ਦੁਰਗੇਸ਼ ਗਰਗ,ਪਰਵਿੰਦਰ ਕੌਰ, ਮਮਤਾ ਕੋਚਰ,ਵਿਨੋਦ ਕੁਮਾਰ,ਅਮਨ ਨਾਗਪਾਲ ਅਤੇ ਮੰਦਿਰ ਦੇ ਮਾਲੀ ਸੂਰਜ ਪਾਲ ਨੇ ਬੂਟੇ ਲਗਾਉਣ ਵਿੱਚ ਆਪਣਾ ਯੋਗਦਾਨ ਪਾਇਆ।

