ਪੰਜਾਬਪਟਿਆਲਾ

ਜ਼ਹਿਰਲੀ ਸ਼ਰਾਬ ਮਾਮਲੇ ਦੇ ਵਿਰੋਧ ‘ਚ ਹਰਿੰਦਰ ਕੋਹਲੀ ਦੀ ਅਗਵਾਈ ‘ਚ ਫਲੈਗ ਮਾਰਚ

ਭਾਜਪਾਈਆਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਜ਼ਹਿਰਲੀ ਸ਼ਰਾਬ ਦੇ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾ ਦੇਵੇ ਪੰਜਾਬ ਸਰਕਾਰ: ਹਰਿੰਦਰ ਕੋਹਲੀ
ਪਟਿਆਲਾ 18 ਅਗਸਤ (ਮਧੂਸਾਰ ਬਿਊਰੋ) ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿਚ 130 ਮੌਤਾਂ ਗੁਆ ਚੁੱਕੇ ਵਿਅਕਤੀਆਂ ਦੇ ਹੱਕ ਲਈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੀ ਅਗੁਵਾਈ ਹੇਠ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ 300 ਫ਼ੁੱਟ ਲੰਬਾ ਝੰਡਾ ਲੈ ਕੇ ਮਾਰਚ ਕੱਢਿਆ।ਭਾਜਪਾ ਵਰਕਰਾਂ ਨੇ 5 5 ਫ਼ੁੱਟ ਦੀ ਦੂਰੀ ਬਣਾ ਕੇ ਝੰਡਾ ਮਾਰਚ ਕੱਢਿਆ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਮਹਿਲਾਂ ਵਿਚੋਂ ਨਿਕਲ ਕੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ।ਨਾ ਕਿ ਮਹਿਲਾਂ ਅੰਦਰ ਵੜ ਕੇ ਰਹਿਣਾ ਚਾਹੀਦਾ ਹੈ। ਕੋਹਲੀ ਨੇ ਕਿਹਾ ਕਿ ਮਹਾਰਾਜਿਆਂ ਦੀ ਤਰ੍ਹਾਂ ਆਪਣੇ ਮਹਿਲਾਂ ਵਿਚ ਬੈਠੇ ਹੋਏ ਹਨ ਤੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਭੁੱਲ ਗਏ ਹਨ। ਮੌਜੂਦਾ ਸਮੇਂ ਮਹਾਰਾਜਿਆਂ ਦਾ ਸਮਾਂ ਨਹੀਂ ਹੈ ਬਲਕਿ ਲੋਕਤੰਤਰ ਦਾ ਰਾਜ ਹੈ। ਇਸ ਲੋਕਤੰਤਰ ਵਿਚ ਉਨ੍ਹਾਂ ਨੂੰ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ। ਕੋਹਲੀ ਨੇ ਦੱਸਿਆ ਕਿ ਲੰਘੇ ਦਿਨ ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 130 ਤੋਂ ਵੱਧ ਲੋਕ ਆਪਣੀਆਂ ਕੀਮਤੀ ਜਾਨਾ ਗੁਆ ਚੁਕੇ ਹਨ। ਪ੍ਰੰਤੂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ ਤੇ ਸਰਕਾਰ ਵੱਲੋਂ ਸਿਰਫ ਅਧਿਕਾਰੀਆਂ ਖਿਲਾਫ ਵੀ ਜਾਂਚ ਕਮੇਟੀ ਬਿਠਾਈ ਗਈ ਹੈ ਜਦੋਂ ਕਿ ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਜ਼ਹਰਿਲੀ ਸ਼ਰਾਬ ਦੇ ਮਾਮਲੇ ਵਿੱਚ ਅਸਲੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ ਦੀ ਮੰਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਸਰਕਾਰ ਦੋਸ਼ੀਆਂ ਨੂੰ ਕਾਬੂ ਕਰੇ। ਜ਼ਹਿਰੀਲੀ ਸ਼ਰਾਬ ਨਾਲ ਜਾਨਾ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੱਚੀ ਪੱਚੀ ਲੱਖ ਮੁਆਵਜ਼ਾ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਹਰਿੰਦਰ ਕੋਹਲੀ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਕਸਾਇਜ਼ ਵਿਭਾਗ ਦੇ ਖੁੱਦ ਮੰਤਰੀ ਹਨ, ਉਨ੍ਹਾਂ ਦੇ ਸ਼ਾਸਨ ਵਿਚ ਅਜਿਹਾ ਹਾਲ ਹੋ ਰਿਹਾ ਹੈ ਤਾਂ ਹੋਰ ਮਹਿਕਮਿਆਂ ਦਾ ਕੀ ਹਾਲ ਹੋਵੇਗਾ। ਇਸ ਲਈ ਆਪਣੀ ਜਿੰਮੇਂਵਾਰੀ ਨੂੰ ਸਮਝਦੇ ਹੋਏ ਮੁੱਖ ਮੰਤਰੀ ਨੂੰ ਆਪਣੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹਜ਼ਾਰਾ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੋਹਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਤਿੱਖੇ ਸ਼ਬਦਾ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਸਰਕਾਰ ਵਲੋਂ ਬੇ ਨਕਾਬ ਨਾ ਕੀਤਾ ਗਿਆ ਤਾਂ ਉਹ 21 ਅਗਸਤ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪੰਜਾਬ ਭਾਜਪਾ ਸਕੱਤਰ ਸੁੱਖਵਿੰਦਰ ਕੋਰ ਨੌਲੱਖਾ, ਐਸਕੇ ਦੇਵ, ਸਾਬਕਾ ਜ਼ਿਲ੍ਹਾਂ ਪ੍ਰਧਾਨ ਬਲਵੰਤ ਰਾਏ, ਰਾਜਕੁਮਾਰ ਪਾਠੀ, ਮੀਤ ਪ੍ਰਧਾਨ ਵਰੂਣ ਜਿੰਦਲ, ਅਧਿਕਾਰੀ ਸਕੱਤਰ, ਜ਼ਿਲ੍ਹੇ ਦੀ ਟੀਮ, ਮੰਡਲ ਪ੍ਰਧਾਨ, ਮੋਰਚਾ ਪ੍ਰਧਾਨ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *