ਹਰਿਆਣਾ : ਸੂਬੇ ਦੇ ਨਾਗਰਿਕਾਂ ਨੂੰ ਪੰਜ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਕਰਵਾਉਣ ਦੇ ਨਿਰਦੇਸ਼
ਚੰਡੀਗੜ੍ਹ, 21 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਗ੍ਰਹਿ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਸੂਬੇ ਦੇ ਨਾਗਰਿਕਾਂ ਨੂੰ ਬਿਜਲੀ, ਪਾਣੀ, ਸੜਕ, ਨਾਲੀ (ਗੰਦੇ ਪਾਣੀ ਦੀ ਨਿਕਾਸੀ) ਅਤੇ ਸਫਾਈ ਸਮੇਤ ਪੰਜ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਕਰਵਾਉਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਹਨ।
ਸ੍ਰੀ ਵਿਜ ਅੱਜ ਵਿਭਾਗ ਵੱਲੋ ਆਯੋਜਿਤ ਇਕ ਦਿਨ ਸੇਮੀਨਾਰ ਵਿਚ ਨਵੇਂ ਨਿਯੁਕਤ ਜਿਲ੍ਹਿਆਂ ਨਿਕਾਏ ਕਮਿਸ਼ਨਰਾਂ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਸਥਾਨਕ ਵਿਭਾਗ ਦੇ ਤਹਿਤ ਆਉਣ ਵਾਲੇ ਸਾਰੇ ਖੇਤਰਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਤੁਰੰਤ ਪ੍ਰਭਾਵ ਨਾਲ ਸਟ੍ਰੀਟ ਲਾਇਟ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਤ ਦੇ ਸਮੇਂ ਅਸਹੂਲਤ ਨਾ ਹੋਵੇ| ਇਸ ਦੇ ਨਾਲ ਹੀ ਪੀਣ ਦਾ ਪਾਣੀ, ਗੰਦੇ ਪਾਣੀ ਦੀ ਸਮੂਚੀ ਨਿਕਾਸੀ ਅਤੇ ਸੰਪੂਰਣ ਸਫਾਈ ਤੇ ਸਵੱਛਤਾ ਦੀ ਵਿਵਸਥਾ ਕਰਨ ਦੇ ਵੀ ਆਦੇਸ਼ ਦਿੱਤੇ ਹਨ| ਇਸ ਤੋਂ ਇਲਾਵਾ, ਆਵਾਜਾਈ ਨੂੰ ਸਹਿਜ ਬਨਾਉਣ ਲਈ ਵਿਭਾਗ ਦੇ ਕੰਟਰੋਲ ਵਿਚ ਆਉਣ ਵਾਲੀ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਸਾਡ-ਸੁਥਰੀ ਅਤੇ ਗੱਡਾ ਮੁਕਤ ਸੜਕਾਂ ਬਨਾਉਣ ਦੇ ਵੀ ਨਿਰਦੇਸ਼ ਦਿੱਤੇ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਕਿਹਾ ਕਿ ਇਹ ਵਿਭਾਗ ਸਾਰੇ ਮਨੁੱਖਾਂ ਦੀ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਵਾਲਾ ਹੈ| ਇਸ ਲਈ ਇਸ ਦੇ ਹਰੇਕ ਕੰਮ ਵਿਚ ਲੋਕਾਂ ਦੇ ਉਥਾਨ ਦਾ ਟੀਚਾ ਸ਼ਾਮਿਲ ਹੋਣਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ ਪੂਰੇ ਸੂਬੇ ਵਿਚ ਭ੍ਰਿਸ਼ਟਾਚਾਰ ਮੁਕਤ ਸਥਾਨਕ ਪ੍ਰਸਾਸ਼ਨ ਦੇਣ ਲਈ ਇਕ ਮੋਬਾਇਲ ਐਪ ਵਰਕਰਸ ਮੈਨੇਜਮੈਂਟ ਸਿਸਟਮ ਬਣਾਇਆ ਗਿਆ ਹੈ, ਜਿਸ ਵਿਚ ਫਾਇਲ ਵਰਕ, ਟੈਂਡਰ, ਤਕਨੀਕੀ ਮੰਜੂਰੀ ਆਦਿ ਆਨਲਾਇਨ ਸਹੂਲਤਾਂ ਪ੍ਰਾਪਤ ਹੋਣਗੀਆਂ| ਇਸ ਨਾਲ ਨਾ ਸਿਰਫ ਕਮ ਵਿਚ ਤੇਜੀ ਆਏਗੀ ਸਗੋਂ ਸਮੇਂਬੱਧ ਢੰਗ ਨਾਲ ਵੀ ਪੂਰਾ ਕੀਤਾ ਜਾਵੇਗਾ।
ਸ੍ਰੀ ਵਿਜ ਨੇ ਕਿਹਾ ਕਿ ਸਾਰੇ ਡੀਐਮਪੀ ਆਪਣੇ ਖੇਤਰ ਵਿਚ ਸਬ-ਕਮੇਟੀਆਂ ਦਾ ਗਠਨ ਕਰਣ, ਜਿਨ੍ਹਾਂ ਵਿੱਚੋਂ ਪਹਿਲੀ ਕਾਰਜ ਨੂੰ ਕਰਵਾਉਣ ਵਾਲੀ ਸੰਚਾਲਨ ਕਮੇਟੀ ਅਤੇ ਦੂਜੀ ਕਾਰਜ ਜਾਂਚ ਤਹਿਤ ਨਿਰੀਖਣ ਕਮੇਟੀ ਸ਼ਾਮਿਲ ਹੋਵੇ| ਇਯ ਨਾਲ ਕੰਮ ਦੀ ਗੁਣਵੱਤਾ ਵਿਚ ਵਾਧਾ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਡੀਐਮਸੀ ਨੂੰ ਸਾਰੇ ਨਗਰਪਾਲਿਕਾਵਾਂ ਦੇ ਕੰਮਾਂ ਵਿਚ ਸਹਿਯੋਗ ਕਰਦੇ ਹੋਏ ਅਗਲੇ ਸਾਲ ਹਰਿਆਣਾ ਨੂੰ ਪਹਿਲੇ ਨੰਬਰ ‘ਤੇ ਲਿਆਉਣ ਲਈ ਕੜੀ ਮਿਹਨਤ ਕਰਨੀ ਹੋਵੇਗੀ| ਇਸ ਤੋਂ ਇਲਾਵਾ, ਹਰੇਕ ਘਰ ਤੋਂ ਕੂੜਾ ਇਕੱਠਾ ਕਰਨ ਅਤੇ ਉਸਦੇ ਨਿਪਟਾਨ ਦੀ ਵੀ ਸਮੂਚੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ| ਇਸ ਦੇ ਨਾਲ ਡੀਐਮਸੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਰ ਵਿਚ ਚੱਲ ਰਹੇ ਨਿਰਮਾਣ ਕੰਮਾਂ ਦਾ ਨਿਰੀਖਣ ਕਰਨ, ਜਿਸ ਤੋਂ ਉਸ ਦੀ ਗੁਣਵੱਤਾ ਚੰਗੀ ਬਣੀ ਰਹੇ।
ਨਿਕਾਏ ਮੰਤਰੀ ਨੇ ਕਿਹਾ ਕਿ ਵੱਖ-ਵੱਖ ਨਿਗਮਾਂ ਵਿਚ ਲੋਕਾਂ ਦੇ ਵੱਲ ਬਕਾਇਆ ਟੈਕਸ ਦੀ ਵਸੂਲੀ ਨੂੰ ਪ੍ਰਾਥਮਿਕਤਾ ਦੇਣ ਤਾਂ ਜੋ ਵਿਕਾਸ ਕੰਮਾਂ ਵਿਚ ਗਤੀ ਆ ਸਕੇ| ਇਸ ਦੇ ਨਾਲ ਹੀ ਸ਼ਹਿਰਾਂ ਵਿਚ ਪਾਣੀ ਭਰਾਵ ਦੀ ਸਥਿਤੀ ਨਾਲ ਨਜਿੱਠਣ ਲਈ ਉਪਯੁਕਤ ਯੋਜਨਾ ਤਿਆਰ ਕਰਣ, ਜਿਸ ਨਾਲ ਬਾਰਿਸ਼ ਦੇ ਮੌਸਮ ਵਿਚ ਆ ਰਹੀ ਮੁਸ਼ਕਲਾਂ ਨਾਲ ਨਜਿਠਿਆ ਜਾ ਸਕੇ।

