ਪੱਤਰਕਾਰ ਗੁਰਮੁੱਖ ਸਿੰਘ ਰੁਪਾਣਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਜੱਦੀ ਪਿੰਡ ‘ਚ ਕੀਤਾ ਗਿਆ ਸੰਸਕਾਰ, ਪੱਤਰਕਾਰ ਭਾਈਚਾਰੇ ਨੇ ਦੁੱਖ ਪ੍ਰਗਟਾਇਆ
ਪਟਿਆਲਾ 22 ਅਗਸਤ (ਮਧੂਸਾਰ ਬਿਊਰੋ) ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਦੇ ਪਟਿਆਲਾ ਤੋਂ ਸਟਾਫ ਰਿਪੋਰਟਰ ਗੁਰਮੁੱਖ ਸਿੰਘ ਰੁਪਾਣਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਦੇਰ ਰਾਤ ਉਨ੍ਹਾਂ ਦੇ ਪਿਤਾ ਸ. ਬਲਦੇਵ ਸਿੰਘ ਦਾ ਪੀ.ਜੀ.ਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ. ਬਲਦੇਵ ਸਿੰਘ ਕਈ ਚਿਰਾਂ ਤੋਂ ਸੰਖੇਪ ਤੌਰ ‘ਤੇ ਬਿਮਾਰ ਚੱਲ ਰਹੇ ਸਨ, ਪਰ ਬੀਤੀ ਰਾਤ ਅਚਾਨਕ ਉਨ੍ਹਾਂ ਨੂੰ ਬਰੇਨ ਹੈਮਰਜ਼ ਹੋ ਗਿਆ।
ਉਨ੍ਹਾਂ ਨੂੰ ਡਾਕਟਰਾਂ ਵੱਲੋਂ ਪੀ.ਜੀ.ਆਈ ਰੈਫਰ ਕਰ ਕੀਤਾ ਗਿਆ। ਪੀ.ਜੀ.ਆਈ ਵਿਖੇ ਇਲਾਜ ਦੌਰਾਨ ਦੇਰ ਰਾਤ ਮੌਤ ਹੋ ਗਈ। ਅੱਜ ਉਨ੍ਹਾਂ ਦੇ ਜੱਦੀ ਅਸਥਾਨ ਸਮਾਣਾ ਨੇੜੇ ਪਿੰਡ ਵਿਖੇ ਸ. ਬਲਦੇਵ ਸਿੰਘ ਦਾ ਰਸਮੀ ਰਵਾਇਤਾਂ ਨਾਲ ਪਰਿਵਾਰਕ, ਰਿਸ਼ਤੇਦਾਰ ਅਤੇ ਸਕੇ ਸਬੰਧੀ ਦੀਆਂ ਮੌਜੂਦਗੀ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਦੁੱਖ ਦੀ ਘੜੀ ਵਿਚ ਸ. ਗੁਰਮੁੱਖ ਸਿੰਘ ਰੁਪਾਣਾ ਨਾਲ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਨੇ ਗਹਿਰਾ ਦੁੱਖ ਸਾਂਝਾ ਕੀਤਾ ਹੈ।

