ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਦੇ ਐਨ.ਸੀ.ਸੀ. ਨੇਵੀ ਵਿੰਗ ਵੱਲੋਂ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖਾਲਸਾ ਕਾਲਜ ਪਟਿਆਲਾ ਐਨ.ਸੀ.ਸੀ. ਨੇਵੀ ਵਿੰਗ ਵੱਲੋਂ ਇੱਕ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਨੰਗਲ ਦੇ ਕਮਾਂਡਿੰਗ ਆਫਿਸਰ, ਸ੍ਰੀ ਅਨਿਲ ਮਹਿਤਾ ਜੀ, ਕੈਪਟਨ (ਇੰਡੀਅਨ ਨੇਵੀ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾ. ਧਰਮਿੰਦਰ ਸਿੰਘ ਉੱਭਾ, ਕਾਲਜ ਪਿ੍ਰੰਸੀਪਲ ਦੀ ਯੋਗ ਅਗਵਾਈ ਅਧੀਨ ਐਨ.ਸੀ.ਸੀ. ਨੇਵੀ ਵਿੰਗ ਦੇ ਕੈਡਿਟਸ ਲਈ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਰੂਪ ਵਿੱਚ ਵਨ ਪੰਜਾਬ ਨੇਵਲ ਯੂਨਿਟ ਤੋਂ ਤਕਨੀਕੀ ਅਧਿਕਾਰੀ ਸ. ਗੁਰਦੇਵ ਸਿੰਘ ਅਤੇ ਮਨਦੀਪ ਸਿੰਘ ਨੇ ਸ਼ਿਰਕਤ ਕੀਤੀ ਕੈਡਿਟਸ ਨਾਲ ਗੱਲਬਾਤ ਦੌਰਾਨ, ਇਹਨਾਂ ਨੇ ਕੈਡਿਟਸ ਨੂੰ ਨੇਵੀ ਦੇ ਤਕਨੀਕੀ ਪੱਖ ਸਮਝਾਉਂਦੇ ਹੋਏ, ਭਵਿੱਖ ਵਿੱਚ ਐਨ.ਸੀ.ਸੀ ਦੇ ਫਾਇਦੇ ਅਤੇ ਸਰਟੀਫਿਕੇਟ ਬੀ ਅਤੇ ਸੀ ਦੀ ਪ੍ਰੀਖਿਆ ਦੀ ਤਿਆਰੀ ਕਰਵਾਈ

ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਕਾਲਜ ਸਮੇਂ ਦੀਆਂ ਚੁਣੌਤੀਆਂ ਨੂੰ ਸਮਝਦਾ ਹੈ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਵਿਦਿਆਰਥੀ ਇਸ ਸਮੇਂ ਵਿੱਚ ਕਿਸ ਤਰਾਂ ਮੁਕਾਬਲੇ ਦੀ ਪ੍ਰੀਖਿਆ ਦੀਆਂ ਤਿਆਰੀ ਕਰਨ ਅਤੇ ਆਪਣਾ ਭਵਿੱਖ ਰੋਸ਼ਨ ਕਰਨ, ਇਸ ਨੂੰ ਮੁੱਖ ਰੱਖਦੇ ਹੋਏ, ਕਾਲਜ ਉਹਨਾਂ ਲਈ ਹਮੇਸ਼ਾ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ। ਇਸ ਸਮਾਗਮ ਦੌਰਾਨ ਸਰਟੀਫਿਕੇਟ ਸੀ ਦੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੀ ਵੰਡੇ ਗਏ। ਇਸ ਮੌਕੇ ਨੇਵੀ ਵਿੰਗ ਦੇ ਏ.ਐਨ.ਓ ਡਾ. ਸਰਬਜੀਤ ਸਿੰਘ ਸਬ ਲੈਫਟੀਨੈਂਟ (ਇੰਡੀਅਨ ਨੇਵੀ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਿਛਲੇ ਸਾਲਾਂ ਵਿੱਚ ਐਨ. ਸੀ.ਸੀ. ਦੇ ਕੈਡਿਟ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਵਿੰਗ ਨੇ ਬਹੁਤ ਥੋੜੇ ਸਮੇਂ ਵਿੱਚ ਰਾਸ਼ਟਰੀ ਪ੍ਰਾਪਤੀਆਂ ਕਰਦੇ ਹੋਏ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਇਸ ਮੌਕੇ ਐਨ.ਸੀ.ਸੀ ਨੇਵਲ ਵਿੰਗ ਦੇ ਸਾਰੇ ਕੈਡਿਟ ਹਾਜ਼ਰ ਸਨ।

Leave a Reply

Your email address will not be published. Required fields are marked *