ਟ੍ਰਾਂਸਪੋਰਟ ਮੰਤਰੀ ਨੇ ਵਲੱਭਗੜ੍ਹ ਤੋਂ ਲੈ ਕੇ ਫਰੀਦਾਬਾਦ ਤਕ ਬਿਨ੍ਹਾਂ ਕਾਗਜਾਤ ਦੇ ਚੱਲ ਰਹੀਆਂ ਛੇ ਬੱਸਾਂ ਅਤੇ 10 ਵਾਹਨ ਕੀਤੇ ਜ਼ਬਤ
ਚੰਡੀਗੜ, 24 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਕੌਮੀ ਰਾਜਮਾਰਗ-2 ‘ਤੇ ਵਲੱਭਗੜ੍ਹ ਤੋਂ ਲੈ ਕੇ ਫਰੀਦਾਬਾਦ ਤਕ ਛਾਪੇਮਾਰੀ ਕਰ ਬਿਨ੍ਹਾਂ ਕਾਗਜਾਤ ਦੇ ਚੱਲ ਰਹੀ 6 ਬੱਸਾਂ ਸਮੇਂ 10 ਵਾਹਨਾਂ ਨੂੰ ਜ਼ਬਤ ਕੀਤਾ।
ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਅਵੈਧ ਰੂਪ ਨਾਲ ਸਵਾਰੀਆਂ ਢੋਣ ਵਾਲੇ ਵਾਹਨ ਸਰਕਾਰ ਨੂੰ ਚੁਨਾ ਲਗਾਉਣ ਦਾ ਕੰਮ ਕਰ ਰਹੇ ਹਨ। ਅਜਿਹੇ ਵਾਹਨਾਂ ਨੂੰ ਨਾ ਸਿਰਫ ਜਬਤ ਕੀਤਾ ਜਾਵੇਗਾ ਸਗੋਂ ਲਾਪ੍ਰਵਾਹੀ ਵਰਨਣ ਵਾਲੇ ਅਧਿਕਾਰੀਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਮੂਲਚੰਦ ਸ਼ਰਮਾ ਅੱਜ ਬਾਅਦ ਦੁਪਹਿਰ ਅਚਾਨਕ ਵਲੱਭਗੜ੍ਹ ਦੇ ਬੱਸ ਅੱਡੇ ਦੇ ਬਾਹਰ ਪਹੁੰਚੇ। ਮੌਕੇ ‘ਤੇ ਪੰਜ ਪ੍ਰਾਈਵੇਟ ਬੱਸਾਂ ਅਵੈਧ ਰੂਪ ਨਾਲ ਸਵਾਰੀਆਂ ਭਰਦੇ ਹੋਏ ਮਿਲੀ। ਇਹ ਹੀ ਨਹੀਂ, ਪਾਣੀ ਦਾ ਇਕ ਟੈਂਕਰ ਵੀ ਬਿਨ੍ਹਾਂ ਕਾਗਜਾਤ ਦੇ ਮਿਲਿਆ, ਜਿਸ ਨੂੰ ਮੌਕੇ ‘ਤੇ ਹੀ ਇੰਮਪਾਉਂਡ ਕੀਤਾ ਗਿਆ ਹੈ। ਟ੍ਰਾਂਸਪੋਰਟ ਮੰਤਰੀ ਨੇ ਚੌਕੀ ਇੰਚਾਰਜ ਨੂੰ ਵੀ ਪ੍ਰਾਈਵੇਟ ਵਾਹਨਾਂ ‘ਤੇ ਸ਼ਿਕੰਜਾ ਕਸਣ ਦੇ ਆਦੇਸ਼ ਦਿੱਤੇ।
ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਦਾ ਨਿਰੀਖਣ ਕਰ ਮਹਾਪ੍ਰਬੰਧਕ ਨੂੰ ਬੱਸ ਅੱਡੇ ਤੇ ਵਰਕਸ਼ਾਪ ਦੇ ਅੰਦਰ ਸਫਾਈ ਵਿਵਸਥਾ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਰਕਸ਼ਾਪ ਵਿਚ ਖੜੀ ਕੰਡਮ ਬੱਸਾਂ ਦੀ ਨੀਲਾਮੀ ਵੀ ਜਲਦੀ ਤੋਂ ਜਲਦੀ ਕਰਾਈ ਜਾਵੇ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਵਾਜਾਈ ਦੇ ਮੱਦੇਨਜਰ ਮਹਤੱਵਪੂਰਣ ਥਾਵਾਂ ‘ਤੇ 125 ਬੱਸ ਅੱਡਿਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਕਈ ਥਾਂਵਾਂ ਪੀਪੀਪੀ ਅੱਤਅਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਬਣਾਏ ਜਾ ਰਹੇ ਹਨ। ਇਸ ਕੜੀ ਵਿਚ ਵਲੱਭਗੜ੍ਹ ਬੱਸ ਅੱਡੇ ਨੂੰ ਪੀਪੀਪੀ ਮਾਡਲ ‘ਤੇ ਵਿਕਸਿਤ ਕੀਤਾ ਜਾਵੇਗਾ।

