ਸੀਨੀ. ਡਿਪਟੀ ਮੇਅਰ ਦੀ ਸ਼ਿਕਾਇਤ ‘ਤੇ ਲਾਪਤਾ ਪਤਨੀ ਅਤੇ ਮਾਨਵ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
ਅਦਾਲਤ ਨੇ ਤਿੰਨਾਂ ਦਿਨਾਂ ਰਿਮਾਂਡ ‘ਤੇ ਭੇਜਿਆ
ਪਟਿਆਲਾ 5 ਸਤੰਬਰ (ਮਧੂਸਾਰ ਬਿਊਰੋ) ਸੀਨੀ. ਡਿਪਟੀ ਮੇਅਰ ਦੀ ਸ਼ਿਕਾਇਤ ‘ਤੇ ਲਾਪਤਾ ਪਤਨੀ ਅਤੇ ਮਾਨਵ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ ਲੈ ਲਿਆ।
ਕਾਂਗਰਸ ਦੇ ਕੌਂਸਲਰ ਅਤੇ ਸੀਨੀ. ਡਿਪਟੀ ਮੇਅਰ ਯੋਗਿੰਦਰ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਨਵ ਨਾਮ ਦੇ ਨੌਜਵਾਨ ਅਤੇ ਲਾਪਤਾ ਪਤਨੀ ਜਸਪ੍ਰੀਤ ਕੌਰ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਵੱਲੋਂ ਜਸਪ੍ਰੀਤ ਕੌਰ ਅਤੇ ਮਾਨਵ ਦੋਵਾਂ ਨੂੰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਕੋਈ ਵੀ ਗੋਲਡ ਜਿਊਲਰੀ ਨਹੀਂ ਲਏ ਅਤੇ ਦੋਸ਼ ਝੂਠੇ ਹਨ। ਇਕ ਸਵਾਲ ਦੇ ਜਵਾਬ ‘ਚ ਜਸਪ੍ਰੀਤ ਕੌਰ ਨੇ ਕਿਹਾ ਕਿ ਲੜਕਾ ਜ਼ਬਰਦਸਤੀ ਲੈ ਕੇ ਗਿਆ ਸੀ। ਲੜਕੇ ਮਾਨਵ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ‘ਤੇ ਲਾਏ ਜਾ ਰਹੇ ਝੂਠ ਹਨ ਅਤੇ ਦਬਾਅ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਧਾਰਾ 451, 323, 379, 498, 120 ਬੀ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਸੀਨੀ. ਡਿਪਟੀ ਮੇਅਰ ਨੇ ਆਪਣੀ ਸ਼ਿਕਾਇਤ ‘ਚ ਲਿਖਵਾਇਆ ਹੈ ਕਿ 16 ਅਗਸਤ ਦੀ ਰਾਤ ਮਾਨਵ ਨਾਮ ਦਾ ਨੌਜਵਾਨ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਦੇ ਬੇਟੇ ਨਾਲ ਕੁੱਟਮਾਰ ਕਰਨ ਲੱਗਾ ਅਤੇ ਬਾਅਦ ਜਸਪ੍ਰੀਤ ਕੌਰ ਦੇ ਕਮਰੇ ‘ਚ ਚਲਾ ਗਿਆ, ਜਿਸ ਦੇ ਜਸਪ੍ਰੀਤ ਕੌਰ ਦੇ ਮਾਨਵ ਨਾਲ ਨਜਾਇਜ਼ ਸਬੰਧ ਸਨ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਕੌਰ ਇਕ ਬੈਗ ਲੈ ਕੇ ਮਾਨਵ ਨਾਲ ਚਲੀ ਗਈ ਅਤੇ ਜਾਂਦੇ ਹੋਏ ਉਹ 22 ਤੋਲੇ ਸੋਨੇ ਦੀ ਜਿਊਲਰੀ ਅਤੇ ਕਰੀਬ ਡੇਢ ਲੱਖ ਰੁਪਏ ਕੈਸ ਲੈ ਗਏ ਹਨ।

