ਪੰਜਾਬਪਟਿਆਲਾ

ਅਫੀਮ ਜਾਂਚ ਮਾਮਲੇ ‘ਚ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਦੋ ਥਾਣੇਦਾਰ ਦਬੋਚੇ

ਪਟਿਆਲਾ 12 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਵਿਜੀਲੈਂਸ ਮੋਹਾਲੀ ਦੀ ਟੀਮ ਨੇ ਬਹਾਦਰਗੜ੍ਹ ਚੌਂਕ ਦੇ ਦੇ ਪੁਲਿਸ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਟੀਮ ਦੀ ਅਗਵਾਈ ਇੰਸਪੈਕਟਰ ਅਵਤਾਰ ਸਿੰਘ ਅਤੇ ਇੰਸਪੈਕਟਰ ਰਣਧੀਰ ਕੌਰ ਕਰ ਰਹੇ ਸਨ। ਜਾਣਕਾਰੀ ਅਨੁਸਾਰ ਵਿਜੀਲੈਂਸ ਅਧਿਕਾਰੀਆਂ ਕੋਲ ਦੋਵਾਂ ਪੁਲਿਸ ਅਧਿਕਾਰੀਆਂ  ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਦੋਵੇਂ ਥਾਣੇਦਾਰਾਂ ਖਿਲਾਫ਼ ਮੁਕੱਦਮਾ ਨੰ: 10 ਐਫਆਈਆਰ 12.9.2002 ਅਧੀਨ 7-13 (2) 88 ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜੀਲੈਂਸ ਮੋਹਾਲੀ ਵਿਖੇ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਮੁਕੱਦਮਾ ਨੰ: 168 ਤਹਿਤ ਮਿੱਠੂ ਮਾਜਰਾ ਦੇ ਰਹਿਣ ਵਾਲੇ ਦੀਦਾਰ ਸਿੰਘ ਕੋਲੋਂ ਤਿੰਨ ਕਿਲੋ ਅੱਠ ਸੋ ਗ੍ਰਾਮ ਬਰਾਮਦ ਕੀਤੀ ਗਈ ਸੀ, ਜਿਸ ਦੀ ਜਾਂਚ ਚੱਲ ਰਹੀ ਸੀ। ਇਸ ਦੌਰਾਨ ਸਾਹਮਣੇ ਆਇਆ ਕਿ ਬਹਾਦਰਗੜ੍ਹ ਵਿਖੇ ਇਕ ਕਾਰਾਂ ਠੀਕ ਕਰਨ ਵਾਲਾ ਅੰਗਰੇਜ਼ ਸਿੰਘ ਇਸ ਦੇ ਸੰਪਰਕ ਵਿਚ ਆਇਆ ਤਾਂ ਕਾਲ ਡਿਟੇਲ ਵਿਚ ਇਸ ਦੀ ਸ਼ਮੂਲੀਅਤ ਦਿਖਾਕੇ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਪੰਜਾਹ ਹਜ਼ਾਰ ਵਿਚ ਡੀਲ ਨੂੰ ਪੱਕਾ ਕਰ ਲਿਆ ਗਿਆ। ਇਸ ਤੋਂ ਬਾਅਦ ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅੱਜ ਜਦੋਂ  ਓ ਕੇ ਵਾਚ ਟੈਲੀਕਾਮ ਅਤੇ ਮੋਬਾਇਲਾਂ ਦੀ ਦੁਕਾਨ ‘ਤੇ 25,000 ਰੁਪਏ ਦੀ ਸੌਦੇ ਬਾਜ਼ੀ ਹੋਣ ਲੱਗੀ ਤਾਂ ਵਿਜੀਲੈਂਸ ਨੇ ਦੋਵਾਂ ਥਾਣੇਦਾਰ ਸੋਹਣ ਸਿੰਘ ਅਤੇ ਬਿਕਰਮ ਸਿੰਘ ਨੂੰ ਦਬੋਚ ਲਿਆ। ਇਸ ਦੌਰਾਨ ਵਿਜੀਲੈਂਸ ਨੇ ਸੋਹਣ ਸਿੰਘ ਦੇ ਹੱਥ ਧੁਆਏ ਗਏ ਤਾਂ ਭ੍ਰਿਸ਼ਟਾਚਾਰ ਤਹਿਤ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਦਿੱਤੀ ਹੈ।

Leave a Reply

Your email address will not be published. Required fields are marked *