ਗੌਰਮਿੰਟ ਏਡਿਡ ਸਕੂਲਜ਼ ਪ੍ਰੌਗਰੈਸਿਵ ਫਰੰਟ ਵੱਲੋਂ ਕਿਸਾਨ ਆਰਡੀਨੈੱਂਸਾਂ ਸਬੰਧੀ ਕਿਸਾਨ ਅੰਦੋਲਨ ਦੇ ਸਮਰਥਨ ਦਾ ਐਲਾਨ
ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ) ਮੋਦੀ ਸਰਕਾਰ ਜਿਹੜੀ ਕਿ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਉੱਤੇ ਤੁਲੀ ਹੋਈ ਹੈ। ਹੁਣ ਕਿਸਾਨਾਂ ਦੀ ਸੰਘੀ ਵੀ ਨੱਪਣ ਤੇ ਉਤਰ ਆਈ ਹੈ। ਜਿਸ ਕਰਕੇ ਸਮੁੱਚੇ ਭਾਰਤ ਦਾ ਅਤੇ ਪੰਜਾਬ ਦਾ ਕਿਸਾਨ ਅੰਦੋਲਨ ਦੇ ਰਾਹ ਤੁਰ ਪਿਆ ਹੈ।
ਇਸ ਬਾਰੇ ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਪ੍ਰਿੰਸੀਪਲ ਕੇ.ਕੇ. ਸ਼ਰਮਾ ਖੰਨਾ, ਪ੍ਰੇਮ ਸ਼ਰਮਾ ਅੰਮ੍ਰਿਤਸਰ, ਬਲਿੰਦਰ ਸਿੰਘ ਰੋਪੜ, ਮਲਕੀਤ ਸਿੰਘ ਫਤਿਹਗੜ੍ਹ ਸਾਹਿਬ, ਪਵਨ ਸ਼ਰਮਾ ਬਠਿੰਡਾ, ਆਸਾ ਸਿੰਘ, ਹਰਦੇਵ ਸਿੰਘ ਅਤੇ ਜਸਵਿੰਦਰ ਸਿੰਘ ਰੰਧਾਵਾ ਪ੍ਰਧਾਨ ਪਟਿਆਲਾ ਸਾਂਝੇ ਬਿਆਨ ਰਾਹੀਂ ਪ੍ਰੈੱਸ ਨੂੰ ਅੱਗੇ ਕਿਹਾ ਕਿ ਜਿਸ ਦਿਨ ਸ੍ਰੀ ਮੋਦੀ ਸਰਕਾਰ ਕੇਂਦਰ *ਚ ਆਈ ਹੈ ਇਸ ਸਰਕਾਰ ਨੇ ਦੇਸ਼ *ਚ ਅਫਰਾ—ਤਫਰੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਹਿਲਾਂ ਮੋਦੀ ਸਰਕਾਰ ਨੇ ਲੋਕਾਂ ਨੂੰ ਧਾਰਮਿਕ ਪੱਖੋਂ ਇਨ੍ਹਾਂ ਦਾ ਵਖਰੇਵਾਂ ਕਰਕੇ ਸਮਾਜਕ ਤਾਣਾ ਬਾਣਾ ਖਰਾਬ ਕਰ ਦਿੱਤਾ ਹੈ। ਬੀ.ਐੱਸ.ਐੱਨ.ਐੱਲ., ਓ.ਐਨ.ਜੀ.ਐਲ., ਏਅਰ ਇੰਡੀਆ, ਰੇਲਵੇ, ਐੱਲ.ਆਈ.ਸੀ. ਵਰਗੇ ਵੱਡੇ—ਵੱਡੇ ਅਣਗਿਣਤ ਅਦਾਰੇ ਪਹਿਲਾਂ ਹੀ ਅੰਬਾਨੀ, ਐਡਾਨੀ ਵਰਗਿਆ ਦੀ ਝੋਲੀ *ਚ ਸੁੱਟ ਦਿੱਤੇ ਹਨ ਅਤੇ ਕਰੋੜਾਂ ਬੇਰੁਜ਼ਗਾਰ ਕਰ ਦਿੱਤੇ ਗਏ ਹਨ। ਹੁਣ ਉਹ ਵਰਗ ਜਿਹੜਾ ਸਾਰੇ ਦੇਸ਼ ਨੂੰ ਅੰਨ ਖਿਲਾ ਰਿਹਾ ਹੈ, ਜਿਸ ਦੀ ਖੂਨ ਪਸੀਨੇ ਦੀ ਕਮਾਈ ਤੇ ਸਾਰਾ ਦੇਸ਼ ਸਾਹ ਲੈਂਦਾ ਹੈ, ਮੋਦੀ ਸਰਕਾਰ ਉਸ ਕਿਸਾਨ ਵਰਗ ਦੀ ਵੀ ਔਰੰਗਜੇਬੀ ਤਰਜ਼ ਤੇ ਕਿਸਾਨ ਵਿਰੋਧੀ ਖੇਤੀਬਾੜੀ ਬਿਲ ਪਾਸ ਕਰਕੇ ਉਹਨਾਂ ਦੀ ਸੰਘੀ ਨੱਪ ਕੇ ਜਮੀਨਾ ਖੋਹਣ ਦਾ ਕੋਝਾ ਉਪਰਾਲਾ ਕਰਨ ਜਾ ਰਹੀ ਹੈ। ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇਸ਼ ਦੀ 80# ਵਸੋਂ ਪਿੰਡਾਂ *ਚ ਰਹਿ ਰਹੀ ਹੈ ਅਤੇ ਖੇਤੀਬਾੜੀ ਤੇ ਨਿਰਭਰ ਹੈ। ਜੇਕਰ ਕਿਸਾਨੀ ਖਤਮ ਹੋ ਗਈ ਤਾਂ ਦੇਸ਼ ਵੀ ਖਤਮ ਹੋ ਜਾਵੇਗਾ, ਅਣਗਿਣਤ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਮੱਦੇ ਨਜ਼ਰ ਲਈ ਆਜ਼ਾਦੀ ਦੁਬਾਰਾ ਫੇਰ ਕਿਸੇ ਵਿਦੇਸ਼ੀ ਤਾਕਤ ਦੀ ਗੁਲਾਮ ਹੋ ਕੇ ਰਹਿ ਜਾਵੇਗੀ।
ਜੇ ਇਹ ਵਰਗ ਖਤਮ ਹੋ ਗਿਆ ਇਸ ਦੇ ਨਤੀਜੇ ਵਜੋਂ ਮੁਲਾਜ਼ਮ, ਵਪਾਰੀ, ਮਜਦੂਰ ਵਰਗ, ਵੱਡੇ—ਵੱਡੇ ਕਾਰਖਾਨਿਆਂ ਵਾਲਿਆਂ ਸਮੇਤ ਸਮੂੰਹ ਦੇਸ਼ ਖਤਮ ਹੋ ਜਾਵੇਗਾ।
ਇਸ ਲਈ ਸਾਡੀ ਜਥੇਬੰਦੀ ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਹੱਕੀ ਮੰਗਾਂ ਲਈ ਅੰਦੋਲਨ ਦੀ ਹਰ ਪੱਖੋਂ ਪੂਰਨ ਸਮਰਥਨ ਕਰਦੀ ਹੈ ਅਤੇ ਅਸੀਂ ਪੰਜਾਬ ਅਤੇ ਦੇਸ਼ ਦੀਆਂ ਸਮੂੰਹ ਮੁਲਾਜ਼ਮ ਜਥੇਬੰਦੀਆਂ ਨੂੰ ਇਸ ਕਿਸਾਨੀ ਅੰਦੋਲਨ ਤਹਿਤ 25 ਸਤੰਬਰ ਨੂੰ ਸੰਪੂਰਨ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦੇ ਕੇ ਪੂਰੀ ਤਰ੍ਹਾਂ ਸਫਲ ਬਣਾ ਕੇ ਸੁੱਤੀ ਕੇਂਦਰ ਸਰਕਾਰ ਨੂੰ ਜਗਾਉਣ ਲਈ ਅਪੀਲ ਕਰਦੇ ਹਾਂ।

