ਪਟਿਆਲਾ

ਪਟਿਆਲਾ ‘ਚ 131 ਨਵੇਂ ਕੇਸ, ਛੇ ਦੀ ਮੌਤ

ਪਟਿਆਲਾ 27 ਸਤੰਬਰ (ਰਮਨਦੀਪ/ਮਧੂਸਾਰ ਬਿਉਰੋ) ਜਿਲੇ ਵਿਚ 131 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1900 ਦੇ ਕਰੀਬ ਰਿਪੋਰਟਾਂ ਵਿਚੋਂ 131 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 11,323 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 195 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 9518 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 06 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 318 ਹੋ ਗਈ ਹੈ, 9518 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1487 ਹੈ।ਉਹਨਾਂ ਦੱਸਿਆ ਕਿ 84 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.8 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 131 ਕੇਸਾਂ ਵਿਚੋਂ 58 ਪਟਿਆਲਾ ਸ਼ਹਿਰ, 06 ਸਮਾਣਾ, 16 ਰਾਜਪੁਰਾ, 01 ਨਾਭਾ, ਬਲਾਕ ਭਾਦਸੋਂ ਤੋਂ 03, ਬਲਾਕ ਕੋਲੀ ਤੋਂ 08, ਬਲਾਕ ਕਾਲੋਮਾਜਰਾ ਤੋਂ 06, ਬਲਾਕ ਹਰਪਾਲ ਪੁਰ ਤੋਂ 09, ਬਲਾਕ ਦੁਧਨਸਾਧਾ ਤੋਂ 06, ਬਲਾਕ ਸ਼ੁਤਰਾਣਾ ਤੋਂ 18 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 11 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 120 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਦੇ ਮਹਿੰਦਰਾ ਕੰਪਲੈਕਸ, ਗਾਰਡਨ ਹਾਈਟਸ, ਤਫਜਲਪੁਰਾ,ਰਣਜੀਤ ਨਗਰ, ਪਾਸੀ ਰੋਡ, ਬਸੰਤ ਵਿਹਾਰ, ਗਰੀਨ ਵਿਉ, ਸਨੋਰੀ ਗੇਟ, ਨਿਉ ਮੇਹਰ ਸਿੰਘ ਕਲੋਨੀ, ਅਨੰਦ ਨਗਰ, ਮਜੀਠੀਆਂ ਐਨਕਲੇਵ, ਦੇਸ ਰਾਜ ਸਟਰੀਟ, ਬਲਾਸਮ ਐਨਕਲੇਵ, ਜੋਗਿੰਦਰ ਨਗਰ, ਨੋਰਥ ਐਵੀਨਿਉ, ਆਈ.ਟੀ.ਬੀ.ਪੀ., ਨੇੜੇ ਪੋਲੋ ਗਰਾਂਉਡ, ਮਿਲਟਰੀ ਕੈਂਟ, ਫੋਕਲ ਪੁਆਇੰਟ, ਘੁਮੰਣ ਨਗਰ, ਗੁਰਦਰਸ਼ਨ ਨਗਰ, ਸ਼ਿਵਾਲਿਕ ਵਿਹਾਰ, ਯਾਦਵਿੰਦਰਾ ਕਲੋਨੀ, ਲਾਹੋਰੀ ਗੇਟ, ਨਿਉ ਆਫੀਸਰ ਕਲੋਨੀ, ਗੁਰੂ ਨਾਨਕ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਡਾਲੀਮਾ ਵਿਹਾਰ, ਭਾਰਤ ਕਲੋਨੀ, ਨੇੜੇ ਜੀ.ਟੀ.ਬੀ ਸਕੂਲ, ਰਾਜਪੁਰਾ ਟਾਉਨ, ਪ੍ਰੀਤ ਕਲੋਨੀ, ਦਸ਼ਮੇਸ਼ ਨਗਰ, ਨੇੜੇ ਗਣੇਸ਼ ਮੰਦਰ ਪੁਰਾਨਾ ਰਾਜਪੁਰਾ, ਸਮਾਣਾ ਦੇ ਰਾਈਸ ਸ਼ੈਲਰ, ਦਰਦੀ ਕਲੋਨੀ, ਖਾਲਸਾ ਕਲੋਨੀ, ਨਾਭਾ ਦੇ ਦੁੱਲਦੀ ਗੇਟ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *