ਦੇਸ਼-ਵਿਦੇਸ਼

ਜੰਮੂ-ਕਸ਼ਮੀਰ : ਅੱਤਵਾਦੀ ਹਮਲੇ ‘ਚ ਸੀਆਰਪੀਐਫ ਦੇ 2 ਜਵਾਨ ਸ਼ਹੀਦ, 7 ਜ਼ਖਮੀ

ਸ਼੍ਰੀਨਗਰ 5 ਅਕਤੂਬਰ (ਮਧੂਸਾਰ ਬਿਊਰੋ) ਦੱਖਣੀ ਕਸ਼ਮੀਰ ਦੇ ਪੁਲਵਾਮਾ ਸੋਮਵਾਰ ਨੂੰ ਅੱਤਵਾਦੀਆਂ ਨੇ ਪੰਪੋਰ ਬਾਈਪਾਸ ‘ਤੇ ਸੀ.ਆਰ.ਪੀ.ਐੱਫ. ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਸੀ.ਆਰ.ਪੀ.ਐੱਫ. ਦੇ 2 ਜਵਾਨ ਸ਼ਹੀਦ ਹੋ ਗਏ ਅਤੇ 7 ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਖ਼ਬਰ ਹੈ। ਮਿਲੀ ਅਨੁਸਾਰ ਅਨੁਸਾਰ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਹਾਦਸੇ ਵਾਲੀ ਜਗ੍ਹਾ ਤੋਂ ਦੌੜਨ ‘ਚ ਸਫ਼ਲ ਰਹੇ। ਹਮਲੇ ਦੇ ਬਾਅਦ ਤੋਂ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਨੂੰ ਲੱਭਣ ਲਈ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਥਾਨਕ ਪੁਲਸ ਅਨੁਸਾਰ ਅੱਤਵਾਦੀਆਂ ਨੇ ਇਹ ਹਮਲਾ ਪੰਪੋਰ ਦੇ ਕੰਡੀਜਾਲ ਪੁਲ ਕੋਲ ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਸਾਂਝੇ ਦਲ ‘ਤੇ ਕੀਤਾ। ਪੁਲ ਕੋਲ ਪਹਿਲਾਂ ਤੋਂ ਲੁਕੇ ਅੱਤਵਾਦੀਆਂ ਨੇ ਅਚਾਨਕ ਨਾਕਾ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਸੁਰੱਖਿਆ ਕਰਮੀ ਮੋਰਚਾ ਸੰਭਾਲਦੇ ਅੱਤਵਾਦੀ ਗੋਲੀਬਾਰੀ ਕਰ ਕੇ ਉੱਥੋਂ ਫਰਾਰ ਹੋ ਗਏ।

Leave a Reply

Your email address will not be published. Required fields are marked *