ਪੰਜਾਬਪਟਿਆਲਾ

ਤੇਜ਼ਧਾਰ ਹਥਿਆਰ ਨਾਲ ਦੋਸਤ ਦਾ ਕਤਲ…!

ਖੰਡਰ ਪਏ ਮਕਾਨ ‘ਚੋਂ ਬਰਾਮਦ ਕੀਤੀ ਲਾਸ਼, ਮਾਮਲਾ ਦਰਜ
ਪਟਿਆਲਾ 15 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ)
ਬਹਾਦਰਗੜ੍ਹ ਨੇੜੇ ਬੰਦ ਪਏ ਇਕ ਪੈਟਰੋਲ ਪੰਪ ਕੋਲ ਖੰਡਰ ਮਕਾਨ ਵਿਚੋਂ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਦਾਅਵਾ ਕੀਤਾ ਅਤੇ ਲਾਸ਼ ਬਰਾਮਦ ਕਰਕੇ ਅਗਲੇਰੀ ਕਾਰਵਾਈ ਵੀ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਹਾਦਰਗੜ੍ਹ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਦਾ ਲੜਕਾ ਰਿਸ਼ਬ (25 ਸਾਲਾ) ਬਹਾਦਰਗੜ੍ਰ ਵਿਖੇ ਮੋਬਾਇਲ ਦੀ ਦੁਕਾਨ ਕਰਦਾ, ਜੋ 13 ਅਕਤੂਬਰ ਤੋਂ ਲਾਪਤਾ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ‘ਚ ਸੰਜੀਵ ਕੁਮਾਰ ਨੇ ਦੱਸਿਆ ਕਿ 13 ਅਕਤੂਬਰ ਨੂੰ ਦੁਪਹਿਰ 3.00 ਵਜੇ ਲੜਕੇ ਰਿਸ਼ਬ ਨਾਲ ਗੱਲਬਾਤ ਹੋਈ ਸੀ, ਜੋ ਗੱਲਬਾਤ ਕਰਦਾ ਹੋਇਆ ਆਪਣਾ ਵਾਹਨ ਲੈ ਕੇ ਦੁਕਾਨ ਤੋਂ ਚਲਾ ਗਿਆ ਸੀ। ਰਿਸ਼ਭ ਦੇ ਮਾਪਿਆਂ ਨੇ ਉਸ ਦੇ ਦੋਸਤ ਜੋ ਗੁਰੂ ਨਾਨਕ ਦਾ ਰਹਿਣ ਵਾਲੇ ‘ਤੇ ਸ਼ੱਕ ਪ੍ਰਗਟ ਕੀਤਾ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਆਰੰਭੀ ਹੋਈ ਸੀ। ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਸੀ ਕਿ ਬਹਾਦਰਗੜ੍ਹ ਨੇੜੇ ਬੰਦ ਪਏ ਪੈਟਰੋਲ ਪੰਪ ਕੋਲ ਖੰਡਰ ਬਣੇ ਮਕਾਨ ‘ਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਮੁਦਈ ਨੂੰ ਨਾਲ ਲਿਜਾ ਕੇ ਲਾਸ਼ ਦੀ ਸ਼ਨਾਖਤ ਕਰਵਾਈ ਤਾਂ ਉਨ੍ਹਾਂ ਨੇ ਮੰਨਿਆ ਲਿਆ ਕਿ ਇਹ ਤਾਂ ਉਨ੍ਹਾਂ ਦਾ ਲੜਕਾ ਰਿਸ਼ਬ ਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਸੇਵਕ ਸਿੰਘ ਲਾਡੀ ਨੇ ਹੀ ਆਪਣੇ ਦੋਸਤ ਰਿਸ਼ਬ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਸੇਵਕ ਸਿੰਘ ਲਾਡੀ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਮੁਕੱਦਮਾ ਨੰ: 206 ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।  

Leave a Reply

Your email address will not be published. Required fields are marked *