ਪਟਿਆਲਾ

ਹੜ੍ਹ ਪੀੜਿਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਕਰਾਂਗੇ ਤਿੱਖਾ ਸੰਘਰਸ਼,,,,,ਕੈਪਟਨ ਸੰਦੀਪ ਸੰਧੂ

ਹੜ੍ਹ ਪੀੜਿਤਾਂ ਨੂੰ ਮੁਆਵਜ਼ਾ ਦਿਵਾਉਣ ਲਈ 9 /8 / 2023 ਨੂੰ ਲੱਗੇਗਾ ਪਟਿਆਲਾ ਵਿਖੇ ਵਿਸ਼ਾਲ ਧਰਨਾ,,,,,,ਮੋਹਿਤ ਮੋਹਿੰਦਰਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਲਾਕ ਕਾਂਗਰਸ ਕਮੇਟੀ ਬਿਸ਼ਨ ਨਗਰ ਦੀ ਮੀਟਿੰਗ ਬਲਾਕ ਪ੍ਰਧਾਨ ਰਾਜੇਸ਼ ਸ਼ਰਮਾ ਰਾਜੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਕੈਪਟਨ ਸੰਦੀਪ ਸੰਧੂ ਅਤੇ ਹਲਕਾ ਇੰਚਾਰਜ ਮੋਹਿਤ ਮੋਹਿੰਦਰਾ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੀਟਿੰਗ ਵਿਚ ਕਈ ਅਹਿਮ ਅਤੇ ਭਖਦੇ ਮਸਲਿਆਂ ਤੇ ਚਰਚਾ ਹੋਈ ਜਿੰਨਾ ਵਿਚ ਪੰਜਾਬ ਸਰਕਾਰ ਵਲੋਂ ਜਰੂਰਤ ਮੰਦ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਅਤੇ ਹੜ੍ਹ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਕਾਂਗਰਸ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ
ਇਸ ਮੌਕੇ ਕੈਪਟਨ ਸੰਧੂ ਅਤੇ ਮੋਹਿਤ ਮਹਿੰਦਰਾ ਨੇ ਕਿਹਾ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਸਭ ਦਾ ਫ਼ਸਲਾਂ ਡੰਗਰ ਪਸ਼ੂ ਫ਼ਰਨੀਚਰ ਅਤੇ ਘਰਾਂ ਕਾਫ਼ੀ ਵਡਾ ਨੁਕਸਾਨ ਹੋਇਆ ਹੈ ਉਪਰੋਂ ਜਰੂਰਤ ਮੰਦਾਂ ਦੇ ਰਾਸ਼ਨ ਕਾਰਡ ਕੱਟ ਕੇ ਦੋਹਰੀ ਮਾਰ ਝੱਲਣ ਨੂੰ ਮਜਬੂਰ ਕਰ ਦਿੱਤਾ ਹੈ

ਇਸ ਮੌਕੇ ਦੋਹਾਂ ਲੀਡਰਾਂ ਕੈਪਟਨ ਸੰਦੀਪ ਸੰਧੂ ਅਤੇ ਮੋਹਿਤ ਮਹਿੰਦਰਾ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਦਿਵਾਉਣ ਲਈ ਸਿਰਫ ਕਾਂਗਰਸ ਪਾਰਟੀ ਹੀ ਲੜਾਈ ਲੜ ਰਹੀ ਹੈ ਅਤੇ ਹੁਣ ਇਹ ਮੁਆਵਜ਼ਾ ਦਿਵਾਉਣ ਦੇ ਲਈ ਮਿਤੀ 9/8/2023 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਤਕ ਡਿਪਟੀ ਕਮਿਸਨਰ ਪਟਿਆਲਾ ਦੇ ਦਫ਼ਤਰ ਸਾਹਮਣੇ ਮਿੰਨੀ ਸੈਕਟਰੀਏਟ ਵਿਖੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ ਜਿਸ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਮੂਲੀਅਤ ਕਰਨਗੇ ਉਹਨਾਂ ਨੇ ਕਿਹਾ ਜਦ ਤਕ ਹੜ੍ਹ ਪਰਵਾਵਿਤ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਦੋਂ ਤਕ ਕਾਂਗਰਸ ਪਾਰਟੀ ਚੈਨ ਨਾਲ ਨਹੀਂ ਬੈਠੇਗੀ ਅਤੇ ਸੰਘਰਸ਼ ਜਾਰੀ ਰਹੇਗਾ ਇਸਮੌਕੇ ਰਜੇਸ਼ ਸ਼ਰਮਾ ਰਾਜੂ ਗੁਲਾਬ ਰਾਏ ਗਰਗ ਅਨਿਲ ਮੋਦਗਿਲ ਕਰਮਜੀਤ ਬਬਲੂ ਰਾਜਨ ਕੁਮਾਰ ਸੇਵਾ ਬਰਸ਼ਠ ਲਾਹੌਰੀ ਸਿੰਘ ਆਸ਼ੀਸ਼ ਮਿੱਤਲ ਨਵਦੀਪ ਸ਼ਰਮਾ ਜਿਓਨਾ ਖਾਨ ਰਵਿੰਦਰ ਟੋਨੀ ਮਨੋਜ ਠਾਕੁਰ ਲਲਿਤਾ ਰਾਓ। ਜਸਵਿੰਦਰ ਕੌਰ ਸਵਰਨਜੀਤ ਕੌਰ ਸੁੰਦਰਾ ਗੁਰਵਿੰਦਰ ਕੌਰ ਮਨਜੀਤ ਚਿੱਤਰਕਾਰ ਕੈਲਾਸ਼ ਪਰੋਹਿਤ ਰਾਹੁਲ ਮਹਿਤਾ ਅਜਮਲ ਖਾਨ ਪਵਨ ਜਿੰਦਲ ਨਰਿੰਦਰ ਗੋਲਡੀ। ਜਗਦੀਸ਼ ਕੁਮਾਰ ਜਗਦੀਸ਼ ਭੱਟ ਗੁਰਪ੍ਰੀਤ ਮਨੀ ਨੀਰਜ ਜੈਨ ਬਲਦੇਵ ਬਿੱਟੂ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *