ਭਾਜਪਾ ਕਿਸਾਨ ਵਿੰਗ ਦਾ ਜ਼ਿਲਾ ਪ੍ਰਧਾਨ ਅਕਾਲੀ ਦਲ ‘ਚ ਸ਼ਾਮਲ
-ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅਕਾਲੀ ਦਲ ‘ਚ ਹੋਏ ਸ਼ਾਮਲ
ਪਟਿਆਲਾ 17 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਅੱਜ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਲਖਬੀਰ ਸਿੰਘ ਭੱਟੀ ਆਪਣੇ ਦਰਜਨਾਂ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਤੇ ਹਲਕਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਤੇ ਜਨਰਲ ਸਕੱਤਰ ਪਟਿਆਲਾ ਸ਼ਹਿਰੀ ਮਨਪ੍ਰੀਤ ਸਿੰਘ ਚੱਢਾ ਦੀ ਪ੍ਰੇਰਨਾ ਸਦਕਾ ਭਾਜਪਾ ਕਿਸਾਨ ਵਿੰਗ ਦੇ ਪ੍ਰਧਾਨ ਲਖਬੀਰ ਸਿੰਘ ਭੱਟੀ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਇਸ ਮੌਕੇ ਹਰਪਾਲ ਜੁਨੇਜਾ ਅਤੇ ਸਖਬੀਰ ਖੱਟੜਾ ਨੇ ਕਿਹਾ ਕਿ ਲੰਘੇ ਦਿਨੀਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਜ਼ਲੀਲ ਕਰਨ ਤੋਂ ਸਪਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਅੰਬਾਨੀ ਤੇ ਅਡਾਨੀ ਵਰਗੇ ਵੱਡੇ ਵੱਡੇ ਉਦਯੋਗਪਤੀਆਂ ਦੇ ਹੱਥਾਂ ਵਿਚ ਖੇਡ ਕੇ ਕਿਸਾਨਾਂ ਦਾ ਨੁਕਸਾਨ ਕਰਨਾ ਚਾਹੁੰਦੀ ਹੈ। ਹਰਪਾਲ ਜੁਨੇਜਾ ਤੇ ਸਤਬੀਰ ਖੱਟੜਾ ਨੇ ਕਿਹਾ ਕਿ ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ ਜੋ ਕਿਸਾਨਾਂ ਦੀ ਹਿਤੈਸ਼ੀ ਹੈ ਅਤੇ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਖੜ੍ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਕਿਸਾਨਾਂ ਦੇ ਹਿੱਤਾਂ ਲਈ ਹੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਸਰਕਾਰ ਦੀ ਵਜੀਰੀ ਤੋਂ ਅਸਤੀਫਾ ਦਵਾਇਆ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਨਾਲ ਸਿਰਫ ਕਿਸਾਨਾਂ ਦਾ ਹੀ ਨਹੀਂਸਗੋਂ ਸਮੁੱਚੇ ਵਪਾਰੀਆਂ ਦਾ ਨੁਕਸਾਨ ਹੋਵੇਗਾ। ਇਸ ਮੌਕੇ ਲਖਬੀਰ ਸਿੰਘ ਭੱਟੀ ਨੇ ਕਿਹਾ ਕਿ ਉਹ ਆਪ ਕਿਸਾਨ ਹੋਣ ਦੇ ਨਾਤੇ ਆਪਣੇ ਕਿਸਾਨ ਭਰਾਵਾਂ ਨੂੰ ਕਿਸ ਮੂੰਹ ਨਾਲ ਸਮਝਾਉਣ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿਲ ਕਿਸਾਨਾਂ ਦੇ ਹੱਕ ਵਿਚ ਹਨ ਜਦੋਂ ਕਿ ਇਹ ਬਿਲ 100 ਫੀਸਦੀ ਕਿਸਾਨਾਂ ਦਾ ਨੁਕਸਾਨ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸਾਨ ਭਰਾਵਾਂ ਨਾਲ ਧੋਖਾ ਕਰਕੇ ਭਾਜਪਾ ਦਾ ਸਾਥ ਨਹੀਂ ਦੇ ਸਕਦੇ, ਇਸ ਲਈ ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦਾ ਪੱਲਾ ਫੜਿਆ ਹੈ। ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਿੱਧੂਵਾਲ ਮੰਡਲ ਦੇ ਜਨਰਲ ਸਕੱਤਰ ਪਿੰ੍ਰਸਪਾਲ ਲੰਗ, ਜਤਿੰਦਰ ਸਿੰਘ ਬੇਦੀ ਪ੍ਰਧਾਨ ਗੁਰਦੁਆਰਾ ਵਿਕਾਸ ਨਗਰ, ਦਿਲਪ੍ਰੀਤ ਸਿੰਘ ਯੁਵਾ ਮੋਰਚਾ ਸਿੱਧੂਵਾਲ ਮੰਡਲ, ਗੁਰਬਚਨ ਸਿੰਘ, ਡਾ. ਸੱਜਣ ਸਿੰਘ ਸਰਵਾਰਾ, ਸਮਸ਼ੇਰ ਸਿੰਘ, ਜਗਰਤਨ ਪ੍ਰਸ਼ਾਦ, ਗੋਲਾ ਪਟਿਆਲਵੀ, ਗੁਲਜ਼ਾਰ ਸਿੰਘ, ਗੁਰਵਿੰਦਰ ਸਿੰਘ, ਜਗਦੀਪ ਸਿੰਘ,
ਮਨੀਸ਼ ਕੁਮਾਰ ਬਿੱਟੂ, ਅਮਰਿੰਦਰ ਸਿੰਘ, ਕੁਲਵਿੰਦਰ ਸਿੰਘ ਲੰਗ, ਗੁਰਦੀਪ ਸਿੰਘ, ਜਸ਼ਨ, ਨਰਿੰਦਰ ਸਿੰਘ, ਕੁਲਬੀਰ ਸਿੰਘ, ਲਖਬੀਰ ਸਿੰਘ ਸਾਬਕਾ ਜਨਰਲ ਸਕੱਤਰ ਸਿੱਧੂਵਾਲ ਮੰਡਲ, ਮਨੀ ਖਾਨ, ਸਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਤੇਜ ਸਿੰਘ, ਜਸਕਿਰਤ ਸਿੰਘ ਧਾਲੀਵਾਲ, ਦਿਲਰਾਜ ਸਿੰਘ ਰੋਂਗਲਾ, ਲਛਮਣ ਸਿੰਘ ਰੋਂਗਲਾ, ਗੁਰਦੀਪ ਸਿੰਘ ਰੋਂਗਲਾ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ, ਗੁਰਜੋਤ ਸਿੰਘ, ਲਵਜੋਤ ਸਿੰਘ, ਗੋਲਡੀ, ਬੱਬੀ ਟਿਵਾਣਾ, ਕਨਵਰ ਗਿੱਲ, ਤਰਸੇਮ ਕੋਟਲੀ, ਕਰਨਵੀਰ ਸਿੰਘ ਪੂਨੀਆ, ਬਲਵਿੰਦਰ ਕੰਗ, ਗੁਰਤੇਜ ਸਿੰਘ ਸਿੱਧੂਵਾਲ, ਸੋਨੀ, ਨਵਨੀਤ ਵਾਲੀਆ, ਮੋਂਟੀ ਗਰੋਵਰ, ਸਿਮਰ ਕੁਕਲ, ਆਕਾਸ਼ ਸ਼ਰਮਾ ਬਾਕਸਰ ਆਦਿ ਹਾਜ਼ਰ ਸਨ।

