ਕੈਪਟਨ ਦਾ ਸਾਧੂ ਦਲਿਤਾਂ ਅਤੇ ਗਰੀਬਾਂ ਦਾ ਗੁਨਾਹਗਾਰ ਹੈ: ਹਰਪਾਲ ਜੁਨੇਜਾ
ਪ੍ਰਧਾਨ ਹਰਪਾਲ ਜੁਨੇਜਾ ਨੇ ਕੀਤੀ ਵਿੰਗਾਂ ਨਾਲ ਕੀਤੀ ਮੀਟਿੰਗ, ਪਟਿਆਲਾ ਤੋਂ ਬੱਸਾਂ ਅਤੇ ਕਾਰਾਂ ਦੇ ਕਾਫਲੇ ਹੋਣਗੇ ਰਵਾਨਾ
ਪਟਿਆਲਾ, 1 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ 2 ਨਵੰਬਰ ਸੋਮਵਾਰ ਦੇ ਧਰਨੇ ਸਬੰਧੀ ਇੱਕ ਵੱਡੀ ਮੀਟਿੰਗ ਕੀਤੀ ਗਈ। ਜਿਸ ਵਿਚ ਸਾਰੇ ਵਿੰਗਾਂ ਦੇ ਆਹੁਦੇਦਾਰ ਸ਼ਾਮਲ ਹੋਏ। ਮੀਟਿੰਗ ਵਿਚ ਧਰਨੇ ਸ਼ਬੰਧੀ ਤਿਆਰੀਆਂ ਦਾ ਜਾÎਇਜਾ ਲਿਆ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕੈਪਟਨ ਦਾ ਸਾਧੂ ਦਤਿਲਾਂ ਅਤੇ ਗਰੀਬਾਂ ਦਾ ਗੁਨਾਹਗਾਹ ਹੈ ਅਤੇ ਪੰਜਾਬ ਦੇ ਲੋਕ ਉਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਧੂ ਸਿੰਘ ਧਰਮਸੋਤ ਦੇ ਘਰ ਦੇ ਬਾਹਰ ਦਿੱਤਾ ਜਾਣ ਵਾਲਾ ਧਰਨਾ ਲਾਮਿਸਾਲ ਹੋਵੇਗਾ ਅਤੇ ਇਹ ਧਰਨਾ 64 ਕਰੋੜ ਰੁਪਏ ਦੇ ਘੁਟਾਲੇ ਵਿਚ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਵਾਲੀ ਕਾਂਗਰਸ ਸਰਕਾਰ ਦੀਆਂ ਜੜ੍ਹਤਾ ਹਿਲਾ ਕੇ ਰੱਖ ਦੇਵੇਗਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਸੁਖਬੀਰ ਸਨੌਰ, ਮੰਜੂ ਕੁਰੈਸ਼ੀ, ਹੈਪੀ ਲੋਹਟ, ਹਰਜੀਤ ਸਿੰਘ ਜੀਤੀ, ਇੰਦਰਜੀਤ ਸਿੰਘ ਖਰੋੜ, ਮਨਪ੍ਰੀਤ ਸਿੰਘ ਚੱਢਾ, ਮਹੀਪਾਲ ਸਿੰਘ, ਰਾਮ ਅਵਦ ਰਾਜੂ, ਸ਼ੈਲੀ ਉਪਲ, ਲਾਜਵਤੀ, ਲਖਬੀਰ ਸਿੰਘ, ਪ੍ਰਿੰਸਪਾਲ ਸਿੰਘ ਲੰਗ, ਮੁਨੀਸ਼ ਸਿੰਘੀ, ਭੁਪਿੰਦਰ ਸਿੰਘ ਧੀਮਾਨ, ਗਗਨਦੀਪ ਸਿੰਘ ਪੰਨੂੰ, ਜੈ ਪ੍ਰਕਾਸ਼ ਯਾਦਵ, ਜੈ ਦੀਪ ਗੋਇਲ, ਦੀਪ ਰਾਜਪੂਤ, ਸੰਧੂ, ਹੈਪੀ ਭਾਰਤ ਨਗਰ, ਸ਼ਾਮ ਸਿੰਘ ਅਬਲੋਵਾਲ, ਰਾਜੀਵ ਅਟਵਾਲ ਜੋਨੀ, ਬੋਬੀ ਕੰਪਾਨੀ, ਤਰਲੋਚਨ ਸਿੰਘ, ਗੁਰਬਚਨ ਸਿੰਘ ਠੇਕੇਦਾਰ, ਗਿੰਨੀ ਸਰਾਉ, ਰਿੰਕੂ, ਮੋਂਟੀ ਗਰੋਵਰ, ਅਨਿਲ ਸ਼ਰਮਾ, ਬਿੰਦਰ ਸਿੰਘ ਨਿੱਕੂ, ਮਨਮੀਤ ਸਿੰਘ, ਅਕਾਸ਼ ਸ਼ਰਮਾ ਬਾਕਸਰ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

